Home /News /national /

3rd Wave: ਸਤੰਬਰ 'ਚ ਰੋਜ਼ਾਨਾ ਆ ਸਕਦੇ ਨੇ 4 ਲੱਖ ਕੋਰੋਨਾ ਕੇਸ, ਨੀਤੀ ਅਯੋਗ ਨੇ ਕਿਹਾ- 2 ਲੱਖ ICU ਬੈੱਡ ਤਿਆਰ ਰੱਖੋ

3rd Wave: ਸਤੰਬਰ 'ਚ ਰੋਜ਼ਾਨਾ ਆ ਸਕਦੇ ਨੇ 4 ਲੱਖ ਕੋਰੋਨਾ ਕੇਸ, ਨੀਤੀ ਅਯੋਗ ਨੇ ਕਿਹਾ- 2 ਲੱਖ ICU ਬੈੱਡ ਤਿਆਰ ਰੱਖੋ

ਸਤੰਬਰ 'ਚ ਰੋਜ਼ਾਨਾ ਆ ਸਕਦੇ ਨੇ 4 ਲੱਖ ਕੋਰੋਨਾ ਕੇਸ, ਨੀਤੀ ਅਯੋਗ ਨੇ ਕਿਹਾ- 2 ਲੱਖ ICU ਬੈੱਡ ਤਿਆਰ ਰੱਖੋ (File Pic)

ਸਤੰਬਰ 'ਚ ਰੋਜ਼ਾਨਾ ਆ ਸਕਦੇ ਨੇ 4 ਲੱਖ ਕੋਰੋਨਾ ਕੇਸ, ਨੀਤੀ ਅਯੋਗ ਨੇ ਕਿਹਾ- 2 ਲੱਖ ICU ਬੈੱਡ ਤਿਆਰ ਰੱਖੋ (File Pic)

Coronavirus Third Wave: ਨੀਤੀ ਆਯੋਗ ਨੇ ਇਕ ਦਿਨ ਵਿਚ 4 ਤੋਂ 5 ਲੱਖ ਕੋਰੋਨਾ ਕੇਸਾਂ ਦਾ ਅਨੁਮਾਨ ਲਗਾਇਆ ਹੈ। ਅਯੋਗ ਨੂੰ ਖਦਸ਼ਾ ਕਿ ਇਸ ਸਮੇਂ ਦੌਰਾਨ ਹਰ ਚੌਥੇ ਵਿਅਕਤੀ ਨੂੰ ਹਸਪਤਾਲ ਵਿੱਚ ਭਰਤੀ ਕਰਨ ਦੀ ਲੋੜ ਪੈ ਸਕਦੀ ਹੈ

 • Share this:
  Coronavirus Third Wave: ਕੋਰੋਨਾਵਾਇਰਸ ਸੰਕਰਮਣ (Coronavirus) ਦੀ ਦੂਜੀ ਲਹਿਰ ਨੇ ਭਾਰਤ ਸਣੇ ਵਿਸ਼ਵ ਦੇ ਕਈ ਦੇਸ਼ਾਂ ਵਿਚ ਵੱਡੀ ਤਬਾਹੀ ਮਚਾਈ। ਦੂਜੀ ਲਹਿਰ ਦੌਰਾਨ ਵੱਡੀ ਗਿਣਤੀ ਵਿੱਚ ਲੋਕਾਂ ਦੀ ਮੌਤ ਹੋਈ। ਹੁਣ ਕੋਰੋਨਾ ਸੰਕਰਮਣ (COVID-19) ਦੀ ਤੀਜੀ ਲਹਿਰ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ।

  ਇਸ ਦੌਰਾਨ ਨੀਤੀ ਆਯੋਗ (NITI Aayog) ਦੇ ਮੈਂਬਰ ਵੀਕੇ ਪੌਲ ਨੇ ਪਿਛਲੇ ਮਹੀਨੇ ਸਰਕਾਰ ਨੂੰ ਕੋਰੋਨਾ ਦੀ ਲਾਗ ਨਾਲ ਨਜਿੱਠਣ ਲਈ ਕੁਝ ਸੁਝਾਅ ਦਿੱਤੇ ਸਨ। ਇਹ ਕਿਹਾ ਗਿਆ ਸੀ ਕਿ ਭਵਿੱਖ ਵਿਚ ਹਰ 100 ਕੋਰੋਨਾ ਵਾਇਰਸ ਸੰਕਰਮਣ ਮਾਮਲਿਆਂ ਵਿਚੋਂ 23 ਕੇਸਾਂ ਦੇ ਹਸਪਤਾਲ ਵਿੱਚ ਭਰਤੀ ਹੋਣ ਦੇ ਪ੍ਰਬੰਧ ਕਰਨੇ ਪੈਣਗੇ।

