• Home
 • »
 • News
 • »
 • national
 • »
 • NIHANG WHO CLAIMED RESPONSIBILITY FOR THE MURDER AT SINGHU BORDER HAS BEEN CLOSELY ASSOCIATED WITH BJP SS

ਸਿੰਘੂ ਬਾਰਡਰ 'ਤੇ ਕਤਲ ਦੀ ਜਿੰਮੇਵਾਰੀ ਲੈਣ ਵਾਲੇ ਨਿਹੰਗ ਦਾ BJP ਨਾਲ ਕੁਨੈਕਸ਼ਨ? ਜਾਣੋ ਹੈਰਾਨਕੁਨ ਖੁਲਾਸਾ

ਤਸਵੀਰ ਵਿੱਚ ਦਿੱਲੀ ਦੇ ਸਿੰਘੂ ਬਾਰਡਰ ’ਤੇ ਇਕ ਵਿਅਕਤੀ ਦੀ ਬੇਰਹਿਮੀ ਨਾਲ ਹੱਤਿਆ ਕਰਨ ਵਾਲੇ ਨਿਹੰਗ ਗਰੁੱਪ ਦਾ ਆਗੂ ਬਾਬਾ ਅਮਨ ਸਿੰਘ ਕਈ ਫੋਟੋਆਂ ਵਿਚ ਭਾਜਪਾ ਦੇ ਕੌਮੀ ਪੱਧਰ ਦੇ ਆਗੂਆਂ ਨਾਲ ਦੇਖਿਆ ਗਿਆ ਹੈ।

ਬਾਬਾ ਅਮਨ ਸਿੰਘ ਨੂੰ ਕੇਂਦਰੀ ਖੇਤੀਬਾੜੀ ਮੰਤਰੀ ਵੱਲੋਂ ਸਨਮਾਨੇ ਜਾਣ ਸਮੇਂ ਦੀ ਤਸਵੀਰ। ਪਿੱਛੇ ਪੁਲੀਸ ਕੈਟ ਗੁਰਮੀਤ ਪਿੰਕੀ ਵੀ ਦਿਖਾਈ ਦੇ ਰਿਹਾ ਹੈ।(IMAGE:Twitter@INCPunjab)

ਬਾਬਾ ਅਮਨ ਸਿੰਘ ਨੂੰ ਕੇਂਦਰੀ ਖੇਤੀਬਾੜੀ ਮੰਤਰੀ ਵੱਲੋਂ ਸਨਮਾਨੇ ਜਾਣ ਸਮੇਂ ਦੀ ਤਸਵੀਰ। ਪਿੱਛੇ ਪੁਲੀਸ ਕੈਟ ਗੁਰਮੀਤ ਪਿੰਕੀ ਵੀ ਦਿਖਾਈ ਦੇ ਰਿਹਾ ਹੈ।(IMAGE:Twitter@INCPunjab)

 • Share this:
  ਚੰਡੀਗੜ੍ਹ : ਸਿੰਘੂ ਬਾਰਡਰ ਤੇ ਹੋਏ ਬੇਰਹਿਮ ਕਤਲ ਦੀ ਜਿੰਮੇਵਾਰੀ ਲੈਣ ਵਾਰੇ ਸੋਸ਼ਲ ਮੀਡੀਆ ਉੱਤੇ ਛਾਏ ਨਿਹੰਗ ਗਰੁੱਪ ਦਾ ਆਗੂ ਬਾਬਾ ਅਮਨ ਸਿੰਘ ਦੀ ਬੀਜੇਪੀ ਆਗੂਆਂ ਨਾਲ ਪੁਰਾਣੀ ਤਸਵੀਰ ਨੇ ਤਰਥਲੀ ਮਚਾ ਦਿੱਤੀ ਹੈ। ਇਸ ਤਸਵੀਰ ਨਾਲ ਜੁੜੀ ਖ਼ਬਰ ਨੇ ਕਾਂਗਰਸ ਪਾਰਟੀ ਨੇ ਆਪਣੇ ਟਵਿੱਟਰ ਅਕਾਉਂਟ ਉੱਤੇ ਸ਼ੇਅਰ ਕਰਕੇ ਵੱਡੇ ਸਵਾਲ ਖੜ੍ਹੇ ਕੀਤੇ ਹਨ। ਟਵੀਟ ਵਿੱਚ ਕਿਹਾ ਹੈ ਕਿ ਸਿੰਘੂ ਸਰਹੱਦ 'ਤੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਦੋਸ਼ੀ ਨਾਲ ਨੇੜਿਓਂ ਜੁੜਿਆ ਹੋਇਆ ਹੈ।  @BJP4India @nstomar ਤੁਸੀਂ ਅਤੇ ਤੁਹਾਡੇ ਸਾਥੀ ਹੁਣ ਸਿਰਫ ਮੂਕ ਦਰਸ਼ਕ ਨਹੀਂ ਰਹਿ ਸਕਦੇ। ਦੱਸੋ ਕਿ ਇਸ ਸਾਰੀ ਘਟਨਾ ਵਿੱਚ ਤੁਹਾਡੀ ਕੀ ਭੂਮਿਕਾ ਹੈ?


