ਕੋਰੋਨਾਵਾਇਰਸ ਦੇ ਮੱਦੇਨਜ਼ਰ ਵਿੱਤ ਮੰਤਰੀ ਵੱਲੋਂ ਵੱਡੀ ਰਾਹਤ ਵਾਲੇ ਐਲਾਨ...

News18 Punjabi | News18 Punjab
Updated: March 24, 2020, 5:08 PM IST
share image
ਕੋਰੋਨਾਵਾਇਰਸ ਦੇ ਮੱਦੇਨਜ਼ਰ ਵਿੱਤ ਮੰਤਰੀ ਵੱਲੋਂ ਵੱਡੀ ਰਾਹਤ ਵਾਲੇ ਐਲਾਨ...
ਕੋਰੋਨਾਵਾਇਰਸ ਦੇ ਮੱਦੇਨਜ਼ਰ ਵਿੱਤ ਮੰਤਰੀ ਵੱਲੋਂ ਵੱਡੀ ਰਾਹਤ ਵਾਲੇ ਐਲਾਨ...

  • Share this:
  • Facebook share img
  • Twitter share img
  • Linkedin share img
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕੋਰੋਨਾਵਾਇਰਸ ਕਾਰਨ ਪੈਦਾ ਹੋਈ ਮੁਸ਼ਕਲ ਸਥਿਤੀ ਦੌਰਾਨ ਕਈ ਵੱਡੇ ਐਲਾਨ ਕੀਤੇ ਹਨ। ਆਓ ਤੁਹਾਨੂੰ ਦੱਸਦੇ ਹਾਂ ਸੀਤਾਰਮਨ ਦੇ ਰਾਹਤ ਪੈਕੇਜ ਦੀਆਂ ਵੱਡੀਆਂ ਗੱਲਾਂ ...

>> ਵਿੱਤ ਮੰਤਰੀ ਨੇ ਵਿੱਤੀ ਸਾਲ 2018-19 ਲਈ ਇਨਕਮ ਟੈਕਸ ਰਿਟਰਨ ਭਰਨ ਦੀ ਆਖਰੀ ਤਰੀਕ 30 ਜੂਨ 2020 ਤੱਕ ਵਧਾ ਦਿੱਤੀ ਹੈ। ਦੇਰੀ ਨਾਲ ਅਦਾਇਗੀ ਲਈ ਵਿਆਜ ਦੀ ਦਰ 12% ਤੋਂ ਘਟਾ ਕੇ 9% ਕਰ ਦਿੱਤੀ ਗਈ ਹੈ।

>> ਆਧਾਰ ਕਾਰਡ ਅਤੇ ਪੈਨ ਕਾਰਡ ਦੀ ਲਿੰਕਿੰਗ ਦੀ ਤਰੀਕ ਨੂੰ 30 ਜੂਨ 2020 ਤੱਕ ਵਧਾ ਦਿੱਤਾ ਗਿਆ ਹੈ।
>> ਮਾਰਚ, ਅਪ੍ਰੈਲ, ਮਈ 2020 ਦੀ ਜੀਐਸਟੀ ਰਿਟਰਨ ਅਤੇ ਕੰਪੋਜੀਸ਼ਨ ਰਿਟਰਨ ਦੀ ਆਖਰੀ ਤਰੀਕ ਨੂੰ ਵੀ 30 ਜੂਨ 2020 ਤੱਕ ਵਧਾ ਦਿੱਤਾ ਹੈ। 5 ਕਰੋੜ ਰੁਪਏ ਤੋਂ ਘੱਟ ਦੇ ਟਰਨਓਵਰ ਵਾਲੀਆਂ ਕੰਪਨੀਆਂ ਦੇਰੀ ਨਾਲ ਜੀਐਸਟੀ ਰਿਟਰਨ ਭਰਨ ਲਈ ਕੋਈ ਵਿਆਜ, ਜ਼ੁਰਮਾਨਾ ਜਾਂ ਦੇਰੀ ਫੀਸ ਨਹੀਂ ਦੇਣਗੀਆਂ। 5 ਕਰੋੜ ਰੁਪਏ ਤੋਂ ਵੱਧ ਦੇ ਟਰਨਓਵਰ ਵਾਲੀਆਂ ਕੰਪਨੀਆਂ ਨੂੰ ਜੀਐਸਟੀ ਰਿਟਰਨ ਜਮ੍ਹਾਂ ਕਰਵਾਉਣ ਲਈ ਲੇਟ ਫੀਸ ਜਾਂ ਜ਼ੁਰਮਾਨੇ ਦਾ ਸਾਹਮਣਾ ਨਹੀਂ ਕਰਨਾ ਪਏਗਾ, ਉਨ੍ਹਾਂ ਲਈ ਵਿਆਜ ਦਰ ਘਟਾ ਕੇ 9 ਪ੍ਰਤੀਸ਼ਤ ਕਰ ਦਿੱਤੀ ਗਈ ਹੈ।

>> ਅਗਲੀਆਂ ਦੋ ਤਿਮਾਹੀਆਂ ਲਈ ਲਾਜ਼ਮੀ ਬੋਰਡ ਮੀਟਿੰਗਾਂ ਕਰਨ ਲਈ 60 ਦਿਨਾਂ ਦੀ ਛੋਟ ਦਿੱਤੀ ਗਈ ਹੈ।

>> ਡੈਬਿਟ ਕਾਰਡ ਧਾਰਕ ਅਗਲੇ 3 ਮਹੀਨਿਆਂ ਲਈ ਬਿਨਾਂ ਕਿਸੇ ਵਾਧੂ ਚਾਰਜ ਦੇ ਕਿਸੇ ਵੀ ਹੋਰ ਬੈਂਕ ਦੇ ਏਟੀਐਮ ਤੋਂ ਨਕਦ ਰਾਸ਼ੀ ਕਢਵਾ ਸਕਦੇ ਹਨ।

>> ਸੇਵਿੰਗ ਬੈਂਕ ਖਾਤਿਆਂ ਲਈ ਘੱਟੋ ਘੱਟ ਬੈਲੈਂਸ ਚਾਰਜ ਤੋਂ ਪੂਰੀ ਤਰ੍ਹਾਂ ਛੋਟ ਹੈ।

>> ਇਨਸੋਲਵੈਂਸੀ ਅਤੇ ਬੈਂਕਰਪਸੀ ਕੋਡ ਡਿਫਾਲਟ ਲਿਮਟ ਨੂੰ 1 ਲੱਖ ਰੁਪਏ ਤੋਂ ਵਧਾ ਕੇ 1 ਕਰੋੜ ਰੁਪਏ ਕਰ ਦਿੱਤਾ ਹੈ।
First published: March 24, 2020
ਹੋਰ ਪੜ੍ਹੋ
ਅਗਲੀ ਖ਼ਬਰ