-ਨਿਰਭਯਾ ਗੈਂਗਰੇਪ (Nirbhaya Case) ਅਤੇ ਕਤਲ ਮਾਮਲੇ ਦੇ ਦੋਸ਼ੀਆਂ ਨੂੰ ਫਾਂਸੀ ਤੇ ਲਟਕਾਉਣ ਦੀ ਤੈਅ ਤਾਰੀਕ ਇਕ ਵਾਰ ਫਿਰ ਟੱਲ ਗਈ ਹੈ। ਪਟਿਆਲਾ ਹਾਉਸ ਕੋਰਟ ਨੇ ਸ਼ੁਕਰਵਾਰ ਨੂੰ ਅਗਲੇ ਆਦੇਸ਼ ਤੱਕ ਫਾਂਸੀ ਤੇ ਰੋਕ ਲਗਾ ਦਿੱਤੀ ਹੈ। ਹੁਣ ਉਨ੍ਹਾਂ ਨੂੰ 1 ਫਰਵਰੀ ਨੂੰ ਫਾਂਸੀ ਨਹੀਂ ਦਿੱਤੀ ਜਾਵੇਗੀ। ਇਹ ਦੂਜੀ ਵਾਰ ਹੈ ਜਦੋਂ ਦੋਸ਼ੀਆਂ ਨੂੰ ਫਾਂਸੀ ਟਲ ਗਈ ਹੈ। ਇਸ ਤੋਂ ਪਹਿਲਾਂ 22 ਜਨਵਰੀ ਸਵੇਰ 7 ਵਜੇ ਦੋਸ਼ੀਆਂ ਨੂੰ ਫਾਂਸੀ ਦੇਣ ਦੀ ਤਰੀਕ ਤੈਅ ਹੋਈ ਸੀ।
ਦੱਸ ਦੇਈਏ ਕਿ ਦੋਸ਼ੀ ਵਿਨੈ ਵੱਲੋਂ ਵੀਰਵਾਰ ਨੂੰ ਕੋਰਟ ‘ਚ ਅਰਜੀ ਦਾਖਿਲ ਕਰਕੇ ਰਾਸ਼ਟਰਪਤੀ ਦੇ ਕੋਲ ਰਹਿਮ ਦੀ ਅਪੀਲ ਲੰਬਿਤ ਹੋਣ ਦਾ ਅਧਾਰ ਦੱਸ ਕੇ ਫਾਂਸੀ ਤੇ ਰੋਕ ਲਾਉਣ ਦੀ ਮੰਗ ਕੀਤੀ ਗਈ ਸੀ। ਜੱਜ ਧਰਮੇਂਦਰ ਰਾਣਾ ਨੇ ਤਿਹਾੜ ਜੇਲ੍ਹ ਪ੍ਰਸ਼ਾਸਨ ਨੂੰ ਆਰਡਰ ਦੀ ਕਾਪੀ ਹਾਸਿਲ ਕਰਨ ਦਾ ਆਦੇਸ਼ ਦਿੱਤਾ ਹੈ। ਕੋਰਟ ਨੇ ਕਿਹਾ ਕਿ ਅਗਲੇ ਆਦੇਸ਼ ਤੱਕ ਫਾਂਸੀ ਤੇ ਰੋਕ ਲਗਾਈ ਜਾਵੇ।
ਨਿਰਭਯਾ ਦੇ ਵਕੀਲ ਨੇ ਦਿੱਤੀ ਸੀ ਇਹ ਦਲੀਲ
ਉੱਥੇ, ਸੁਣਵਾਈ ਦੇ ਦੌਰਾਨ ਤਿਹਾੜ ਦੇ ਵਕੀਲ ਨੇ ਕਿਹਾ ਕਿ ਵਿਨੈ ਇੰਤਜ਼ਾਰ ਕਰ ਸਕਦਾ ਹੈ, ਪਰ ਬਾਕੀ ਤਿੰਨ ਦੋਸ਼ੀਆਂ ਨੂੰ ਕੱਲ ਫਾਂਸੀ ਦਿੱਤੀ ਜਾਵੇ। ਤਿਹਾੜ ਦੇ ਵਕੀਲ ਨੇ ਕਿਹਾ ਕਿ ਜਿਸਦੀ ਰਹਿਮ ਦੀ ਅਪੀਲ ਰਾਸ਼ਟਰਪਤੀ ਦੇ ਕੋਲ ਲੰਬਿਤ ਹੈ, ਉਸ ਨੂੰ ਛੱਡ ਕੇ ਬਾਕੀ ਤਿੰਨ ਨੂੰ ਕਲ ਮਤਲਬ 1 ਫਰਵਰੀ ਨੂੰ ਫਾਂਸੀ ਦਿੱਤੀ ਜਾਵੇ। ਤਿਹਾੜ ਜੇਲ੍ਹ ਵੱਲੋਂ ਪੇਸ਼ ਹੋਏ ਵਕੀਲ ਇਰਫਾਨ ਅਹਿਮਦ ਨੇ ਕਿਹਾ ਕਿ ਕੇਵਲ ਇਕ ਦੋਸ਼ੀ (ਵਿਨੈ ਸ਼ਰਮਾ) ਦੀ ਰਹਿਮ ਦੀ ਅਪੀਲ ਲੰਬਿਤ ਹੈ ਅਤੇ ਦੂਜਿਆਂ ਨੂੰ ਫਾਂਸੀ ਦਿੱਤੀ ਜਾ ਸਕਦੀ ਹੈ।
ਨਿਰਭਯਾ ਦੇ ਵਕੀਲ ਨੇ ਕੋਰਟ ‘ਚ ਕਿਹਾ ਕਿ ਨਿਯਮ ਕਹਿੰਦਾ ਹੈ ਕਿ ਜੇਲ੍ਹ ਪ੍ਰਸ਼ਾਸਨ ਇਸ ਸਬੰਧ ‘ਚ ਸਰਕਾਰ ਨੂੰ ਸੰਦੇਸ਼ ਭੇਜ ਕੇ ਪੁੱਛੇਗਾ ਕਿ ਫਾਂਸੀ ਰੋਕੀ ਜਾਵੇ। ਜੇਕਰ ਕੋਈ ਜਵਾਬ ਨਹੀਂ ਮਿਲਦਾ ਤਾਂ ਫਾਂਸੀ ਤੇ ਰੋਕ ਲਾਈ ਜਾ ਸਕਦੀ ਹੈ। ਇਸਦੇ ਲਈ ਕੋਰਟ ਦੇ ਆਦੇਸ਼ ਦੀ ਜਰੂਰਤ ਨਹੀਂ ਹੈ।
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Court, Nirbhaya Case