  ਅਸਲ ਵਿੱਚ ਟ੍ਰਿਬਿਊਨ ਵੱਲੋਂ ਪ੍ਰਕਾਸ਼ਿਤ ਖ਼ਬਰ ਦੀ ਤਸਵੀਰ ਵਿੱਚ ਦਿੱਲੀ ਦੇ ਸਿੰਘੂ ਬਾਰਡਰ ’ਤੇ ਇਕ ਵਿਅਕਤੀ ਦੀ ਬੇਰਹਿਮੀ ਨਾਲ ਹੱਤਿਆ ਕਰਨ ਵਾਲੇ ਨਿਹੰਗ ਗਰੁੱਪ ਦਾ ਆਗੂ ਬਾਬਾ ਅਮਨ ਸਿੰਘ ਕਈ ਫੋਟੋਆਂ ਵਿਚ ਭਾਜਪਾ ਦੇ ਕੌਮੀ ਪੱਧਰ ਦੇ ਆਗੂਆਂ ਨਾਲ ਦੇਖਿਆ ਗਿਆ ਹੈ। ਇਨ੍ਹਾਂ ਫੋਟੋਆਂ ਵਿਚ ਉਹ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਦੇ ਨਾਲ ਵੀ ਨਜ਼ਰ ਆਇਆ ਹੈ। ਇਸ ਫੋਟੋ ਵਿੱਚ ਕਤਲ ਦਾ ਦੋਸ਼ੀ ਬਰਖਾਸਤ ਪੁਲੀਸ ਕਰਮੀ ਤੇ ਸਾਬਕਾ ਪੁਲੀਸ ਕੈਟ ਗੁਰਮੀਤ ਸਿੰਘ ਪਿੰਕੀ ਵੀ ਇਕ ਮਿਲਣੀ ਮੌਕੇ ਹਾਜ਼ਰ ਸੀ।

  ਕੇਂਦਰੀ ਖੇਤੀਬਾੜੀ ਮੰਤਰੀ ਨਿਹੰਗ ਗਰੁੱਪ ਦੇ ਮੁਖੀ ਬਾਬਾ ਅਮਨ ਸਿੰਘ ਦਾ ਸਨਮਾਨ ਕਰਦੇ ਹੋਏ। (Image courtesy: Tribune)


