• Home
  • »
  • News
  • »
  • national
  • »
  • NIRBHAYA GANG RAPE AND MURDER PRESIDENT RAMNATH KOVIND REJECTS CONVICT PAWAN GUPTA MERCY PLEA

ਨਿਰਭਿਆ ਕਾਂਡ: ਰਾਸ਼ਟਰਪਤੀ ਨੇ ਠੁਕਰਾਈ ਦੋਸ਼ੀ ਪਵਨ ਦੀ ਪਟੀਸ਼ਨ

ਨਿਰਭਿਆ ਕਾਂਡ: ਰਾਸ਼ਟਰਪਤੀ ਨੇ ਠੁਕਰਾਈ ਦੋਸ਼ੀ ਪਵਨ ਦੀ ਪਟੀਸ਼ਨ

  • Share this:
    ਰਾਸ਼ਟਰਪਤੀ ਨੇ ਨਿਰਭਿਆ ਗੈਂਗਰੇਪ ਤੇ ਹੱਤਿਆ ਮਾਮਲੇ ਵਿਚ ਦੋਸ਼ੀ ਪਵਨ ਦੀ ਰਹਿਮ ਪਟੀਸ਼ਨ ਖਾਰਜ ਕਰ ਦਿੱਤੀ ਹੈ। ਦੋਸ਼ੀਆਂ ਕੋਲ ਹੁਣ ਸਾਰੇ ਵਿਕਲਪ ਖਤਮ ਹੋ ਚੁੱਕੇ ਹਨ। ਦੱਸ ਦਈਏ ਕਿ ਦੋਸ਼ੀਆਂ ਨੂੰ 3 ਮਾਰਚ ਨੂੰ ਫਾਂਸੀ ਹੋਣੀ ਸੀ, ਪਰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਫਾਂਸੀ 'ਤੇ ਅਗਲੇ ਨਿਰਦੇਸ਼ ਤੱਕ ਰੋਕ ਲਾ ਦਿੱਤੀ ਸੀ।

    ਅਦਾਲਤ ਨੇ ਇਹ ਰੋਕ ਇਸ ਕਰਕੇ ਲਾਈ ਸੀ ਕਿਉਂਕਿ ਦੋਸ਼ੀ ਪਵਨ ਦੀ ਰਹਿਮ ਪਟੀਸ਼ਨ ਰਾਸ਼ਟਰਪਤੀ ਕੋਲ ਬਕਾਇਆ ਸੀ। ਹੁਣ ਰਾਸ਼ਟਰਪਤੀ ਨੇ ਇਸ 'ਤੇ ਹੀ ਫੈਸਲਾ ਲਿਆ ਹੈ। ਇਸ ਲਈ ਜਲਦ ਹੀ ਨਵਾਂ ਡੈੱਥ ਵਾਰੰਟ ਜਾਰੀ ਕੀਤਾ ਜਾਵੇਗਾ। ਨਿਰਭਿਆ ਗੈਂਗਰੇਪ ਦੇ ਚਾਰੇ ਦੋਸ਼ੀਆਂ ਨੇ ਵੱਖੋ ਵੱਖਰੀਆਂ ਰਹਿਮ ਦੀਆਂ ਪਟੀਸ਼ਨਾਂ ਦਾਖਲ ਕੀਤੀਆਂ ਸਨ।

    ਪਵਨ ਤੋਂ ਪਹਿਲਾਂ ਇਸ ਕੇਸ ਵਿਚ ਬਾਕੀ ਤਿੰਨ ਦੋਸ਼ੀ ਵੀ ਫਾਂਸੀ ਤੋਂ ਬਚਨ ਲਈ ਹਰ ਕਾਨੂੰਨੀ ਦਾਅ ਵਰਤ ਚੁੱਕੇ ਹਨ। ਸੁਪਰੀਮ ਕੋਰਟ ਤੋਂ ਉਪਚਾਰਕ ਪਟੀਸ਼ਨ ਖਾਰਜ ਕਰਨ ਤੋਂ ਬਾਅਦ ਸਿਰਫ ਪਵਨ ਕੋਲ ਰਹਿਮ ਪਟੀਸ਼ਨ ਦਾ ਵਿਕਲਪ ਸੀ। ਹੁਣ ਉਸਦੇ ਸਾਰੇ ਵਿਕਲਪ ਖਤਮ ਹੋ ਗਏ ਹਨ। ਪਹਿਲਾਂ ਪਟਿਆਲਾ ਹਾਊਸ ਕੋਰਟ ਨੂੰ ਕਾਨੂੰਨੀ ਦਾਅ-ਪੇਚ ਕਰਕੇ ਤਿੰਨ ਵਾਰ ਫਾਂਸੀ ਦੀ ਤਰੀਕ ਮੁਲਤਵੀ ਕਰਨੀ ਪਈ ਸੀ।
    Published by:Gurwinder Singh
    First published: