Home /News /national /

ਨਿਤਿਨ ਗਡਕਰੀ ਬੋਲੇ- ਚੀਨ 'ਚ ਇਲੈਕਟ੍ਰਿਕ ਕਾਰਾਂ ਬਣਾ ਕੇ ਭਾਰਤ ਵਿੱਚ ਵੇਚਣ ਦੀ ਨਹੀਂ ਇਜਾਜ਼ਤ

ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਟੈਸਲਾ ਦੇ ਸੀਈਓ ਐਲੋਨ ਮਸਕ ਨੂੰ ਭਾਰਤ ਵਿੱਚ ਇਲੈਕਟ੍ਰਿਕ ਕਾਰਾਂ ਬਣਾਉਣ ਦੀ ਪੇਸ਼ਕਸ਼ ਕੀਤੀ ਹੈ। ਅਮਰੀਕੀ ਇਲੈਕਟ੍ਰਿਕ ਵਾਹਨ ਕੰਪਨੀ ਟੈਸਲਾ ਦੁਨੀਆ ਦੀ ਸਭ ਤੋਂ ਵੱਡੀ ਇਲੈਕਟ੍ਰਿਕ ਕਾਰ ਨਿਰਮਾਤਾ ਕੰਪਨੀ ਹੈ। ਮਸਕ ਮਾਈਕ੍ਰੋਬਲਾਗਿੰਗ ਸਾਈਟ ਟਵਿਟਰ ਨੂੰ ਖਰੀਦਣ ਦਾ ਐਲਾਨ ਕਰਨ ਤੋਂ ਬਾਅਦ ਸੁਰਖੀਆਂ 'ਚ ਹੈ। ਗਡਕਰੀ ਨੇ ਇਕ ਪ੍ਰੋਗਰਾਮ 'ਚ ਕਿਹਾ ਕਿ ਭਾਰਤੀ ਬਾਜ਼ਾਰ ਬਹੁਤ ਵੱਡਾ ਹੈ। ਇੱਥੇ ਹਰ ਕਿਸਮ ਦੀਆਂ ਇਲੈਕਟ੍ਰਿਕ ਕਾਰਾਂ ਲਈ ਬਹੁਤ ਸੰਭਾਵਨਾਵਾਂ ਹਨ। ਗਡਕਰੀ ਨੇ ਸਪੱਸ਼ਟ ਕੀਤਾ ਕਿ ਇਹ ਚੰਗੀ ਗੱਲ ਨਹੀਂ ਹੋਵੇਗੀ ਜੇਕਰ ਮਸਕ ਚੀਨ 'ਚ ਨਿਰਮਾਣ ਕਰਨਗੇ ਅਤੇ ਭਾਰਤ 'ਚ ਵੇਚਣਗੇ।

ਹੋਰ ਪੜ੍ਹੋ ...
  • Share this:

ਗਡਕਰੀ ਨੇ ਕਿਹਾ ਕਿ ਜੇਕਰ ਮਸਕ ਭਾਰਤ 'ਚ ਟੇਸਲਾ ਕਾਰਾਂ ਦਾ ਨਿਰਮਾਣ ਕਰਨਾ ਚਾਹੁੰਦਾ ਹੈ ਤਾਂ ਇਹ ਦੋਵਾਂ ਲਈ ਜਿੱਤ ਦੀ ਸਥਿਤੀ ਹੈ। ਇੱਥੇ ਵਿਕਰੇਤਾ ਦਾ ਬਹੁਤ ਵੱਡਾ ਬਾਜ਼ਾਰ ਮੌਜੂਦ ਹੈ। ਹਰ ਤਰ੍ਹਾਂ ਦੀ ਤਕਨੀਕ ਉਪਲਬਧ ਹੈ, ਇਸ ਲਈ ਮਸਕ ਕਾਰਾਂ ਦੀ ਕੀਮਤ ਨੂੰ ਘਟਾ ਸਕਦੇ ਹਨ। ਕੇਂਦਰੀ ਮੰਤਰੀ ਨੇ ਮਸਕ ਨੂੰ ਭਾਰਤ ਵਿੱਚ ਕਾਰਾਂ ਬਣਾਉਣ ਦੀ ਬੇਨਤੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ "ਭਾਰਤ ਵਿੱਚ ਮਸਕ ਦਾ ਸੁਆਗਤ ਹੈ। ਸਾਨੂੰ ਕੋਈ ਸਮੱਸਿਆ ਨਹੀਂ ਹੈ, ਪਰ ਉਹ ਚੀਨ ਵਿੱਚ ਕਾਰਾਂ ਬਣਾ ਕੇ ਭਾਰਤ ਵਿੱਚ ਵੇਚਣਾ ਚਾਹੁੰਦਾ ਹੈ, ਇਸ ਲਈ ਇਹ ਭਾਰਤ ਲਈ ਚੰਗਾ ਨਹੀਂ ਹੈ।"

ਇਸ ਤੋਂ ਪਹਿਲਾਂ ਹੈਵੀ ਇੰਡਸਟਰੀਜ਼ ਮੰਤਰਾਲੇ ਵਿੱਚ ਰਾਜ ਮੰਤਰੀ ਕ੍ਰਿਸ਼ਨਪਾਲ ਗੁਰਜਰ ਨੇ ਸੰਸਦ ਵਿੱਚ ਕਿਹਾ ਸੀ ਕਿ ਮੋਦੀ ਸਰਕਾਰ ਵਿੱਚ ਅਜਿਹਾ ਨਹੀਂ ਹੋ ਸਕਦਾ ਕਿ ਚੀਨ ਨੂੰ ਰੁਜ਼ਗਾਰ ਮਿਲੇ ਅਤੇ ਬਾਜ਼ਾਰ ਭਾਰਤ ਨੂੰ ਬਣਾਇਆ ਜਾਵੇ। ਮੋਦੀ ਸਰਕਾਰ ਦੀ ਇਹ ਨੀਤੀ ਹੈ ਕਿ ਜੇਕਰ ਮੰਡੀ ਭਾਰਤ ਦੀ ਹੈ ਤਾਂ ਭਾਰਤ ਦੇ ਲੋਕਾਂ ਨੂੰ ਵੀ ਰੁਜ਼ਗਾਰ ਮਿਲਣਾ ਚਾਹੀਦਾ ਹੈ।

ਭਾਰਤ 'ਚ ਲਾਂਚ ਕਰਨ ਦੀ ਇੱਛਾ : ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਮਸਕ ਨੇ ਕਈ ਵਾਰ ਭਾਰਤ ਵਿੱਚ ਆਪਣੀ ਇਲੈਕਟ੍ਰਿਕ ਕਾਰ ਲਾਂਚ ਕਰਨ ਦੀ ਇੱਛਾ ਜ਼ਾਹਰ ਕੀਤੀ ਹੈ। ਇਹ ਇਸ ਲਈ ਹੈ ਕਿਉਂਕਿ ਉਹ ਜਾਣਦੇ ਹਨ ਕਿ ਭਾਰਤ ਵਰਗੇ ਵੱਡੇ ਬਾਜ਼ਾਰ ਨੂੰ ਨਜ਼ਰਅੰਦਾਜ਼ ਕਰਨਾ ਕਾਰੋਬਾਰ ਲਈ ਠੀਕ ਨਹੀਂ ਹੈ। ਹਾਲਾਂਕਿ, ਉਸਦਾ ਜ਼ੋਰ ਚੀਨ ਵਿੱਚ ਕਾਰਾਂ ਬਣਾਉਣ ਅਤੇ ਭਾਰਤ ਵਿੱਚ ਵੇਚਣ 'ਤੇ ਰਿਹਾ ਹੈ। ਭਾਰਤ ਸਰਕਾਰ ਮਸਕ ਦੇ ਇਸ ਰਵੱਈਏ ਤੋਂ ਖੁਸ਼ ਨਹੀਂ ਹੈ।
Published by:rupinderkaursab
First published:

Tags: Auto, Auto industry, Auto news, Automobile, Nitin Gadkari

ਅਗਲੀ ਖਬਰ