  ਇਹ ਫੋਟੋ ਕਦੋਂ ਦੀ ਹੈ-

  ‘ਦਿ ਟ੍ਰਿਬਿਊਨ’ ਕੋਲ ਕਰੀਬ ਤਿੰਨ ਫੋਟੋਆਂ ਮੌਜੂਦ ਹਨ ਜਿਨ੍ਹਾਂ ਵਿਚੋਂ ਇਕ ’ਚ ਕੇਂਦਰੀ ਮੰਤਰੀ ਤੋਮਰ ਨਿਹੰਗ ਬਾਬਾ ਅਮਨ ਸਿੰਘ ਦੇ ‘ਸਿਰੋਪਾ’ ਪਾ ਰਹੇ ਹਨ। ਖ਼ਬਰ ਮੁਤਾਬਕ ਇਹ ਮੀਟਿੰਗ ਜੁਲਾਈ ਦੇ ਅਖ਼ੀਰ ਵਿਚ ਹੋਈ ਹੈ। ਇਕ ਹੋਰ ਫੋਟੋ ਵਿਚ ਬਾਬਾ ਅਮਨ ਸਿੰਘ ਤੇ ਪਿੰਕੀ ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਰਾਜ ਮੰਤਰੀ ਕੈਲਾਸ਼ ਚੌਧਰੀ ਦੇ ਦਿੱਲੀ ਸਥਿਤ ਬੰਗਲੇ ’ਚ ਮੰਤਰੀ ਨਾਲ ਲੰਚ ਉਤੇ ਮੁਲਾਕਾਤ ਕਰ ਰਹੇ ਹਨ। ਇਸ ਮੌਕੇ ਸੁਨੀਲ ਕੁਮਾਰ ਸਿੰਘ (ਝਾਰਖੰਡ ਤੋਂ ਸੰਸਦ ਮੈਂਬਰ), ਰਾਜਸਥਾਨ ਤੋਂ ਸੌਰਭ ਸਰਸਵਤ (ਕੌਮੀ ਜਨਰਲ ਸਕੱਤਰ, ਭਾਰਤ-ਤਿੱਬਤ ਸੰਘ), ਸੁਖਮਿੰਦਰਪਾਲ ਸਿੰਘ ਗਰੇਵਾਲ (ਕੌਮੀ ਕਿਸਾਨ ਆਗੂ ਭਾਜਪਾ ਤੇ ਸਾਬਕਾ ਕੌਮੀ ਸਕੱਤਰ-ਭਾਜਪਾ ਕਿਸਾਨ ਮੋਰਚਾ) ਵੀ ਹਾਜ਼ਰ ਸਨ। ਗਰੇਵਾਲ ਜੰਮੂ ਤੇ ਕਸ਼ਮੀਰ, ਭਾਰਤ-ਤਿੱਬਤ ਸੰਘ ਦੀਆਂ ਇਕਾਈਆਂ ਨਾਲ ਵੀ ਜੁੜੇ ਹੋਏ ਹਨ।

  ਕੇਂਦਰੀ ਖੇਤੀਬਾੜੀ ਮੰਤਰੀ ਐਨਐਸ ਤੋਮਰ, ਬਰਖਾਸਤ ਪੁਲਿਸ ਅਤੇ ਕਤਲ ਦੇ ਦੋਸ਼ੀ ਗੁਰਮੀਤ 'ਪਿੰਕੀ' ਅਤੇ ਭਾਜਪਾ ਕਿਸਾਨ ਮੋਰਚਾ ਦੇ ਸੁਖਮਿੰਦਰਪਾਲ ਸਿੰਘ ਗਰੇਵਾਲ ਨੇ ਜੁਲਾਈ ਦੇ ਅਖੀਰ ਵਿੱਚ ਨਵੀਂ ਦਿੱਲੀ ਵਿੱਚ ਖੇਤੀਬਾੜੀ ਰਾਜ ਮੰਤਰੀ ਕੈਲਾਸ਼ ਚੌਧਰੀ ਦੇ ਬੰਗਲੇ  'ਤੇ ਮੁਲਾਕਾਤ ਕੀਤੀ ਸੀ। (Image courtesy: Tribune)


  ਦਿਲਚਸਪ ਤੱਥ ਇਹ ਹੈ ਕਿ ਇਹ ਸਾਰੀਆਂ ਮੀਟਿੰਗਾਂ ਉਸ ਵੇਲੇ ਹੋਈਆਂ ਜਦ ਪੰਜਾਬ ਵਿਚ ਭਾਜਪਾ ਆਗੂਆਂ ਦਾ ਬਾਈਕਾਟ ਕੀਤਾ ਜਾ ਰਿਹਾ ਸੀ।

