News18 Rising India: ਮਹਿਲਾ ਸਸ਼ਕਤੀਕਰਨ ਦੀ ਮਿਸਾਲ ਬਣੀ ਸੀਤਾਰਮਨ ਦੱਸਣਗੇ ਰੱਖਿਆ ਮਹਿਕਮੇ ਦਾ ਅਨੁਭਵ


Updated: March 14, 2018, 12:32 AM IST
News18 Rising India: ਮਹਿਲਾ ਸਸ਼ਕਤੀਕਰਨ ਦੀ ਮਿਸਾਲ ਬਣੀ ਸੀਤਾਰਮਨ ਦੱਸਣਗੇ ਰੱਖਿਆ ਮਹਿਕਮੇ ਦਾ ਅਨੁਭਵ

Updated: March 14, 2018, 12:32 AM IST
ਦੇਸ਼ ਦੇ ਸਭ ਤੋਂ ਵੱਡਾ ਮੀਡੀਆ ਸਮੂਹ ਨਿਊਜ਼18 ਰਾਇਜਿੰਗ ਇੰਡੀਆ ਸੰਮੇਲਨ ਦਾ ਆਯੋਜਨ ਕਰਨ ਜਾ ਰਿਹਾ ਹੈ, ਦਿੱਲੀ ਦੇ ਤਾਜ ਹੋਟਲ ਵਿਚ 16 ਮਾਰਚ ਤੋਂ ਲੈ ਕੇ 17 ਮਾਰਚ ਤੱਕ ਹੋਣ ਵਾਲੇ ਇਸ ਪ੍ਰੋਗਰਾਮ ਵਿਚ ਦੇਸ਼ ਦੀ ਪਹਿਲੀ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਵੀ ਪਹੁੰਚੇਗੀ ।ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਸੈਨਾ ਵਿਚ ਔਰਤਾਂ ਦੀ ਭਾਗੀਦਾਰੀ ਵਧਾਉਣ ਅਤੇ ਰੱਖਿਆ ਖੇਤਰ ਵਿਚ ਮੇਕ ਇਨ ਇੰਡੀਆ ਦੀ ਪ੍ਰਗਤੀ ਬਾਰੇ ਦੱਸਣਗੇ, ਭਾਰਤ ਸਰਕਾਰ ਨੇ ਇਸ ਵਾਰ 2018-19 ਵਿਚ ਰੱਖਿਆ ਬਜਟ ਲਈ 2.95 ਲੱਖ ਕਰੋੜ ਰੁਪਏ ਰੱਖੇ ਹਨ ਜੋ ਕਿ ਪਿਛਲੇ ਸਾਲ ਨਾਲੋਂ 7.81 ਫੀਸਦੀ ਜਿਆਦਾ ਹਨ, ਸਰਕਾਰ ਹੁਣ ਆਪਣੇ ਦੇਸ਼ ਵਿਚ ਹੀ ਰੱਖਿਆ ਦਾ ਸਾਮਾਨ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਜੋ ਵਿਦੇਸ਼ੀ ਨਿਰਭਰਤਾ ਘੱਟ ਸਕੇ, ਇਸ ਮੱਦੇਨਜ਼ਰ ਰਾਈਜਿੰਗ ਇੰਡੀਆ ਦੇ ਮੰਚ ਉੱਪਰ ਰੱਖਿਆ ਮੰਤਰੀ ਦਾ ਬੋਲਣਾ ਅਹਿਮ ਰਹੇਗਾ ।

ਦੇਸ਼ ਦੀਆ ਔਰਤਾਂ ਲਈ ਮਿਸਾਲ ਬਣੀ ਰੱਖਿਆ ਮੰਤਰੀ ਸੀਤਾਰਮਨ ਨਿਊਜ਼18 ਰਾਈਜਿੰਗ ਇੰਡੀਆ ਦੇ ਮੰਚ ਉੱਪਰ ਦੇਸ਼ ਨੂੰ ਸੁਰੱਖਿਅਤ ਬਣਾਈ ਰੱਖਣ ਲਈ ਆਪਣੀ ਕੋਸ਼ਿਸ਼ਾ ਨੂੰ ਸਾਂਝਾ ਕਰਨ ਦੇ ਨਾਲ ਨਾਲ ਉਹ ਦਸੱਣਗੇ ਕਿ ਭਾਰਤ ਨੂੰ ਕਿਸ ਤਰਾਂ ਤਰੱਕੀ ਦੀਆ ਨਵੀਆਂ ਉਚਾਈਆ ਤੇ ਲੈ ਕੇ ਜਾਣਾ ਹੈ, ਆਰਥਿਕ ਸਰਵੇਖਣ ਦੇ ਅਨੁਸਾਰ 2018-19 ਵਿਚ ਭਾਰਤ ਦੀ ਜੀਡੀਪੀ 7 ਤੋਂ 7.5 ਪ੍ਰਤੀਸ਼ਤ ਤੱਕ ਹੋਣ ਦੀ ਉਮੀਦ ਹੈ ।ਕੌਣ ਹੈ ਨਿਰਮਲਾ ਸੀਤਾਰਮਨ ?

ਤਾਮਿਲਨਾਡੂ ਵਿਚ ਪੈਦਾ ਹੋਈ ਸੀਤਾਰਮਨ ਨੇ ਆਂਧਰਾ ਪ੍ਰਦੇਸ਼ ਵਿਚ ਵਿਆਹ ਕਰਵਾਇਆ

1980 ਵਿਚ ਉਨਾਂ ਨੇ ਜੈਐਨਯੂ ਤੋਂ ਐਮ.ਏ ਕੀਤੀ ਤੇ ਬਾਅਦ ਵਿਚ ਗੇਟ ਫਰੇਮਵਰਕ ਦੇ ਅੰਦਰ ਭਾਰਤ-ਯੂਰੇਪ ਟੇਕਸਟਾਈਲ ਵਪਾਰ ਉੱਪਰ ਪੀਐਚਡੀ ਕੀਤੀ

ਨਿਰਮਲਾ ਨੇ ਲੰਡਨ ਵਿਚ ਪ੍ਰਾਇਸ ਵਾਟਰ ਹਾਊਸ ਕੋਪੋਰਸ ਰਿਸਰਚ ਵਿਚ ਵੀ ਕੰਮ ਕੀਤਾ   ਕੁਝ ਸਾਲ ਬਾਅਦ ਉਹ ਆਪਣੇ ਪਤੀ ਦੇ ਨਾਲ ਹੈਦਰਾਬਾਦ ਵਾਪਸ ਆ ਗਈ, ਇੱਥੇ ਉਹਨਾਂ ਨੇ ਇਕ ਸਕੂਲ ਅਤੇ ਜਨਤਕ ਪਾਲਸੀ ਸੰਸਥਾ ਖੋਲ੍ਹੀ   ਉਹ ਰਾਸ਼ਟਰੀ ਮਹਿਲਾ ਆਯੋਗ ਦੀ ਮੈਂਬਰ ਰਹਿ ਚੁੱਕੀ ਹੈ   2006 ਵਿਚ ਸੀਤਾਰਮਨ ਭਾਜਪਾ ਦੇ ਨਾਲ ਜੁੜੀ
First published: March 14, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