
ਫਾਂਸੀ ਤੋਂ ਬਚਣ ਲਈ ਨਿਰਭਿਆ ਕੇਸ ਦੇ ਤਿੰਨ ਦੋਸ਼ੀ ਕੌਮਾਂਤਰੀ ਨਿਆਂ ਅਦਾਲਤ ਪੁੱਜੇ
ਨਿਰਭਿਆ ਗੈਂਗਰੇਪ (Nirbhaya Gangrape) ਮਾਮਲੇ ਵਿੱਚ ਹੁਣ ਨਵਾਂ ਮੋੜ ਆ ਗਿਆ ਹੈ। ਫਾਂਸੀ ਦੀ ਸਜਾ ਵਾਲੇ ਚਾਰਾਂ ਦੋਸ਼ੀਆਂ ਦੇ ਪਰਿਵਾਰਾਂ ਨੇ ਹੁਣ ਰਾਸ਼ਟਰਪਤੀ ਰਾਮਨਾਥ ਕੋਵਿੰਦ (Ramnath Kovind ) ਨੂੰ ਪੱਤਰ ਲਿਖ ਕੇ ਇੱਛਾਮੌਤ (euthanasia) ਦੀ ਆਗਿਆ ਮੰਗੀ ਹੈ।
ਇੱਛਾ ਮੌਤ ਮੰਗਣ ਵਾਲਿਆਂ ਵਿੱਚ ਦੋਸ਼ੀਆਂ ਦੇ ਬਜ਼ੁਰਗ ਮਾਤਾ-ਪਿਤਾ, ਭਰਾ-ਭੈਣ ਅਤੇ ਉਨ੍ਹਾਂ ਦੇ ਬੱਚੇ ਸ਼ਾਮਿਲ ਹਨ।ਨਿਰਭਿਆ ਦੇ ਦੋਸ਼ੀਆਂ ਦੇ ਪਰਿਵਾਰਾਂ ਨੇ ਹਿੰਦੀ ਵਿੱਚ ਰਾਸ਼ਟਰਪਤੀ ਨੂੰ ਲਿਖੇ ਪੱਤਰ ਵਿੱਚ ਕਿਹਾ ਹੈ ਕਿ ਅਸੀਂ ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਪੀੜਤਾ ਦੇ ਮਾਤਾ-ਪਿਤਾ ਨੂੰ ਬੇਨਤੀ ਕਰਦੇ ਹਾਂ ਕਿ ਉਹ ਸਾਡੀ ਬੇਨਤੀ ਨੂੰ ਸਵੀਕਾਰ ਕਰੇ ਅਤੇ ਸਾਨੂੰ ਇੱਛਾ ਮੌਤ ਦੀ ਆਗਿਆ ਦਿਓ।
ਉਨ੍ਹਾਂ ਨੇ ਕਿਹਾ ਕਿ ਜੇਕਰ ਸਾਡੇ ਪੂਰੇ ਪਰਿਵਾਰ ਨੂੰ ਇੱਛਾ ਮੌਤ ਦਿੱਤੀ ਜਾਂਦੀ ਹੈ ਤਾਂ ਨਿਰਭਿਆ ਵਰਗੀ ਦੂਜੀ ਘਟਨਾ ਨੂੰ ਹੋਣ ਤੋਂ ਰੋਕਿਆ ਜਾ ਸਕਦਾ ਹੈ। ਦੋਸ਼ੀਆਂ ਦੇ ਪਰਿਵਾਰਾਂ ਨੇ ਕਿਹਾ ਹੈ ਕਿ ਅਜਿਹਾ ਕੋਈ ਪਾਪ ਨਹੀਂ ਹੈ, ਜਿਸ ਨੂੰ ਮੁਆਫ ਨਹੀਂ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਹੀ ਦੇਸ਼ ਦੇ ਮਹਾਂਪਾਪੀਆਂ ਨੂੰ ਮੁਆਫ ਕੀਤਾ ਜਾਂਦਾ ਰਿਹਾ ਹੈ। ਬਦਲੇ ਦੀ ਪਰਿਭਾਸ਼ਾ ਸ਼ਕਤੀ ਨਹੀਂ ਹੈ। ਮੁਆਫ ਕਰਨਾ ਹੀ ਸਭ ਤੋਂ ਵੱਡੀ ਸ਼ਕਤੀ ਦੀ ਉਦਾਹਰਨ ਹੈ। ਜ਼ਿਕਰਯੋਗ ਹੈ ਕਿ ਨਿਰਭਿਆ ਦੇ ਸਾਰੇ ਦੋਸ਼ੀਆਂ ਵਿਨੈ ਸ਼ਰਮਾ, ਅਕਸ਼ੈ ਸਿੰਘ ਠਾਕੁਰ, ਪਵਨ ਗੁਪਤਾ ਅਤੇ ਮੁਕੇਸ਼ ਨੂੰ 20 ਮਾਰਚ ਸਵੇਰੇ ਸਾਂਝੇ ਪੰਜ ਵਜੇ ਫਾਂਸੀ ਦਿੱਤੀ ਜਾਣੀ ਹੈ।
ਰਾਸ਼ਟਰਪਤੀ ਸਾਰੇ ਦੋਸ਼ੀਆਂ ਦੀ ਮੰਗ ਖਾਰਜ ਕਰ ਚੁੱਕੇ ਹਨ
ਨਿਰਭਿਆ ਦੇ ਚਾਰਾਂ ਦੋਸ਼ੀਆਂ ਨੇ ਆਪਣੀ ਫਾਂਸੀ ਦੀ ਸਜਾ ਮਾਫ਼ ਕਰਾਉਣ ਲਈ ਮੰਗ ਰਾਸ਼ਟਰਪਤੀ ਦੇ ਕੋਲ ਭੇਜੀ ਸੀ। ਜਿਸ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਖਾਰਿਜ ਕਰ ਚੁੱਕੇ ਹਨ। ਹਾਲਾਂਕਿ ਦੋਸ਼ੀ ਅਕਸ਼ੈ ਸਿੰਘ ਠਾਕੁਰ ਨੇ ਨਵੀਂ ਪਟੀਸ਼ਨ ਦਾਖਲ ਕੀਤੀ ਹੈ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।