  ‘ਪਰਦੇ ਪਿੱਛਿਓਂ ਭੂਮਿਕਾ ਨਿਭਾਉਣ ਵਾਲਿਆਂ ’ਚ ਸ਼ਾਮਲ'-

  ਖ਼ਬਰ ਮੁਤਾਬਿਕ ਤਿੰਨ ਖੇਤੀ ਕਾਨੂੰਨਾਂ ਖਿਲਾਫ ਅੰਦੋਲਨ ਵਿੱਚ ਕੇਂਦਰ ਸਰਕਾਰ ਤੇ ਕਿਸਾਨਾਂ ਦੇ ਟਕਰਾਅ ਨੂੰ ਹੱਲ ਕਰਵਾਉਣ ਵਿੱਚ ਨਿਹੰਗ ਗਰੁੱਪ ਦਾ ਬਾਬਾ ਅਮਨ ਸਿੰਘ ‘ਪਰਦੇ ਪਿੱਛਿਓਂ ਭੂਮਿਕਾ ਨਿਭਾਉਣ ਵਾਲਿਆਂ’ ਵਿੱਚ ਸ਼ਾਮਲ ਹਨ। ਸਰਕਾਰ ਦੇ ਕੇਂਦਰ ਵਿਚਾਲੇ ਗੱਲਬਾਤ ਮੁੜ ਤੋਂ ਸ਼ੁਰੂ ਕਰਵਾਉਣ ਦੀ ਕੋਸ਼ਿਸ਼ ਵਿੱਚ ਵਿਚ ਓਂਟਾਰੀਓ ਦੇ ਇਕ ਕੈਨੇਡੀਅਨ ਸਿੱਖ ਗਰੁੱਪ ਦੀ ਭੂਮਿਕਾ ਵੀ ਅਹਿਮ ਦੱਸੀ ਜਾ ਰਹੀ ਹੈ।

  ਸਰਕਾਰ-ਕਿਸਾਨਾਂ ਦੀ ਰੁਕੀ ਹੋਈ ਗੱਲਬਾਤ ਮੁੜ ਤੋਂ ਸ਼ੁਰੂ ਕਰਵਾਉਣ ਵਿਚ ਭਾਜਪਾ ਆਗੂ ਗਰੇਵਾਲ ਨੂੰ ‘ਅਹਿਮ ਸਰੋਤ’ ਕਰਾਰ ਦਿੰਦਿਆਂ ‘ਓਂਟਾਰੀਓ ਸਿੱਖਸ ਐਂਡ ਗੁਰਦੁਆਰਾ ਕੌਂਸਲ’ ਦੇ ਚੇਅਰਮੈਨ ਕੁਲਤਾਰ ਸਿੰਘ ਗਿੱਲ ਨੇ 24 ਜੂਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਪੱਤਰ ਲਿਖਿਆ ਸੀ।

  ਭਾਜਪਾ ਕਿਸਾਨ ਮੋਰਚਾ ਆਗੂ ਨੇ ਮੰਨੀ ਇਹ ਗੱਲ-

  ਖ਼ਬਰ ਮੁਤਾਬਿਕ ਕੌਮੀ ਭਾਜਪਾ ਕਿਸਾਨ ਮੋਰਚਾ ਦੇ ਸਾਬਕਾ ਕੌਮੀ ਸਕੱਤਰ ਸੁਖਮਿੰਦਰਪਾਲ ਸਿੰਘ ਗਰੇਵਾਲ ਨੇ ਸਪਸ਼ਟ ਕੀਤਾ ਹੈ ਕਿ ‘ਭਾਜਪਾ ਆਗੂ ਵਜੋਂ ਮੈਂ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਮਿਲਦਾ ਹੀ ਰਹਿੰਦਾ ਹਾਂ। ਅਸੀਂ ਓਂਟਾਰੀਓ ਦੇ ਇਕ ਸਿੱਖ ਗਰੁੱਪ ਨਾਲ ਮਿਲ ਕੇ ਮਸਲੇ ਦਾ ਹੱਲ ਲੱਭਣ ਵਿਚ ਹਿੱਸਾ ਪਾਉਣ ਦੀ ਕੋਸ਼ਿਸ਼ ਕੀਤੀ ਸੀ। ਬਾਬਾ ਅਮਨ ਵੀ ਇਕ ਮੀਟਿੰਗ ਮੌਕੇ ਹਾਜ਼ਰ ਸੀ। ਉਹ ਵੀ ਕਿਸਾਨਾਂ ਦੇ ਮਸਲੇ ਦਾ ਹੱਲ ਚਾਹੁੰਦਾ ਸੀ।’

