NIA ਨੇ ਭਗੌੜੇ ਖਾਲਿਸਤਾਨੀ ਅੱਤਵਾਦੀ ਗੁਰਜੀਤ ਸਿੰਘ ਨਿੱਜਰ ਨੂੰ ਪੁਣੇ ਖਾਲਿਸਤਾਨ ਮਾਮਲੇ ਵਿੱਚ ਦਿੱਲੀ ਏਅਰਪੋਰਟ ਤੋਂ ਗਿਰਫ਼ਤਾਰ ਕਰ ਲਿਆ ਹੈ। ਕੱਲ ਹੋਈ ਸ ਗਿਰਫਤਾਰੀ ਵਿੱਚ ਨਿੱਜਰ ਜੋ ਯੂਰੋਪ ਦੇ ਸਾਈਪਰੱਸ ਵਿੱਚ ਰਹਿ ਰਿਹਾ ਸੀ ਉਸਨੂੰ 2019 ਵਿੱਚ ਉਸ ਖ਼ਿਲਾਫ਼ NIA ਵੱਲੋਂ ਦਰਜ ਆਰਮਸ ਐਕਟ ਤਹਿਤ ਦਰਜ ਮਾਮਲੇ ਵਿੱਚ ਸੈਕਸ਼ਨ 3 & 25, 1959 ਸੈਕਸ਼ਨ 37 & 135 ਮਹਾਰਾਸ਼ਟਰਾ ਪੁਲਿਸ ਐਕਟ, 1951 ਅਤੇ ਸੈਕਸ਼ਨ 20 Unlawful Activities (Prevention) Act, 1967 ਵਿੱਚ ਗਿਰਫ਼ਤਾਰ ਕੀਤਾ ਹੈ।
ਜਾਣਕਾਰੀ ਮੁਤਾਬਿਕ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਨਿੱਜਰ ਇਸ ਕੇਸ ਵਿੱਚ ਮਾਸਟਰਮਾਇੰਡ ਸੀ। ਆਰੋਪੀ ਗੁਰਜੀਤ ਸਿੰਘ ਨਿੱਜਰ, ਹਰਪਾਲ ਸਿੰਘ, ਤੇ ਮੋਇਨ ਖ਼ਾਨ ਸੋਸ਼ਲ ਮੀਡੀਆ ਉੱਤੇ ਐਕਟਿਵ ਹੋ ਕੇ ਅੱਤਵਾਦ ਫੈਲਾਉਣ ਦੀ ਸਾਜ਼ਿਸ਼ ਰਚ ਰਹੇ ਸਨ।
ਅੱਜ ਜਾਰੀ ਇੱਕ ਬਿਆਨ ਮੁਤਾਬਿਕ ਖ਼ਾਲਿਸਤਾਨ ਬਣਾਉਣ ਲਈ ਸਾਜ਼ਿਸ਼ ਤਹਿਤ ਤਿੰਨੋ ਮੁਲਜ਼ਮ - ਗੁਰਜੀਤ ਸਿੰਘ ਨਿੱਜਰ, ਹਰਪਾਲ ਸਿੰਘ ਅਤੇ ਮੋਇਨ ਖ਼ਾਨ ਸੋਸ਼ਲ ਮੀਡੀਆ ਉੱਤੇ ਅਜਿਹੇ ਵੀਡੀਓ ਤੇ ਫ਼ੋਟੋ ਪੋਸਟ ਕਰਦੇ ਸਨ ਜਿਨ੍ਹਾਂ ਵਿੱਚ ਬੇਅੰਤ ਸਿੰਘ ਕਤਲ ਮਾਮਲੇ ਵਿੱਚ ਸਜ਼ਾ ਕੱਟ ਰਹੇ ਅੱਤਵਾਦੀ ਜਗਤਾਰ ਸਿੰਘ ਹਵਾਰਾ, ਅਪ੍ਰੇਸ਼ਨ ਬਲਿਊ ਸਟਾਰ ਅਤੇ ਬੱਬਰ ਖ਼ਾਲਸਾ ਇੰਟਰਨੈਸ਼ਨਲ ਬਾਰੇ ਸੰਦੇਸ਼ ਹੁੰਦੇ ਸਨ ਤਾਂ ਜੋ ਨੌਜਵਾਨਾਂ ਨੂੰ ਖਾਲਿਸਤਾਨ ਮੂਵਮੈਂਟ ਵਿੱਚ ਸ਼ਾਮਲ ਕੀਤਾ ਜਾ ਸਕੇ।
ਬਿਆਨ ਮੁਤਾਬਿਕ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਮੋਇਨ ਖ਼ਾਨ ਵੀ 2013 ਤੋਂ 2016 ਤੱਕ ਤਿਹਾੜ ਜੇਲ ਵਿੱਚ ਸੀ ਜਿੱਥੇ ਜਗਤਾਰ ਸਿੰਘ ਹਵਾਰਾ ਨਾਲ ਸੰਪਰਕ ਵਿੱਚ ਆਇਆ ਤੇ ਉਸ ਨਾਲ ਕੰਮ ਕਰਨ ਦੀ ਇੱਛਾ ਜਤਾਈ ਤੇ ਫ਼ੋਨ ਨੰਬਰ ਲਿਆ। ਪਲਾਨ ਮੁਤਾਬਿਕ ਮੋਇਨ ਖ਼ਾਨ ਨੇ ਹਵਾਰਾ ਨੂੰ ਆਪਣੇ ਫੇਸਬੁੱਕ ਆਈ ਡੀ ਤੋਂ “Khalistani Jindabad Khalistan” ਨਾਂਅ ਦੇ ਫੇਸਬੁੱਕ ਆਈ ਡੀ ਤੇ ਫ੍ਰੇਂਡ ਰਿਕਵੈਸਟ ਭੇਜੀ ਤੇ ਹਰਪਾਲ ਸਿੰਘ ਅਤੇ ਗੁਰਜੀਤ ਸਿੰਘ ਨਾਲ ਸੰਪਰਕ ਵਿੱਚ ਆਇਆ।
Published by:Anuradha Shukla
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Arrest, Khalistan, Terrorist