ਨਿਰਭਯਾ ਗੈਂਗਰੇਪ ਦੇ ਦੋਸ਼ੀਆਂ ਨੂੰ ਤੈਅ ਦਿਨ ਉਤੇ ਹੀ ਲੱਗੇਗੀ ਫਾਂਸੀ, ਪਟੀਸ਼ਨ ਖਾਰਜ

News18 Punjabi | News18 Punjab
Updated: January 14, 2020, 3:09 PM IST
share image
ਨਿਰਭਯਾ ਗੈਂਗਰੇਪ ਦੇ ਦੋਸ਼ੀਆਂ ਨੂੰ ਤੈਅ ਦਿਨ ਉਤੇ ਹੀ ਲੱਗੇਗੀ ਫਾਂਸੀ, ਪਟੀਸ਼ਨ ਖਾਰਜ
ਨਿਰਭਯਾ ਗੈਂਗਰੇਪ ਦੇ ਦੋਸ਼ੀਆਂ ਨੂੰ ਤੈਅ ਦਿਨ ਉਤੇ ਹੀ ਲੱਗੇਗੀ ਫਾਂਸੀ, ਪਟੀਸ਼ਨ ਖਾਰਜ

  • Share this:
  • Facebook share img
  • Twitter share img
  • Linkedin share img
ਨਿਰਭਯਾ ਗੈਂਗਰਪ ਦੇ ਦੋਸ਼ੀਆਂ ਨੂੰ ਤੈਅ ਦਿਨ ਉਤੇ ਹੀ ਫਾਂਸੀ ਦਿੱਤੀ ਜਾਵੇਗੀ। ਸੁਪਰੀਮ ਕੋਰਟ ਨੇ ਦੋਸ਼ੀ ਵਿਨੈ ਅਤੇ ਮੁਕੇਸ਼ ਵੱਲੋਂ ਦਾਇਰ ਕੀਤੀ ਗਈ ਕਿਊਰੇਟਿਵ ਪਟੀਸ਼ਨ ਖਾਰਜ ਕਰ ਦਿੱਤੀ ਹੈ। ਹੁਣ ਸਾਰੇ ਦੋਸ਼ੀਆਂ ਨੂੰ 22 ਜਨਵਰੀ ਨੂੰ ਸਵੇਰੇ 7 ਵਜੇ ਤਿਹਾੜ ਜੇਲ੍ਹ 'ਚ ਫਾਂਸੀ ਦਿੱਤੀ ਜਾਵੇਗੀ।

ਹੁਣ ਇਨ੍ਹਾਂ ਦੋਵਾਂ ਕੋਲ ਸਿਰਫ਼ ਰਾਸ਼ਟਰਪਤੀ ਕੋਲ ਤਰਸ ਦੇ ਆਧਾਰ 'ਤੇ ਪਟੀਸ਼ਨ ਦਾਇਰ ਕਰਨ ਦਾ ਬਦਲ ਬਚਿਆ ਹੈ। ਅਸਲ ਵਿਚ, ਡੈੱਥ ਵਰੰਟ ਜਾਰੀ ਹੋਣ ਤੋਂ ਬਾਅਦ ਚਾਰਾਂ ਵਿਚੋਂ ਦੋ ਦੋਸ਼ੀਆਂ ਵਿਨੈ ਸ਼ਰਮਾ ਤੇ ਮੁਕੇਸ਼ ਸਿੰਘ ਨੇ ਸੁਪਰੀਮ ਕੋਰਟ 'ਚ ਕਿਊਰੇਟਿਵ ਪਟੀਸ਼ਨ ਦਾਇਰ ਕਰ ਕੇ ਰਾਹਤ ਦੀ ਫ਼ਰਿਆਦ ਕੀਤੀ ਹੈ। ਸੁਣਵਾਈ ਤੋਂ ਠੀਕ ਪਹਿਲਾਂ ਨਿਰਭਿਆ ਦੀ ਮਾਂ ਨੇ ਅਹਿਮ ਬਿਆਨ 'ਚ ਕਿਹਾ ਸੀ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਦੋਸ਼ੀਆਂ ਦੀ ਕਿਊਰੇਟਿਵ ਪਟੀਸ਼ਨ ਸੁਪਰੀਮ ਕੋਰਟ ਤੋਂ ਖਾਰਜ ਹੋ ਜਾਵੇਗੀ।

ਦੱਸ ਦਈਏ ਕਿ ਇਕ ਦੋਸ਼ੀ ਵਿਨੈ ਸ਼ਰਮਾ ਨੇ ਕਿਊਰੇਟਿਵ ਪਟੀਸ਼ਨ 'ਚ ਆਪਣੀ ਯੂਵਾ ਅਵਸਥਾ ਦਾ ਜ਼ਿਕਰ ਕਰਨ ਦੇ ਨਾਲ ਹੀ ਜੇਲ੍ਹ 'ਚ ਆਪਣੇ ਵਿਵਹਾਰ, ਪਰਿਵਾਰ 'ਚ ਬਿਮਾਰ ਮਾਤਾ-ਪਿਤਾ ਤੇ ਆਸ਼ਰਿਤਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨਾਲ ਨਿਆਂ ਨਹੀਂ ਹੋਇਆ, ਜਿਸ 'ਤੇ ਵਿਚਾਰ ਕੀਤਾ ਜਾਵੇ।
ਕਾਬਲੇਗ਼ੌਰ ਹੈ ਕਿ 7 ਜਨਵਰੀ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਨਿਰਭਯਾ ਦੇ ਮਾਤਾ-ਪਿਤਾ ਦੀ ਪਟੀਸ਼ਨ 'ਤੇ ਅਹਿਮ ਫ਼ੈਸਲਾ ਦਿੰਦੇ ਹੋਏ 22 ਜਨਵਰੀ ਦੀ ਸਵੇਰ 7 ਵਜੇ ਚਾਰਾਂ ਦੋਸ਼ੀਆਂ ਨੂੰ ਤਿਹਾੜ ਜੇਲ੍ਹ 'ਚ ਮੌਤ ਹੋਣ ਤੱਕ ਫਾਂਸੀ ਦੇ ਫੰਦੇ 'ਤੇ ਲਟਕਾਉਣ ਦੇ ਹੁਕਮ ਤਹਿਤ ਡੈੱਥ ਵਰੰਟ ਜਾਰੀ ਕੀਤਾ ਸਨ।
First published: January 14, 2020
ਹੋਰ ਪੜ੍ਹੋ
ਅਗਲੀ ਖ਼ਬਰ