• Home
  • »
  • News
  • »
  • national
  • »
  • NIA TEAM REACHED CANADA TO INVESTIGATE IN SIKH FOR JUSTICE MATTER KHALISTAN

ਸਿੱਖ ਫਾਰ ਜਸਟਿਸ ਸੰਸਥਾ ਖਿਲਾਫ NIA ਦਾ ਵੱਡਾ ਕਦਮ, ਜਾਂਚ ਲਈ ਕੈਨੇਡਾ ਪਹੁੰਚੀ ਟੀਮ

ਸਿੱਖ ਫਾਰ ਜਸਟਿਸ ਸੰਸਥਾ ਖਿਲਾਫ NIA ਦਾ ਵੱਡਾ ਕਦਮ, ਜਾਂਚ ਲਈ ਕੈਨੇਡਾ ਪਹੁੰਚੀ ਟੀਮ (ਫਾਇਲ ਫੋਟੋ)

ਸਿੱਖ ਫਾਰ ਜਸਟਿਸ ਸੰਸਥਾ ਖਿਲਾਫ NIA ਦਾ ਵੱਡਾ ਕਦਮ, ਜਾਂਚ ਲਈ ਕੈਨੇਡਾ ਪਹੁੰਚੀ ਟੀਮ (ਫਾਇਲ ਫੋਟੋ)

  • Share this:
    ਕੇਂਦਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦੇਣ ਵਾਲੇ ਵਿਦੇਸ਼ੀ ਸੰਗਠਨ ਸਿੱਖ ਫਾਰ ਜਸਟਿਸ (Sikh For Justice) ਸਮੇਤ ਕੁਝ ਹੋਰ ਸੰਗਠਨਾਂ ਖਿਲਾਫ ਵੱਡੀ ਕਾਰਵਾਈ ਕੀਤੀ ਹੈ। NIA ਦੀ ਉੱਚ ਪੱਧਰੀ ਟੀਮ ਇਸ ਦੇ ਲਈ ਕੈਨੇਡਾ ਪਹੁੰਚ ਗਈ ਹੈ।

    ਟੀਮ ਵਿੱਚ ਸ਼ਾਮਲ ਚਾਰ ਐਨਆਈਏ ਅਧਿਕਾਰੀ ਭਾਰਤ ਵਿੱਚ ਸਮਾਜ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦੇਣ ਵਾਲੀਆਂ ਜਥੇਬੰਦੀਆਂ ਨਾਲ ਜੁੜੇ ਕੁਝ ਸ਼ੱਕੀ ਵਿਅਕਤੀਆਂ ਬਾਰੇ ਜਾਣਕਾਰੀ ਹਾਸਲ ਕਰਨ ਦੇ ਮਕਸਦ ਨਾਲ ਕੈਨੇਡਾ ਗਏ ਹਨ।

    NIA ਦੇ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਗਿਆ ਹੈ ਕਿ ਟੀਮ ਕੁਝ ਖਾਲਿਸਤਾਨੀ ਜਥੇਬੰਦੀਆਂ ਨੂੰ ਭਾਰਤ ਵਿਰੋਧੀ ਗਤੀਵਿਧੀਆਂ ਲਈ ਫੰਡ ਮੁਹੱਈਆ ਕਰਵਾਉਣ ਬਾਰੇ ਸੰਸਥਾ ਸਿੱਖ ਫਾਰ ਜਸਟਿਸ ਸਮੇਤ ਕੁਝ ਹੋਰ ਸੰਗਠਨਾਂ ਨਾਲ ਜੁੜੇ ਸਬੰਧਾਂ ਦੀ ਜਾਂਚ ਕਰਨ ਲਈ ਵਿਦੇਸ਼ ਗਈ ਹੈ।

