• Home
 • »
 • News
 • »
 • national
 • »
 • NIRBHAYA GANGRAPE CASE THREE CONVICTS WROTE TO TIHAR JAIL ADMINISTRATION SAYING WE STILL HAVE LEGAL OPTIONS

Nirbhaya Case: ਤਿੰਨ ਦੋਸ਼ੀਆਂ ਨੇ ਤਿਹਾੜ ਜੇਲ੍ਹ ਨੂੰ ਲਿਖੀ ਚਿੱਠੀ, ਕਿਹਾ- ਸਾਡੇ ਕੋਲ ਹੈ ਅਜੇ ਵੀ ਕਾਨੂੰਨੀ ਵਿਕਲਪ

Nirbhaya Case: ਤਿੰਨ ਦੋਸ਼ੀਆਂ ਨੇ ਤਿਹਾੜ ਜੇਲ੍ਹ ਨੂੰ ਲਿਖੀ ਚਿੱਠੀ, ਕਿਹਾ- ਸਾਡੇ ਕੋਲ ਹੈ ਅਜੇ ਵੀ ਕਾਨੂੰਨੀ ਵਿਕਲਪ

Nirbhaya Case: ਤਿੰਨ ਦੋਸ਼ੀਆਂ ਨੇ ਤਿਹਾੜ ਜੇਲ੍ਹ ਨੂੰ ਲਿਖੀ ਚਿੱਠੀ, ਕਿਹਾ- ਸਾਡੇ ਕੋਲ ਹੈ ਅਜੇ ਵੀ ਕਾਨੂੰਨੀ ਵਿਕਲਪ

 • Share this:
  ਸੁਪਰੀਮ ਕੋਰਟ ਤੋਂ ਰੀਵਿਊ ਪਟੀਸ਼ਨ ਖਾਰਜ ਹੋਣ ਤੋਂ ਬਾਅਦ ਨਿਰਭੈਆ ਗੈਂਗਰੇਪ ਅਤੇ ਹੱਤਿਆ ਦੇ ਚਾਰ ਦੋਸ਼ੀਆਂ ਵਿਚੋਂ ਤਿੰਨ ਨੇ ਤਿਹਾੜ ਜੇਲ੍ਹ ਪ੍ਰਬੰਧਨ ਨੂੰ ਚਿੱਠੀ ਲਿਖੀ ਹੈ। ਇਸ ਵਿਚ ਤਿੰਨਾਂ ਦੋਸ਼ੀਆਂ ਨੇ ਕਿਹਾ ਕਿ ਉਨ੍ਹਾਂ ਕੋਲ ਅਜੇ ਵੀ ਸੰਵਿਧਾਨ ਦੁਆਰਾ ਦਿੱਤੇ ਕਾਨੂੰਨੀ ਵਿਕਲਪ ਹਨ ਅਤੇ ਉਹ ਦੋਵੇਂ ਵਿਕਲਪਾਂ (ਕਯੂਰੇਟਿਵ ਪਟੀਸ਼ਨ ਅਤੇ ਰਹਿਮ ਪਟੀਸ਼ਨ) ਦੀ ਵਰਤੋਂ ਕਰਨਾ ਚਾਹੁੰਦੇ ਹਨ।

  ਸਾਲ 2012 'ਚ ਹੋਏ ਵਸੰਤ ਵਿਹਾਰ ਸਮੂਹਕ ਜਬਰ ਜਨਾਹ ਮਾਮਲੇ 'ਚ ਫਾਂਸੀ ਦੀ ਸਜ਼ਾ ਭੁਗਤ ਰਹੇ ਚਾਰ 'ਚੋਂ ਤਿੰਨ ਦੋਸ਼ੀਆਂ ਨੇ ਤਿਹਾੜ ਜੇਲ੍ਹ ਪ੍ਰਸ਼ਾਸਨ ਨੂੰ ਆਪਣਾ ਜਵਾਬ ਸੌਂਪ ਦਿੱਤਾ ਹੈ। ਅਦਾਲਤੀ ਹੁਕਮ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਨੂੰ ਦਿੱਤੇ ਗਏ ਜਵਾਬ 'ਚ ਤਿੰਨ ਦੋਸ਼ੀਆਂ ਨੇ ਕਿਹਾ ਹੈ ਕਿ ਫਾਂਸੀ ਤੋਂ ਬਚਣ ਲਈ ਸੰਵਿਧਾਨ 'ਚ ਕੁਝ ਨਿਯਮ ਹਨ। ਤਰਸ ਦੇ ਆਧਾਰ 'ਤੇ ਪਟੀਸ਼ਨ ਸਮੇਤ ਉਹ ਕਾਨੂੰਨੀ ਉਪਾਅ ਦਾ ਸਹਾਰਾ ਲੈਣਗੇ।

  ਅਸਲ ਵਿਚ ਨਿਰਭੈਆ ਦੀ ਮਾਂ ਨੇ ਅਦਾਲਤ 'ਚ ਪਟੀਸ਼ਨ ਦਾਇਰ ਕਰ ਕੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਫਾਂਸੀ ਦੇਣ ਦੀ ਮੰਗ ਕੀਤੀ ਹੈ। ਨਿਰਭੈਆ ਦੀ ਮਾਂ ਦੀ ਪਟੀਸ਼ਨ 'ਤੇ ਅਦਾਲਤ ਨੇ ਬਚਾਅ ਧਿਰ ਨੂੰ ਨੋਟਿਸ ਦੇ ਕੇ ਪੁੱਛਿਆ ਸੀ ਕਿ ਕੀ ਉਹ ਫਾਂਸੀ ਦੀ ਸਜ਼ਾ ਤੋਂ ਬਚਣ ਲਈ ਕੋਈ ਕਾਨੂੰਨੀ ਬਦਲ ਅਪਣਾ ਰਹੇ ਹਨ।

   

  Published by:Gurwinder Singh
  First published: