Home /News /national /

Weather Report: ਠੰਢ ਤੋਂ ਰਾਹਤ ਮਿਲਣ ਦੇ ਨਹੀਂ ਆਸਾਰ, 2,3 ਤੇ 4 ਫ਼ਰਵਰੀ ਨੂੰ ਪੰਜਾਬ ਤੇ ਹਰਿਆਣਾ `ਚ ਮੀਂਹ ਦੀ ਸੰਭਾਵਨਾ

Weather Report: ਠੰਢ ਤੋਂ ਰਾਹਤ ਮਿਲਣ ਦੇ ਨਹੀਂ ਆਸਾਰ, 2,3 ਤੇ 4 ਫ਼ਰਵਰੀ ਨੂੰ ਪੰਜਾਬ ਤੇ ਹਰਿਆਣਾ `ਚ ਮੀਂਹ ਦੀ ਸੰਭਾਵਨਾ

Weather Update: ਕੱਲ੍ਹ ਤੋਂ ਮੌਸਮ ਹੋਵੇਗਾ ਖੁਸ਼ਗਵਾਰ, ਪੰਜਾਬ ਸਣੇ ਕਈ ਸੂਬਿਆਂ ਚ ਬਾਰਸ਼ (ਫਾਇਲ ਫੋਟੋ)

Weather Update: ਕੱਲ੍ਹ ਤੋਂ ਮੌਸਮ ਹੋਵੇਗਾ ਖੁਸ਼ਗਵਾਰ, ਪੰਜਾਬ ਸਣੇ ਕਈ ਸੂਬਿਆਂ ਚ ਬਾਰਸ਼ (ਫਾਇਲ ਫੋਟੋ)

ਮੰਗਲਵਾਰ 1 ਫ਼ਰਵਰੀ ਨੂੰ ਉੱਤਰ ਭਾਰਤ `ਚ ਮੌਸਮ ਨੇ ਫ਼ਿਰ ਤੋਂ ਮਿਜ਼ਾਜ ਬਦਲਿਆ ਹੈ। ਅੱਜ ਸਵੇਰੇ ਪੰਜਾਬ ਹਰਿਆਣਾ ਤੇ ਚੰਡੀਗੜ੍ਹ `ਤੇ ਮੰਗਲਵਾਰ ਦੀ ਸਵੇਰ ਸੰਘਣੀ ਧੁੰਦ ਦਾ ਕਹਿਰ ਦੇਖਣ ਨੂੰ ਮਿਲਿਆ। ਮੌਸਮ ਵਿਭਾਗ ਦੇ ਮੁਤਾਬਕ ਅਗਲੇ ਕੁੱਝ ਦਿਨਾਂ ਤੱਕ ਪੰਜਾਬ ਹਰਿਆਣਾ ਤੇ ਚੰਡੀਗੜ੍ਹ `ਚ ਇਹੀ ਹਾਲਾਤ ਬਣੇ ਰਹਿਣਗੇ।

ਹੋਰ ਪੜ੍ਹੋ ...
  • Share this:

ਫ਼ਰਵਰੀ ਨੇ ਦਸਤਕ ਦੇ ਦਿਤੀ ਹੈ। ਪਿਛਲੇ 3-4 ਦਿਨ ਲਗਾਤਾਰ ਧੁੱਪ ਨਿਕਲਣ ਨਾਲ ਲੱਗ ਰਿਹਾ ਸੀ ਕਿ ਫ਼ਰਵਰੀ ਦੇ ਮਹੀਨੇ `ਚ ਠੰਢ ਤੋਂ ਛੁਟਕਾਰਾ ਮਿਲ ਜਾਵੇਗਾ। ਪਰ ਮੰਗਲਵਾਰ 1 ਫ਼ਰਵਰੀ ਨੂੰ ਉੱਤਰ ਭਾਰਤ `ਚ ਮੌਸਮ ਨੇ ਫ਼ਿਰ ਤੋਂ ਮਿਜ਼ਾਜ ਬਦਲਿਆ ਹੈ। ਅੱਜ ਸਵੇਰੇ ਪੰਜਾਬ ਹਰਿਆਣਾ ਤੇ ਚੰਡੀਗੜ੍ਹ `ਤੇ ਮੰਗਲਵਾਰ ਦੀ ਸਵੇਰ ਸੰਘਣੀ ਧੁੰਦ ਦਾ ਕਹਿਰ ਦੇਖਣ ਨੂੰ ਮਿਲਿਆ। ਮੌਸਮ ਵਿਭਾਗ ਦੇ ਮੁਤਾਬਕ ਅਗਲੇ ਕੁੱਝ ਦਿਨਾਂ ਤੱਕ ਪੰਜਾਬ ਹਰਿਆਣਾ ਤੇ ਚੰਡੀਗੜ੍ਹ `ਚ ਇਹੀ ਹਾਲਾਤ ਬਣੇ ਰਹਿਣਗੇ।

2, 3 ਤੇ 4 ਫ਼ਰਵਰੀ ਨੂੰ ਪੈ ਸਕਦਾ ਹੈ ਮੀਂਹ

ਮੌਸਮ ਵਿਭਾਗ ਦੇ ਮੁਤਾਬਕ ਫ਼ਰਵਰੀ ਮਹੀਨੇ `ਚ ਹਾਲੇ ਠੰਢ ਤੋਂ ਛੁਟਕਾਰਾ ਮਿਲਣ ਦੇ ਕੋਈ ਅਸਾਰ ਨਹੀਂ ਹਨ। ਇੱਕ ਪਾਸੇ ਜਿੱਥੇ ਪੰਜਾਬ ਤੇ ਹਰਿਆਣਾ ਵਾਸੀਆਂ ਨੂੰ ਸੰਘਣੀ ਧੁੰਦ ਪਰੇਸ਼ਾਨ ਕਰ ਰਹੀ ਹੈ। ਉੱਥੇ ਹੀ 2, 3 ਤੇ 4 ਫ਼ਰਵਰੀ ਨੂੰ ਪੰਜਾਬ ਹਰਿਆਣਾ ਤੇ ਚੰਡੀਗੜ੍ਹ `ਚ ਭਾਰੀ ਮੀਂਹ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

ਅੱਜ ਅਤੇ ਕੱਲ੍ਹ ਸਵੇਰ ਅਤੇ ਸ਼ਾਮ ਨੂੰ ਸ਼ਹਿਰ ਵਿੱਚ ਗਹਿਰੀ ਧੁੰਦ ਅਤੇ ਬੱਦਲ ਛਾਏ ਰਹਿਣਗੇ। ਇਸ ਕਾਰਨ ਸੀਤ ਲਹਿਰ ਅਤੇ ਅੱਤ ਦੀ ਠੰਢ ਦਾ ਪ੍ਰਭਾਵ ਜਾਰੀ ਰਹੇਗਾ। ਫਿਲਹਾਲ ਨਵਾਂ ਘੱਟ ਦਬਾਅ ਵਾਲਾ ਖੇਤਰ ਬਣ ਰਿਹਾ ਹੈ, ਜਿਸ ਕਾਰਨ 2-3-4 ਫਰਵਰੀ ਨੂੰ ਬੂੰਦਾ-ਬਾਂਦੀ ਦਾ ਮਾਹੌਲ ਬਣ ਸਕਦਾ ਹੈ। ਮੌਜੂਦਾ ਸਰਦੀਆਂ ਦੇ ਮੌਸਮ 'ਚ ਸੋਮਵਾਰ ਨੂੰ ਤਾਪਮਾਨ 'ਚ ਸਭ ਤੋਂ ਵੱਡਾ ਫਰਕ ਦੇਖਣ ਨੂੰ ਮਿਲਿਆ।

ਇਸ ਤਰ੍ਹਾਂ ਦਿਨ ਅਤੇ ਰਾਤ ਦੇ ਤਾਪਮਾਨ 'ਚ 17 ਡਿਗਰੀ ਦਾ ਫਰਕ ਆਇਆ ਹੈ। ਰਾਤ ਨੂੰ ਸ਼ਹਿਰ ਨੂੰ ਗਹਿਰੀ ਧੁੰਦ ਦੀ ਚਾਦਰ ਵਿਚ ਲਪੇਟਿਆ ਗਿਆ ਅਤੇ ਦਿਨ ਵੇਲੇ ਬਹੁਤ ਗਰਮ ਮਾਹੌਲ ਸੀ। ਜਲੰਧਰ ਸ਼ਹਿਰ 'ਚ ਸਵੇਰੇ 5 ਵਜੇ ਤਾਪਮਾਨ ਸਿਰਫ 3 ਡਿਗਰੀ ਸੀ, ਜੋ ਸਵੇਰੇ 8 ਵਜੇ ਤੱਕ 8 ਡਿਗਰੀ ਹੋ ਗਿਆ ਸੀ।

ਇਸ ਦੌਰਾਨ ਧੁੰਦ ਇੰਨੀ ਗਹਿਰੀ ਸੀ ਕਿ ਹਾਈਵੇਅ ਹੀ ਨਹੀਂ ਬਲਕਿ ਸ਼ਹਿਰ 'ਚ ਵਿਜ਼ੀਬਿਲਟੀ 25 ਤੋਂ 50 ਮੀਟਰ ਤੱਕ ਹੀ ਸੀ। ਠੰਢ ਅਤੇ ਧੁੰਦ ਕਾਰਨ ਸਵੇਰੇ 8:30 ਵਜੇ ਤੱਕ ਬੱਸ ਸਟੈਂਡ ’ਤੇ ਸਵਾਰੀਆਂ ਦੀ ਗਿਣਤੀ ਬਹੁਤ ਘੱਟ ਰਹੀ। ਇਸ ਤੋਂ ਬਾਅਦ ਧੁੰਦ ਹਲਕੀ ਹੋ ਗਈ ਪਰ ਸੀਤ ਲਹਿਰ ਦਾ ਪ੍ਰਭਾਵ ਬਣਿਆ ਰਿਹਾ। ਮੌਸਮ ਵਿਭਾਗ ਮੁਤਾਬਕ ਬੁੱਧਵਾਰ ਤੋਂ ਬਾਅਦ ਬਾਰਿਸ਼ ਪੈਣ ਦੀ ਸੰਭਾਵਨਾ ਹੈ।

ਭਾਰਤ ਮੌਸਮ ਵਿਭਾਗ-IMD ਦੇ ਅਨੁਸਾਰ, ਉੱਤਰੀ-ਪੱਛਮੀ ਭਾਰਤ ਵਿੱਚ ਅਗਲੇ ਦੋ ਦਿਨਾਂ ਤੱਕ ਤਾਪਮਾਨ ਵਿੱਚ ਕੋਈ ਸੁਧਾਰ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ। ਇਸ ਤੋਂ ਇਲਾਵਾ ਅਗਲੇ ਦੋ ਦਿਨਾਂ ਤੱਕ ਦੇਸ਼ ਦੇ ਕਈ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਕੁਝ ਥਾਵਾਂ 'ਤੇ ਸੀਤ ਲਹਿਰ ਵੀ ਬਣੀ ਰਹੇਗੀ। ਹਾਲਾਂਕਿ ਮੌਸਮ ਵਿਭਾਗ ਨੇ ਕਿਹਾ ਹੈ ਕਿ ਅਗਲੇ ਦੋ ਦਿਨਾਂ ਬਾਅਦ ਤਾਪਮਾਨ 'ਚ ਸੁਧਾਰ ਹੋਵੇਗਾ ਅਤੇ ਮੈਦਾਨੀ ਇਲਾਕਿਆਂ 'ਚ ਮੌਸਮ ਠੀਕ ਰਹੇਗਾ।

ਪਹਾੜਾਂ 'ਤੇ ਇੱਕ ਹਫ਼ਤੇ ਤੱਕ ਬਰਫ਼ਬਾਰੀ ਹੋ ਰਹੀ ਹੈ

ਹਾਲਾਂਕਿ ਹਿਮਾਚਲ ਪ੍ਰਦੇਸ਼ 'ਚ ਪਿਛਲੇ ਚਾਰ ਦਿਨਾਂ ਤੋਂ ਧੁੱਪ ਨਿਕਲ ਰਹੀ ਹੈ ਪਰ ਮੌਸਮ ਵਿਭਾਗ ਮੁਤਾਬਕ ਪਹਾੜਾਂ 'ਚ ਮੌਸਮ ਦਾ ਪੈਟਰਨ ਹੁਣ ਕਰਵਟ ਲੈਣ ਵਾਲਾ ਹੈ। 3 ਜਨਵਰੀ ਤੋਂ ਉੱਚੇ ਪਹਾੜੀ ਇਲਾਕਿਆਂ 'ਚ ਮੀਂਹ ਅਤੇ ਬਰਫਬਾਰੀ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਪਹਾੜੀ ਜ਼ਿਲ੍ਹਿਆਂ ਵਿੱਚ ਹੁਣ ਇੱਕ ਹਫ਼ਤੇ ਤੱਕ ਇਸੇ ਤਰ੍ਹਾਂ ਠੰਢ ਰਹੇਗੀ ਅਤੇ ਫਰਵਰੀ ਦੇ ਪਹਿਲੇ ਹਫ਼ਤੇ ਮੀਂਹ, ਬਰਫ਼ਬਾਰੀ ਦੀ ਸੰਭਾਵਨਾ ਰਹੇਗੀ। ਉੱਤਰਾਖੰਡ ਦੇ ਕਈ ਇਲਾਕਿਆਂ 'ਚ ਹਲਕੀ ਬਾਰਿਸ਼ ਅਤੇ ਬਰਫਬਾਰੀ ਦੀ ਸੰਭਾਵਨਾ ਹੈ, ਜਦਕਿ ਮੈਦਾਨੀ ਇਲਾਕਿਆਂ 'ਚ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ।

Published by:Amelia Punjabi
First published:

Tags: Chandigarh, Haryana, Himachal, IMD forecast, India, North India, Punjab, Rain, Weather