  ਦਿ ਇੰਡੀਅਨ ਐਕਸਪ੍ਰੈਸ ਦੀ ਇੱਕ ਰਿਪੋਰਟ ਦੇ ਅਨੁਸਾਰ ਇਸ ਤੋਂ ਪਹਿਲਾਂ ਨੀਤੀ ਆਯੋਗ ਵੱਲੋਂ ਸਤੰਬਰ 2020 ਵਿਚ ਦੂਜੀ ਲਹਿਰ ਤੋਂ ਪਹਿਲਾਂ ਹੀ ਭਵਿੱਖਬਾਣੀ ਕੀਤੀ ਸੀ, ਪਰ ਇਹ ਅਨੁਮਾਨ ਇਸ ਤੋਂ ਕਿਤੇ ਵੱਧ ਹੈ। ਉਸ ਸਮੇਂ, ਨੀਤੀ ਆਯੋਗ ਦੁਆਰਾ ਗੰਭੀਰ/ਦਰਮਿਆਨੇ ਗੰਭੀਰ ਲੱਛਣਾਂ ਵਾਲੇ ਲਗਭਗ 20% ਮਰੀਜ਼ਾਂ ਨੂੰ ਹਸਪਤਾਲ ਵਿੱਚ ਦਾਖਲ ਹੋਣ ਦੀ ਜ਼ਰੂਰਤ ਬਾਰੇ ਦੱਸਿਆ ਗਿਆ ਸੀ।

  ਕੋਵਿਡ -19 ਦੀ ਦੂਜੀ ਲਹਿਰ ਤੋਂ ਬਾਅਦ ਵੱਡੀ ਗਿਣਤੀ ਵਿੱਚ ਹਸਪਤਾਲਾਂ ਦੇ ਬੈੱਡ ਅਲੱਗ ਕਰਨ ਦੀ ਸਿਫਾਰਸ਼ ਇਸ ਸਾਲ ਅਪ੍ਰੈਲ-ਜੂਨ ਵਿੱਚ ਦੇਖੇ ਗਏ ਪੈਟਰਨ 'ਤੇ ਅਧਾਰਤ ਹੈ। ਕਥਿਤ ਤੌਰ ਉਤੇ ਆਪਣੇ ਸਿਖਰ ਦੌਰਾਨ 1 ਜੂਨ ਨੂੰ ਜਦੋਂ ਦੇਸ਼ ਵਿਆਪੀ ਸਰਗਰਮ ਕੇਸ ਲੋਡ 18 ਲੱਖ ਸੀ, ਉਦੋਂ 21.74% ਕੇਸਾਂ ਵਿੱਚ ਵੱਧ ਤੋਂ ਵੱਧ ਕੇਸਾਂ ਵਾਲੇ  10 ਸੂਬਿਆਂ ਵਿਚ ਹਸਪਤਾਲ ਵਿੱਚ ਦਾਖਲ ਹੋਣ ਦੀ ਲੋੜ ਪਈ ਸੀ। ਇਨ੍ਹਾਂ ਵਿੱਚੋਂ 2.2% ਨੂੰ ਆਈਸੀਯੂ ਵਿੱਚ ਦਾਖਲ ਕਰਵਾਇਆ ਗਿਆ ਸੀ।

  ਨੀਤੀ ਆਯੋਗ ਦਾ ਕਹਿਣਾ ਹੈ ਕਿ ਸਾਨੂੰ ਇਸ ਤੋਂ ਵੀ ਭੈੜੀ ਸਥਿਤੀ ਲਈ ਤਿਆਰ ਰਹਿਣਾ ਚਾਹੀਦਾ ਹੈ। ਕਮਿਸ਼ਨ ਨੇ ਇੱਕ ਦਿਨ ਵਿੱਚ 4 ਤੋਂ 5 ਲੱਖ ਕੋਰੋਨਾ ਕੇਸਾਂ ਦਾ ਅਨੁਮਾਨ ਲਗਾਇਆ ਹੈ। ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਅਗਲੇ ਮਹੀਨੇ ਤਕ ਦੋ ਲੱਖ ਆਈਸੀਯੂ ਬੈੱਡ ਤਿਆਰ ਕੀਤੇ ਜਾਣੇ ਚਾਹੀਦੇ ਹਨ।

  ਇਨ੍ਹਾਂ ਵਿੱਚੋਂ 1.2 ਲੱਖ ਆਈਸੀਯੂ ਬੈੱਡ ਵੈਂਟੀਲੇਟਰਾਂ ਦੇ ਨਾਲ, 7 ਲੱਖ ਬਿਨਾਂ ਆਈਸੀਯੂ ਹਸਪਤਾਲ ਦੇ ਬੱਡ (ਜਿਨ੍ਹਾਂ ਵਿੱਚੋਂ 5 ਲੱਖ ਆਕਸੀਜਨ ਬੈੱਡ) ਅਤੇ 10 ਲੱਖ ਕੋਵਿਡ ਆਈਸੋਲੇਸ਼ਨ ਕੇਅਰ ਬੈੱਡ ਹੋਣੇ ਚਾਹੀਦੇ ਹਨ।
  Published by:Gurwinder Singh
  First published:

  Tags: China coronavirus, Corona Warriors, Coronavirus, COVID-19

  ਅਗਲੀ ਖਬਰ