    ਐਨਆਈਏ ਹੈੱਡਕੁਆਰਟਰ ਦੇ ਸੂਤਰਾਂ ਅਨੁਸਾਰ ਚਾਰ ਮੈਂਬਰੀ ਟੀਮ ਦੀ ਅਗਵਾਈ ਆਈਜੀ ਪੱਧਰ ਦੇ ਅਧਿਕਾਰੀ ਕਰ ਰਹੇ ਹਨ। ਕੈਨੇਡਾ ਤੋਂ ਬਾਅਦ NIA ਦੀ ਟੀਮ ਜਾਂਚ ਲਈ ਸਿੱਖਸ ਫਾਰ ਜਸਟਿਸ ਦੇ ਨਾਲ ਸਬੰਧਾਂ ਵਾਲੇ ਕੁਝ ਹੋਰ ਦੇਸ਼ਾਂ ਵਿੱਚ ਵੀ ਜਾਵੇਗੀ। ਇਹ ਟੀਮ ਉਥੋਂ ਦਸਤਾਵੇਜ਼ ਵੀ ਇਕੱਠੇ ਕਰੇਗੀ।

    NIA ਦੇ ਰਾਡਾਰ 'ਤੇ ਸਿੱਖਸ ਫਾਰ ਜਸਟਿਸ ਨਾਲ ਜੁੜੀਆਂ ਕਈ ਐਨ.ਜੀ.ਓਜ਼ ਵੀ ਹਨ। ਇਨ੍ਹਾਂ ਐਨ.ਜੀ.ਓਜ਼ ਰਾਹੀਂ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦੇਣ ਵਾਲਿਆਂ ਨੂੰ ਵਿਦੇਸ਼ੀ ਫੰਡ ਵੀ ਮੁਹੱਈਆ ਕਰਵਾਏ ਗਏ ਹਨ। ਐਨ.ਜੀ.ਓ ਨਾਲ ਸਬੰਧਤ ਇਨਪੁਟਸ ਇਕੱਤਰ ਕਰਨ ਤੋਂ ਬਾਅਦ ਆਉਣ ਵਾਲੇ ਸਮੇਂ ਵਿੱਚ ਭਾਰਤ ਵਿੱਚ ਵੀ ਕਾਰਵਾਈ ਕੀਤੀ ਜਾਵੇਗੀ।

    ਦੋਸ਼ ਹਨ ਕਿ ਭਾਰਤ ਵਿਚ ਪਿਛਲੇ ਡੇਢ ਸਾਲ ਦੌਰਾਨ ਦਿੱਲੀ, ਪੰਜਾਬ, ਉੱਤਰ ਪ੍ਰਦੇਸ਼, ਹਰਿਆਣਾ, ਉੱਤਰਾਖੰਡ ਵਿੱਚ ਕਿਸਾਨਾਂ ਦੇ ਨਾਂ ’ਤੇ ਸਮਰਥਨ ਦੇ ਮੁੱਦੇ ’ਤੇ ਕਈ ਸ਼ੱਕੀ ਅਦਾਰਿਆਂ ਤੋਂ  ਕਥਿਤ ਤੌਰ ਉਤੇ ਗੈਰ-ਕਾਨੂੰਨੀ ਢੰਗ ਨਾਲ ਫੰਡ ਮੁਹੱਈਆ ਕਰਵਾਏ ਗਏ। ਕੁਝ ਭਾਰਤੀ ਲੋਕਾਂ ਅਤੇ ਸੰਸਥਾਵਾਂ 'ਤੇ ਵਿਦੇਸ਼ਾਂ ਤੋਂ ਭਾਰਤ ਦੇ ਅੰਦਰ ਸਮਾਜ ਵਿਰੋਧੀ, ਭਾਰਤ ਵਿਰੋਧੀ ਗਤੀਵਿਧੀਆਂ ਕਰਨ ਵਾਲਿਆਂ ਨੂੰ ਫੰਡ ਮੁਹੱਈਆ ਕਰਵਾਉਣ ਦਾ ਵੀ ਦੋਸ਼ ਹੈ।
    Published by:Gurwinder Singh
    First published: