Home /News /national /

ਮਹਾਗਠਬੰਧਨ ਤੇ JDU ਵਿਚਾਲੇ ਡੀਲ ਪੱਕੀ, ਨਿਤੀਸ਼ ਕੁਮਾਰ ਹੋਣਗੇ ਮੁੱਖ ਮੰਤਰੀ: ਕਾਂਗਰਸ

ਮਹਾਗਠਬੰਧਨ ਤੇ JDU ਵਿਚਾਲੇ ਡੀਲ ਪੱਕੀ, ਨਿਤੀਸ਼ ਕੁਮਾਰ ਹੋਣਗੇ ਮੁੱਖ ਮੰਤਰੀ: ਕਾਂਗਰਸ

ਮਹਾਗਠਬੰਧਨ ਤੇ JDU ਵਿਚਾਲੇ ਡੀਲ ਪੱਕੀ, ਨਿਤੀਸ਼ ਕੁਮਾਰ ਹੋਣਗੇ ਮੁੱਖ ਮੰਤਰੀ: ਕਾਂਗਰਸ (ਫਾਇਲ ਫੋਟੋ)

ਮਹਾਗਠਬੰਧਨ ਤੇ JDU ਵਿਚਾਲੇ ਡੀਲ ਪੱਕੀ, ਨਿਤੀਸ਼ ਕੁਮਾਰ ਹੋਣਗੇ ਮੁੱਖ ਮੰਤਰੀ: ਕਾਂਗਰਸ (ਫਾਇਲ ਫੋਟੋ)

ਜ਼ਿਕਰਯੋਗ ਹੈ ਕਿ ਨਿਤੀਸ਼ ਕੁਮਾਰ ਐਤਵਾਰ ਨੂੰ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਹੋਈ ਨੀਤੀ ਆਯੋਗ ਦੀ ਮੀਟਿੰਗ ’ਚੋਂ ਗ਼ੈਰਹਾਜ਼ਰ ਰਹੇ ਸਨ। ਇਸ ਤੋਂ ਪਹਿਲਾਂ ਉਹ ਰਾਸ਼ਟਰਪਤੀ ਦਰੋਪਦੀ ਮੁਰਮੂ ਦੇ ਹਲਫ਼ਦਾਰੀ ਸਮਾਗਮ ’ਚ ਵੀ ਨਹੀਂ ਗਏ ਸਨ। ਪਾਰਟੀ ਨੇ ਨਿਤੀਸ਼ ਨੂੰ ਕਰੋਨਾ ਹੋਣ ਦਾ ਹਵਾਲਾ ਦਿੱਤਾ ਸੀ। ਪਰ ਉਹ ਐਤਵਾਰ ਨੂੰ ਬਿਹਾਰ ’ਚ ਹੋਏ ਕਈ ਪ੍ਰੋਗਰਾਮਾਂ ’ਚ ਹਾਜ਼ਰੀ ਭਰਦੇ ਨਜ਼ਰ ਆਏ ਸਨ।

ਹੋਰ ਪੜ੍ਹੋ ...
  • Share this:

ਬਿਹਾਰ 'ਚ ਮਹਾਗਠਜੋੜ ਅਤੇ ਨਿਤੀਸ਼ ਕੁਮਾਰ ਵਿਚਾਲੇ ਡੀਲ ਪੱਕੀ ਹੋ ​​ਗਈ ਹੈ। ਸਮਝੌਤੇ ਮੁਤਾਬਕ ਨਿਤੀਸ਼ ਕੁਮਾਰ ਇੱਕ ਵਾਰ ਫਿਰ ਮੁੱਖ ਮੰਤਰੀ ਹੋਣਗੇ। ਜਾਣਕਾਰੀ ਦਿੰਦਿਆਂ ਕਾਂਗਰਸੀ ਵਿਧਾਇਕ ਸ਼ਕੀਲ ਅਹਿਮਦ ਖਾਂ ਨੇ ਦੱਸਿਆ ਕਿ ਮੁੱਖ ਮੰਤਰੀ ਨਿਤੀਸ਼ ਕੁਮਾਰ ਹੋਣਗੇ। ਪੁਰਾਣਾ ਮਹਾਗਠਬੰਧਨ ਨਵੇਂ ਸਿਰੇ ਤੋਂ ਬਣਾਇਆ ਜਾਵੇਗਾ, ਜਿਸ ਵਿੱਚ ਰਾਸ਼ਟਰੀ ਜਨਤਾ ਦਲ ਅਤੇ ਕਾਂਗਰਸ ਦੇ ਨਾਲ ਜਨਤਾ ਦਲ-ਯੂ ਨੂੰ ਸ਼ਾਮਲ ਕੀਤਾ ਜਾਵੇਗਾ।

ਸ਼ਕੀਲ ਅਹਿਮਦ ਖਾਨ ਨੇ ਕਿਹਾ, ਬਦਲਾਅ ਹਮੇਸ਼ਾ ਬਿਹਾਰ ਤੋਂ ਸ਼ੁਰੂ ਹੋਇਆ ਹੈ, ਇਸ ਲਈ ਮੌਜੂਦਾ ਬਦਲਾਅ ਕੋਈ ਨਵੀਂ ਗੱਲ ਨਹੀਂ ਹੈ।

ਦੱਸ ਦਈਏ ਕਿ ਬਿਹਾਰ ਦੇ ਹੁਕਮਰਾਨ ਗੱਠਜੋੜ ਜਨਤਾ ਦਲ (ਯੂ) ਅਤੇ ਭਾਜਪਾ ਦੇ ਸਬੰਧਾਂ ’ਚ ਤਰੇੜ ਆ ਗਈ ਹੈ। ਆਰਜੇਡੀ, ਕਾਂਗਰਸ ਅਤੇ ਖੱਬੇ ਪੱਖੀ ਧਿਰਾਂ ਨੇ ਸੰਕੇਤ ਦਿੱਤੇ ਸਨ ਕਿ ਜੇਕਰ ਨਿਤੀਸ਼ ਕੁਮਾਰ ਭਾਜਪਾ ਤੋਂ ਵੱਖ ਹੁੰਦੇ ਹਨ ਤਾਂ ਉਹ ਉਨ੍ਹਾਂ ਨੂੰ ਹਮਾਇਤ ਦੇਣ ਲਈ ਤਿਆਰ ਹਨ।

ਉਧਰ, ਜਨਤਾ ਦਲ (ਯੂ) ਦੇ ਤਰਜਮਾਨ ਕੇ ਸੀ ਤਿਆਗੀ ਨੇ ਕੱਲ੍ਹ ਕਿਹਾ ਸੀ ਕਿ ਨਿਤੀਸ਼ ਕੁਮਾਰ ਦਾ ਪਾਰਟੀ ’ਚ ਪੂਰਾ ਆਧਾਰ ਹੈ ਅਤੇ ਪਾਰਟੀ ’ਚ ਕਿਸੇ ਕਿਸਮ ਦੀ ਟੁੱਟ ਦਾ ਸਵਾਲ ਨਹੀਂ ਹੈ। ਉਨ੍ਹਾਂ ਕਿਹਾ ਕਿ ਨਿਤੀਸ਼ ਕੁਮਾਰ ਦੀ ਅਗਵਾਈ ਹੇਠ ਪਾਰਟੀ ਜੋ ਵੀ ਫ਼ੈਸਲਾ ਲਵੇਗੀ, ਉਹ ਸਾਰਿਆਂ ਨੂੰ ਮਨਜ਼ੂਰ ਹੋਵੇਗਾ। ਉਧਰ, ਐੱਨਡੀਏ ਦੇ ਭਾਈਵਾਲ ਹਿੰਦੁਸਤਾਨੀ ਅਵਾਮ ਮੋਰਚਾ ਦੇ ਮੁਖੀ ਅਤੇ ਸਾਬਕਾ ਮੁੱਖ ਮੰਤਰੀ ਜੀਤਨ ਰਾਮ ਮਾਂਝੀ ਨੇ ਦਾਅਵਾ ਕੀਤਾ ਕਿ ਹੁਕਮਰਾਨ ਗੱਠਜੋੜ ’ਚ ਕੋਈ ਸੰਕਟ ਨਹੀਂ ਹੈ।

ਉਨ੍ਹਾਂ ਕਿਹਾ ਕਿ ਨਿਤੀਸ਼ ਕੁਮਾਰ ਨੇ ਅਜੇ ਤੱਕ ਕੁਝ ਵੀ ਨਹੀਂ ਬੋਲਿਆ ਹੈ ਅਤੇ ਜੇਕਰ ਕੋਈ ਕਦਮ ਉਠਾਉਣਾ ਹੁੰਦਾ ਤਾਂ ਇਸ ਦਾ ਸੰਕੇਤ ਜ਼ਰੂਰ ਦਿੰਦੇ। ਜ਼ਿਕਰਯੋਗ ਹੈ ਕਿ ਨਿਤੀਸ਼ ਕੁਮਾਰ ਐਤਵਾਰ ਨੂੰ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਹੋਈ ਨੀਤੀ ਆਯੋਗ ਦੀ ਮੀਟਿੰਗ ’ਚੋਂ ਗ਼ੈਰਹਾਜ਼ਰ ਰਹੇ ਸਨ। ਇਸ ਤੋਂ ਪਹਿਲਾਂ ਉਹ ਰਾਸ਼ਟਰਪਤੀ ਦਰੋਪਦੀ ਮੁਰਮੂ ਦੇ ਹਲਫ਼ਦਾਰੀ ਸਮਾਗਮ ’ਚ ਵੀ ਨਹੀਂ ਗਏ ਸਨ। ਪਾਰਟੀ ਨੇ ਨਿਤੀਸ਼ ਨੂੰ ਕਰੋਨਾ ਹੋਣ ਦਾ ਹਵਾਲਾ ਦਿੱਤਾ ਸੀ। ਪਰ ਉਹ ਐਤਵਾਰ ਨੂੰ ਬਿਹਾਰ ’ਚ ਹੋਏ ਕਈ ਪ੍ਰੋਗਰਾਮਾਂ ’ਚ ਹਾਜ਼ਰੀ ਭਰਦੇ ਨਜ਼ਰ ਆਏ ਸਨ।

Published by:Gurwinder Singh
First published:

Tags: BJP, Nitish Kumar