Home /News /national /

NIA Raid in Yamunanagar : ਗੈਂਗਸਟਰ ਕਾਲਾ ਰਾਣਾ ਦੇ ਘਰ 'ਤੇ NIA ਦਾ ਛਾਪਾ, ਪਤਨੀ ਅਨੁਰਾਧਾ ਨੂੰ ਹਿਰਾਸਤ 'ਚ ਲਿਆ

NIA Raid in Yamunanagar : ਗੈਂਗਸਟਰ ਕਾਲਾ ਰਾਣਾ ਦੇ ਘਰ 'ਤੇ NIA ਦਾ ਛਾਪਾ, ਪਤਨੀ ਅਨੁਰਾਧਾ ਨੂੰ ਹਿਰਾਸਤ 'ਚ ਲਿਆ

NIA Raid in Yamunanagar : ਗੈਂਗਸਟਰ ਕਾਲਾ ਰਾਣਾ ਦੇ ਘਰ 'ਤੇ NIA ਦਾ ਛਾਪਾ, ਪਤਨੀ ਅਨੁਰਾਧਾ ਨੂੰ ਹਿਰਾਸਤ 'ਚ ਲਿਆ

NIA Raid in Yamunanagar : ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨਾਲ ਜੁੜੇ ਸ਼ੱਕੀ ਗਿਰੋਹ ਦੇ ਸਬੰਧ ਵਿੱਚ ਦਿੱਲੀ, ਐਨਸੀਆਰ, ਹਰਿਆਣਾ ਅਤੇ ਪੰਜਾਬ ਵਿੱਚ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕਰ ਰਹੀ ਹੈ। ਦੱਸ ਦੇਈਏ ਕਿ ਇਹ ਛਾਪੇਮਾਰੀ ਪੰਜਾਬ 'ਚ 25 ਥਾਵਾਂ 'ਤੇ ਕੀਤੀ ਜਾ ਰਹੀ ਹੈ। ਹਰਿਆਣਾ, ਚੰਡੀਗੜ੍ਹ ਅਤੇ ਰਾਜਸਥਾਨ 'ਚ ਵੀ ਛਾਪੇਮਾਰੀ ਜਾਰੀ ਹੈ। ਚੰਡੀਗੜ੍ਹ 'ਚ 2 ਅਤੇ ਰਾਜਸਥਾਨ 'ਚ ਵੀ 2 ਥਾਵਾਂ 'ਤੇ ਰੇਡ ਕੀਤੀ ਗਈ। ਦੇਸ਼ ਭਰ 'ਚ ਕਰੀਬ 50 ਥਾਵਾਂ 'ਤੇ ਛਾਪੇਮਾਰੀ ਕੀਤੀ ਗਈ।

ਹੋਰ ਪੜ੍ਹੋ ...
  • Share this:

    NIA Raid in Yamunanagar : ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨਾਲ ਜੁੜੇ ਸ਼ੱਕੀ ਗਿਰੋਹ ਦੇ ਸਬੰਧ ਵਿੱਚ ਦਿੱਲੀ, ਐਨਸੀਆਰ, ਹਰਿਆਣਾ ਅਤੇ ਪੰਜਾਬ ਵਿੱਚ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕਰ ਰਹੀ ਹੈ। ਦੱਸ ਦੇਈਏ ਕਿ ਇਹ ਛਾਪੇਮਾਰੀ ਪੰਜਾਬ 'ਚ 25 ਥਾਵਾਂ 'ਤੇ ਕੀਤੀ ਜਾ ਰਹੀ ਹੈ। ਹਰਿਆਣਾ, ਚੰਡੀਗੜ੍ਹ ਅਤੇ ਰਾਜਸਥਾਨ 'ਚ ਵੀ ਛਾਪੇਮਾਰੀ ਜਾਰੀ ਹੈ। ਚੰਡੀਗੜ੍ਹ 'ਚ 2 ਅਤੇ ਰਾਜਸਥਾਨ 'ਚ ਵੀ 2 ਥਾਵਾਂ 'ਤੇ ਰੇਡ ਕੀਤੀ ਗਈ। ਦੇਸ਼ ਭਰ 'ਚ ਕਰੀਬ 50 ਥਾਵਾਂ 'ਤੇ ਛਾਪੇਮਾਰੀ ਕੀਤੀ ਗਈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀਆਂ ਹਦਾਇਤਾਂ 'ਤੇ ਐਕਸ਼ਨ ਲਿਆ ਗਿਆ ਹੈ। ਅੱਤਵਾਦੀ ਗਰੁੱਪਾਂ ਨਾਲ ਗੈਂਗਸਟਰਾਂ ਦੇ ਲਿੰਕ ਸਾਹਮਣੇ ਆਏ ਨੇ।

    ਇਸ ਵਿਚਕਾਰ ਹੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਗੈਂਗਸਟਰ ਕਾਲਾ ਰਾਣਾ (Gangster Kala Rana) ਦੇ ਘਰ 'ਤੇ ਵੀ ਰੇਡ ਕਰਨ ਪਹੁੰਚੀ। ਯਮੁਨਾਨਗਰ 'ਚ ਕਾਲਾ ਰਾਣਾ ਦੇ ਘਰ ਦੀ ਤਲਾਸ਼ੀ ਲਈ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਕਾਲਾ ਰਾਣਾ ਦਾ ਨਾਮ ਗੈਂਗਸਟਰ ਦੀ ਲਿਸਟ ਵਿੱਚ ਸਭ ਤੋਂ ਉੱਪਰ ਹੈ। ਇਸਦੇ ਨਾਲ ਹੀ ਉਸਦੇ ਭਰਾ ਦਾ ਨਾਮ ਵੀ ਲਿਸਟ ਵਿੱਚ ਸ਼ਾਮਿਲ ਹੈ। ਦੱਸਿਆ ਜਾ ਰਿਹਾ ਹੈ ਕਿ ਕਾਲਾ ਰਾਣਾ ਦੇ ਪਿਤਾ ਯੋਗਿੰਦਰ ਨੂੰ ਐਨਆਈਏ ਨਾਲ ਲੈ ਕੇ ਆਈ ਹੈ। ਇਸਦੇ ਨਾਲ ਹੀ ਉਸਦੀ ਪਤਨੀ ਅਨੁਰਾਧਾ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਗਿਆ ਹੈ।

    Published by:Rupinder Kaur Sabherwal
    First published:

    Tags: Gangster, NIA, Punjab