• Home
 • »
 • News
 • »
 • national
 • »
 • NIRBHAYA GANG RAPE CASE HIGH COURT RESERVED VERDICT ON THE APPLICATION OF THE CENTER

ਨਿਰਭਯਾ ਕੇਸ : ਦਿੱਲੀ ਹਾਈਕੋਰਟ ਨੇ ਕੇਂਦਰ ਦੀ ਅਰਜ਼ੀ 'ਤੇ ਫੈਸਲਾ ਸੁਰੱਖਿਅਤ ਰੱਖਿਆ

ਨਿਰਭਯਾ ਕੇਸ : ਦਿੱਲੀ ਹਾਈਕੋਰਟ ਨੇ ਕੇਂਦਰ ਦੀ ਅਰਜ਼ੀ 'ਤੇ ਫੈਸਲਾ ਸੁਰੱਖਿਅਤ ਰੱਖਿਆ

 • Share this:
  ਨਿਰਭਯਾ ਗੈਂਗਰੇਪ ਕੇਸ (Nirbhaya Gang Rape) ‘ਚ ਦੋਸ਼ੀਆਂ ਦੀ ਫਾਂਸੀ (Hanging) ਉਤੇ ਦਿੱਲੀ ਹਾਈਕੋਰਟ (Delhi High Court) ਨੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਹਾਈਕੋਰਟ ਆਪਣੇ ਫੈਸਲੇ ‘ਚ ਤੈਅ ਕਰੇਗਾ ਕਿ ਚਾਰੇ ਦੋਸ਼ੀਆਂ ਦੀ ਫਾਂਸੀ ਉਤੇ ਜੋ ਫਿਲਹਾਲ ਰੋਕ ਲੱਗੀ ਹੈ, ਉਸ ਉਤੇ ਵਿਚਾਰ ਕੀਤਾ ਜਾਵੇ ਜਾਂ ਨਹੀਂ।

  ਦਿੱਲੀ ਹਾਈਕੋਰਟ ‘ਚ ਨਿਰਭਯਾ ਸਮੂਹਿਕ ਜਬਰ ਜਨਾਹ ਅਤੇ ਕਤਲ ਮਾਮਲੇ ‘ਚ ਚਾਰ ਦੋਸ਼ੀਆਂ ਨੂੰ ਫਾਂਸੀ ਦੇਣ ਉਤੇ ਰੋਕ ਲਾਉਣ ਵਾਲੀ ਹੇਠਲੀ ਅਦਾਲਤ ਦੇ ਆਦੇਸ਼ਾਂ ਨੂੰ ਚੁਣੌਤੀ ਦੇਣ ਵਾਲੀ ਕੇਂਦਰ ਸਰਕਾਰ ਦੀ ਅਰਜੀ ਉਤੇ ਐਤਵਾਰ ਨੂੰ ਸੁਣਵਾਈ ਹੋਈ। ਸਾਲਿਸਿਟਰ ਜਨਰਲ (ਐਸਜੀ) ਤੁਸ਼ਾਰ ਮਹਿਤਾ ਨੇ ਕੋਰਟ ਨੂੰ ਇਸ ਮਾਮਲੇ ਦੀ ਟਾਇਮਲਾਈਨ ਦੱਸੀ।

  ਸਾਲਿਸਿਟਰ ਜਨਰਲ ਨੇ ਦਿੱਤੀ ਇਹ ਦਲੀਲ...

  ਤੁਸ਼ਾਰ ਮਹਿਤਾ ਨੇ ਦੋਸ਼ੀਆਂ ਦੇ ਕਿਉਰੇਟਿਵ ਅਰਜੀ ਦਾਖਿਲ ਕਰਨ ਵਿਚ ਦੇਰੀ ਬਾਰੇ ਕੋਰਟ ਨੂੰ ਜਾਣਕਾਰੀ ਦਿੱਤੀ। ਤੁਸ਼ਾਰ ਮਹਿਤਾ ਨੇ ਕਿਹਾ, ਸਮਾਜ ਅਤੇ ਪੀੜਤਾਂ ਨੂੰ ਇਨਸਾਫ ਦੇ ਲਈ ਸਾਰੇ ਦੋਸ਼ੀਆਂ ਨੂੰ ਜਲਦ ਫਾਂਸੀ ਉਤੇ ਲਟਕਾਉਣ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਦੇਰੀ ਦੇ ਲਈ ਦੋਸ਼ੀਆਂ ਵੱਲੋਂ ਜਾਣ-ਬੁੱਝ ਕੇ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਇਨਸਾਫ ਲਈ ਫਰਸਟ੍ਰੇਸ਼ਨ ਦੀ ਸਥਿਤੀ ਹੈ।
  Published by:Gurwinder Singh
  First published: