ਕੇਜਰੀਵਾਲ ਦਾ ਵੱਡਾ ਐਲਾਨ, ਆਡ-ਇਵਨ ਸਕੀਮ ਵਿਚ ਔਰਤਾਂ ਨੂੰ ਛੋਟ

ਕੌਮੀ ਰਾਜਧਾਨੀ ਵਿਚ 4 ਨਵੰਬਰ ਤੋਂ ਸ਼ੁਰੂ ਹੋ ਕੇ 15 ਨਵੰਬਰ ਤੱਕ ਆਡ-ਇਵਨ ਸਕੀਮ ਲਾਗੂ ਰਹੇਗੀ। ਸੀਐਮ ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ ਵਿਚ ਐਲਾਨ ਕੀਤਾ ਕਿ ਇਸ ਯੋਜਨਾ ਤਹਿਤ ਸੀਐਨਜੀ ਗੱਡੀਆਂ ਨੂੰ ਰਾਹਤ ਨਹੀਂ ਦਿੱਤੀ ਜਾਵੇਗੀ। ਦੂਜੇ ਪਾਸੇ ਔਰਤਾਂ ਨੂੰ ਛੋਟ ਦਿੱਤੀ ਹੈ।

News18 Punjab
Updated: October 12, 2019, 3:29 PM IST
ਕੇਜਰੀਵਾਲ ਦਾ ਵੱਡਾ ਐਲਾਨ, ਆਡ-ਇਵਨ ਸਕੀਮ ਵਿਚ ਔਰਤਾਂ ਨੂੰ ਛੋਟ
ਕੇਜਰੀਵਾਲ ਦਾ ਵੱਡਾ ਐਲਾਨ, ਆਡ-ਇਵਨ ਸਕੀਮ ਵਿਚ ਔਰਤਾਂ ਨੂੰ ਛੋਟ
News18 Punjab
Updated: October 12, 2019, 3:29 PM IST
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਨੇ ਆਡ-ਇਵਨ ਸਕੀਮ (Odd Even Scheme) ਨਾਲ ਸਬੰਧਿਤ ਕਈ ਵੱਡੇ ਐਲਾਨ ਕੀਤੇ ਹਨ। ਕੌਮੀ ਰਾਜਧਾਨੀ ਵਿਚ 4 ਨਵੰਬਰ ਤੋਂ ਸ਼ੁਰੂ ਹੋ ਕੇ 15 ਨਵੰਬਰ ਤੱਕ ਆਡ-ਇਵਨ ਸਕੀਮ ਲਾਗੂ ਰਹੇਗੀ। ਸੀਐਮ ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ ਵਿਚ ਐਲਾਨ ਕੀਤਾ ਕਿ ਇਸ ਯੋਜਨਾ ਤਹਿਤ ਸੀਐਨਜੀ ਗੱਡੀਆਂ ਨੂੰ ਰਾਹਤ ਨਹੀਂ ਦਿੱਤੀ ਜਾਵੇਗੀ। ਦੂਜੇ ਪਾਸੇ ਔਰਤਾਂ ਨੂੰ ਛੋਟ ਦਿੱਤੀ ਹੈ। ਇਹ ਯੋਜਨਾ ਸਵੇਰੇ 8 ਵਜੇ ਤੋਂ ਸ਼ੁਰੂ ਹੋ ਕੇ ਰਾਤ 8 ਵਜੇ ਤੱਕ ਚਲੇਗੀ। ਕੇਜਰੀਵਾਲ ਨੇ ਦੱਸਿਆ ਕਿ ਜੇ ਗੱਡੀ ਨੂੰ ਔਰਤ ਚਲਾ ਰਹੀ ਹੋਵੇਗੀ ਜਾਂ ਉਸ ਵਿਚ ਔਰਤ ਬੈਠੀ ਹੋਵੇਗੀ ਤਾਂ ਉਸਨੂੰ ਛੋਟ ਮਿਲੇਗੀ। ਇਸ ਤੋਂ ਇਲਾਵਾ ਗੱਡੀ ਵਿਚ 12 ਸਾਲ ਦਾ ਬੱਚਾ ਬੈਠਾ ਹੈ ਤਾਂ ਉਸ ਨੂੰ ਇਸ ਯੋਜਨਾ ਤਹਿਤ ਛੋਟ ਦਿੱਤੀ ਜਾਵੇਗੀ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਲਾਗੂ ਹੋਏ ਆਡ-ਇਵਨ ਸਕੀਮ ਵਿਚ ਸੀਐਨਜੀ ਗੱਡੀਆਂ ਨੂੰ ਛੋਟ ਮਿਲੀ ਸੀ ਪਰ ਇਸ ਵਾਰੀ ਇਸ ਨੂੰ ਖਤਮ ਕਰ ਦਿੱਤਾ ਗਿਆ ਹੈ। ਦੋ-ਪਹੀਆ ਸਕੀਮ ਦੇ ਦਾਇਰੇ ਵਿਚ ਆਉਣਗੇ ਜਾਂ ਨਹੀਂ ਇਸ ਬਾਰੇ ਕੋਈ ਫੈਸਲਾ ਨਹੀਂ ਹੋਇਆ। ਸੀਐਮ ਕੇਜਰੀਵਾਲ ਜੁਰਮਾਨੇ ਸਬਂਦੀ ਕੋਈ ਐਲਾਨ ਨਹੀਂ ਕੀਤਾ ਹੈ।
Loading...
First published: October 12, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...