  ਬਾਬਾ ਅਮਨ ਨੇ ਤੋਂ ਟਾਲਾ ਵੱਟਣ ਦੀ ਕੀਤੀ ਕੋਸ਼ਿਸ਼-

  ਖ਼ਬਰ ਮੁਤਾਬਿਕ ਇਸ ਮੀਟਿੰਗ ਬਾਰੇ ਜਦੋਂ ਬਾਬਾ ਅਮਨ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਸਵਾਲ ਤੋਂ ਟਾਲਾ ਵੱਟਣ ਦੀ ਕੋਸ਼ਿਸ਼ ਕਰਦਿਆਂ ਕਿਹਾ ਕਿ ਉਹ ਕਈ ਲੋਕਾਂ ਤੇ ਆਗੂਆਂ ਨੂੰ ਮਿਲਦਾ ਰਹਿੰਦਾ ਹੈ। ਉਸ ਨੇ ਕਿਹਾ ਕਿ ‘ਬੇਅਦਬੀ ਕਰਨ ਵਾਲੇ ਦੀ ਹੱਤਿਆ ਇਕ ਧਾਰਮਿਕ ਮਸਲਾ ਹੈ, ਇਸ ਦਾ ਕਿਸੇ ਹੋਰ ਚੀਜ਼ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਸਾਡੇ ਨਿਹੰਗਾਂ ਨੇ ਖ਼ੁਦ ਹੀ ਸਮਰਪਣ ਕਰ ਦਿੱਤਾ ਹੈ।’

  ਕਤਲ ਦੇ ਦੋਸ਼ੀ ਬਰਖਾਸਤ ਪੁਲੀਸ ਕਰਮੀ ਗੱਲ ਕਬੂਲੀ

  ਪੰਜਾਬ ’ਚ ਅਤਿਵਾਦ ਦੇ ਦੌਰ ਦੀ ਸਭ ਤੋਂ ਵਿਵਾਦਤ ਸ਼ਖ਼ਸੀਅਤ ਤੇ ਲੁਧਿਆਣਾ ਦੇ ਇਕ ਵਿਅਕਤੀ ਦੇ ਕਤਲ ਦਾ ਦੋਸ਼ੀ ਬਰਖਾਸਤ ਪੁਲੀਸ ਕਰਮੀ ਤੇ ਸਾਬਕਾ ਪੁਲੀਸ ਕੈਟ ਗੁਰਮੀਤ ਸਿੰਘ ਪਿੰਕੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਹ ਕੇਂਦਰੀ ਮੰਤਰੀ ਨਾਲ ਹੋਈ ਮੀਟਿੰਗ ਵਿਚ ਹਾਜ਼ਰ ਸੀ ਤੇ ਨਿਹੰਗ ਬਾਬਾ ਅਮਨ ਸਿੰਘ ਨੂੰ ਜਾਣਦਾ ਹੈ। ਪਿੰਕੀ ਨੇ ਕਿਹਾ ਕਿ ਉਹ ਦੋਵੇਂ ਵੱਖ-ਵੱਖ ਕਤਲ ਕੇਸਾਂ ਵਿਚ ਪਟਿਆਲਾ ਦੀ ਕੇਂਦਰੀ ਜੇਲ੍ਹ ਵਿਚ ਰਹੇ ਹਨ।

  ਜ਼ਿਕਰਯੋਗ ਹੈ ਕਿ ਵਿਵਾਦਤ ਸ਼ਖ਼ਸੀਅਤ ਪਿੰਕੀ ਨੇ ਇੰਟਰਵਿਊ ਵਿਚ ਖੁਲਾਸਾ ਕੀਤਾ ਸੀ ਉਹ ਅਤਿਵਾਦ ਦੇ ਦੌਰ ਦੌਰਾਨ 50 ‘ਫ਼ਰਜ਼ੀ’ ਪੁਲੀਸ ਮੁਕਾਬਲਿਆਂ ਦਾ ਗਵਾਹ ਰਿਹਾ ਹੈ।
  Published by:Sukhwinder Singh
  First published: