ਨੀਤਾ ਅੰਬਾਨੀ ਨੇ ਮਹਿਲਾਵਾਂ ਲਈ ਲਾਂਚ ਕੀਤਾ ਡਿਜੀਟਲ ਪਲੇਟਫ਼ਾਰਮ 'Her Circle'

News18 Punjabi | News18 Punjab
Updated: March 7, 2021, 10:23 PM IST
share image
ਨੀਤਾ ਅੰਬਾਨੀ ਨੇ ਮਹਿਲਾਵਾਂ ਲਈ ਲਾਂਚ ਕੀਤਾ ਡਿਜੀਟਲ ਪਲੇਟਫ਼ਾਰਮ 'Her Circle'
ਅੰਤਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ (International Women's Day) ਤੇ ਰਿਲਾਇੰਸ ਫਾਊਂਡੇਸ਼ਨ ਦੀ ਮੁਖੀ ਨੀਤਾ ਅੰਬਾਨੀ ਨੇ ਮਹਿਲਾਵਾਂ ਲਈ 'ਹਰ ਸਰਕਲ' (Her Circle) ਨਾਂ ਦਾ ਡਿਜੀਟਲ ਪਲੇਟਫਾਰਮ ਲਾਂਚ ਕੀਤਾ ਹੈ।

  • Share this:
  • Facebook share img
  • Twitter share img
  • Linkedin share img
ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ (International Women's Day) ਤੇ ਰਿਲਾਇੰਸ ਫਾਊਂਡੇਸ਼ਨ ਦੀ ਮੁਖੀ ਨੀਤਾ ਅੰਬਾਨੀ ਨੇ ਮਹਿਲਾਵਾਂ ਲਈ 'ਹਰ ਸਰਕਲ' (Her Circle) ਨਾਂ ਦਾ ਡਿਜੀਟਲ ਪਲੇਟਫ਼ਾਰਮ ਲਾਂਚ ਕੀਤਾ ਹੈ। ਇਹ ਇੱਕ ਡਿਜੀਟਲ ਨੈੱਟਵਰਕਿੰਗ ਪਲੇਟਫ਼ਾਰਮ ਹੈ, ਜਿਸ ਦਾ ਮਕਸਦ ਮਹਿਲਾਵਾਂ ਨੂੰ ਸ਼ਕਤੀਸ਼ਾਲੀ ਬਣਾਉਣਾ ਅਤੇ ਵੈਸ਼੍ਵਿਕ ਪੱਧਰ ਉੱਤੇ ਉਨ੍ਹਾਂ ਦਾ ਵਿਕਾਸ ਕਰਨਾ ਹੈ। 'ਹਰ ਸਰਕਲ' ਮਹਿਲਾਵਾਂ ਨੂੰ ਇੱਕ ਸੁਰੱਖਿਅਤ ਜ਼ਰੀਆਂ ਪਰਦਾਨ ਕਰਨਾ ਵੀ ਹੈ।'ਹਰ ਸਰਕਲ' ਮਹਿਲਾਵਾਂ ਨੂੰ ਇੱਕ ਸੁਰੱਖਿਅਤ ਜ਼ਰੀਆਂ ਪਰਦਾਨ ਕਰਨਾ ਵੀ ਹੈ। ਇਸ ਪਲੇਟਫ਼ਾਰਮ ਤੇ ਮਹਿਲਾਵਾਂ ਨਾਲ ਜੁੜੇ ਵਿਸ਼ਿਆਂ ਉੱਤੇ ਛਾਪਿਆ ਜਾਵੇਗਾ। ਇਸ ਉੱਤੇ ਰਿਆਲਿੰਸ ਨੇ ਯੂਜ਼ਰਸ ਨੂੰ ਮਾਹਿਰਾਂ ਨਾਲ ਸਿੱਧਾ ਗੱਲ ਕਰਨ ਦੀ ਸੁਵਿਧਾ ਦਿੱਤੀ ਹੈ।
ਲਾਂਚ ਦੇ ਮੌਕੇ ਬੋਲਦੇ ਹੋਏ ਨੀਤਾ ਅੰਬਾਨੀ ਨੇ ਕਿਹਾ, "ਜਦੋਂ ਔਰਤਾਂ ਇੱਕ ਦੂਜੇ ਦਾ ਖ਼ਿਆਲ ਰੱਖਦਿਆਂ ਹਨ ਉਦੋਂ ਜੋ ਕਦੇ ਨਹੀਂ ਸੋਚ ਸਕਦੇ ਉਹ ਚੀਜ਼ਾਂ ਸੱਚ ਹੁੰਦੀਆਂ ਹਨ। ਮੈਂ ਆਪਣੀ ਜ਼ਿੰਦਗੀ ਵਿੱਚ ਮਜ਼ਬੂਤ ਮਹਿਲਾਵਾਂ ਨਾਲ ਘਿਰੀ ਰਹੀ, ਜਿਨ੍ਹਾਂ ਤੋਂ ਮੈਂ ਦਿਆਲਤਾ, ਲਚਕਤਾ, ਅਤੇ ਸਕਾਰਾਤ੍ਮਕਤਾ ਸਿੱਖੀ ਤੇ ਉਹੀ ਸਿੱਖਿਆ ਮੈਂ ਦੂਜਿਆਂ ਨੂੰ ਦੇਣ ਦੀ ਕੋਸ਼ਿਸ਼ ਕੀਤੀ। ਮੈਂ 11 ਕੁੜੀਆਂ ਦੇ ਪਰਵਾਰ 'ਚ ਪਲ ਕੇ ਵੱਡੀ ਹੋਈ, ਜਿੱਥੇ ਮੈਨੂੰ ਆਪਣੇ ਆਪ ਉੱਤੇ ਯਕੀਨ ਕਰਨਾ ਸਿਖਾਇਆ। ਆਪਣੇ ਸੁਪਨਿਆਂ ਨੂੰ ਸੱਚ ਕਰਨ ਲਈ ਬਿਨਾ ਸ਼ਰਤ ਪਿਆਰ ਅਤੇ ਵਿਸ਼ਵਾਸ ਮੈਨੂੰ ਮੇਰੀ ਧੀ ਈਸ਼ਾ ਤੋਂ ਮਿਲਿਆ। ਆਪਣੀ ਨੂੰਹ ਸ਼ਲੋਕਾ ਤੋਂ ਮੈਂ ਹਮਦਰਦੀ ਅਤੇ ਸਬਰ ਸਿੱਖਿਆ। ਚਾਹੇ ਉਹ ਰਿਲਾਇੰਸ ਫਾਊਡੇਸ਼ਨ ਵਿੱਚ ਮੇਰੇ ਨਾਲ ਕੰਮ ਕਰਨ ਵਾਲੀ ਮਹਿਲਾਵਾਂ ਹੋਣ ਜਾਂ ਰਾਸ਼ਟਰੀ ਤੇ ਅੰਤਰਰਾਸ਼ਟਰੀ ਮਹਿਲਾ ਆਗੂ, ਸਾਡੇ ਸਾਂਝੇ ਤਜਰਬਿਆਂ ਨੇ ਮੈਨੂੰ ਸਿਖਾਇਆ ਕਿ ਸਾਡੇ ਸੰਘਰਸ਼ ਅਤੇ ਜਿੱਤ ਇੱਕ ਦੂਜੇ ਨਾਲ ਰਲੇ ਮਿਲੇ ਹਨ।"

ਉਨ੍ਹਾਂ ਨੇ ਅੱਗੇ ਕਿਹਾ, "ਮੈਨੂੰ ਖ਼ੁਸ਼ੀ ਅਸੀਂ HerCircle.in ਦੇ ਜ਼ਰੀਏ ਲੱਖਾਂ ਮਹਿਲਾਵਾਂ ਦੀ ਮਦਦ ਲਈ ਇੱਕ ਵੱਡਾ ਸਰਕਲ ਬਣਾ ਸਕਦੇ ਹਾਂ ਜਿਸ ਵਿੱਚ ਹਰ ਔਰਤ ਦਾ ਸਵਾਗਤ ਹੋਵੇਗਾ। 24x7 ਅੰਤਰਰਾਸ਼ਟਰੀ ਨੈੱਟਵਰਕਿੰਗ, ਡਿਜੀਟਲ ਕ੍ਰਾਂਤੀ ਅਤੇ ਸਭ ਦੇ ਸਹਿਯੋਗ ਨਾਲ ‘ਹਰ ਸਰਕਲ' ਸਾਰੀ ਸੰਸਕ੍ਰਿਤੀਆਂ, ਸਭਿਆਚਾਰ,ਸਮਾਜ, ਅਤੇ ਦੇਸ਼ ਦੀ ਮਹਿਲਾਵਾਂ ਦਾ ਸਵਾਗਤ ਹੋਵੇਗਾ। ਸਮਾਨਤਾ ਅਤੇ ਸਿਸਟਰ ਹੁੱਡ ਇਸ ਪਲੇਟਫ਼ਾਰਮ ਦੀ ਖ਼ਾਸੀਅਤ ਹੋਵੇਗੀ।'
Published by: Anuradha Shukla
First published: March 7, 2021, 9:17 PM IST
ਹੋਰ ਪੜ੍ਹੋ
ਅਗਲੀ ਖ਼ਬਰ