Home /News /national /

VIDEO- ਈ-ਰਿਕਸ਼ਾ ਚਾਲਕ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਵਾਲੀ ਮਹਿਲਾ ਕਾਰ ਚਾਲਕ ਗ੍ਰਿਫਤਾਰ

VIDEO- ਈ-ਰਿਕਸ਼ਾ ਚਾਲਕ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਵਾਲੀ ਮਹਿਲਾ ਕਾਰ ਚਾਲਕ ਗ੍ਰਿਫਤਾਰ

ਈ-ਰਿਕਸ਼ਾ ਚਾਲਕ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਵਾਲੀ ਮਹਿਲਾ ਕਾਰ ਚਾਲਕ ਗ੍ਰਿਫਤਾਰ  (ਵਾਇਰਲ)

ਈ-ਰਿਕਸ਼ਾ ਚਾਲਕ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਵਾਲੀ ਮਹਿਲਾ ਕਾਰ ਚਾਲਕ ਗ੍ਰਿਫਤਾਰ (ਵਾਇਰਲ)

ਦੱਸਿਆ ਜਾ ਰਿਹਾ ਹੈ ਕਿ ਔਰਤ ਨੇ ਈ-ਰਿਕਸ਼ਾ ਚਾਲਕ ਨੂੰ 90 ਸਕਿੰਟਾਂ ਦੇ ਅੰਦਰ 17 ਵਾਰ ਖੁੱਲ੍ਹੇਆਮ ਥੱਪੜ ਮਾਰੇ। ਉੱਥੇ ਬਹੁਤ ਸਾਰੇ ਲੋਕ ਮੌਜੂਦ ਸਨ, ਪਰ ਕਿਸੇ ਨੇ ਵੀ ਔਰਤ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ। ਇਸ ਦੌਰਾਨ ਈ-ਰਿਕਸ਼ਾ ਚਾਲਕ, ਔਰਤ ਨੂੰ ਕੁਝ ਨਹੀਂ ਬੋਲਦਾ। ਇਸ ਦੇ ਨਾਲ ਹੀ ਕੁਝ ਲੋਕ ਇਸ ਦਾ ਵੀਡੀਓ ਬਣਾਉਂਦੇ ਵੀ ਨਜ਼ਰ ਆਏ।

ਹੋਰ ਪੜ੍ਹੋ ...
  • Share this:
    ਨੋਇਡਾ ਦੇ ਫੇਜ਼-2 ਕੋਤਵਾਲੀ ਖੇਤਰ ਦੇ ਸੈਕਟਰ-110 ਸਥਿਤ ਬਾਜ਼ਾਰ 'ਚ ਈ-ਰਿਕਸ਼ਾ ਦੀ ਕਾਰ ਨਾਲ ਹਲਕੀ ਜਹੀ ਸਾਈਡ 'ਤੇ ਲੱਗਣ 'ਤੇ ਈ-ਰਿਕਸ਼ਾ ਚਾਲਕ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਵਾਲੀ ਔਰਤ ਨੂੰ ਕੋਤਵਾਲੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।

    ਔਰਤ ਦੀ ਪਛਾਣ ਕੋਤਵਾਲੀ ਖੇਤਰ ਦੀ ਰਹਿਣ ਵਾਲੀ ਕਿਰਨ ਸਿੰਘ ਵਜੋਂ ਹੋਈ ਹੈ। ਗੁੱਸੇ 'ਚ ਆਈ ਔਰਤ ਨੇ ਈ-ਰਿਕਸ਼ਾ ਚਾਲਕ ਨੂੰ ਰੋਕਿਆ, ਫਿਰ ਕਮੀਜ਼ ਫੜ ਕੇ ਉਸ ਨੂੰ ਕਾਰ ਦੇ ਕੋਲ ਲੈ ਆਈ ਅਤੇ ਫਿਰ ਉਸ ਨੂੰ ਥੱਪੜ ਮਾਰਦੀ ਰਹੀ। ਹੁਣ ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

    ਦੱਸਿਆ ਜਾ ਰਿਹਾ ਹੈ ਕਿ ਔਰਤ ਨੇ ਈ-ਰਿਕਸ਼ਾ ਚਾਲਕ ਨੂੰ 90 ਸਕਿੰਟਾਂ ਦੇ ਅੰਦਰ 17 ਵਾਰ ਖੁੱਲ੍ਹੇਆਮ ਥੱਪੜ ਮਾਰੇ। ਉੱਥੇ ਬਹੁਤ ਸਾਰੇ ਲੋਕ ਮੌਜੂਦ ਸਨ, ਪਰ ਕਿਸੇ ਨੇ ਵੀ ਔਰਤ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ। ਇਸ ਦੌਰਾਨ ਈ-ਰਿਕਸ਼ਾ ਚਾਲਕ, ਔਰਤ ਨੂੰ ਕੁਝ ਨਹੀਂ ਬੋਲਦਾ। ਇਸ ਦੇ ਨਾਲ ਹੀ ਕੁਝ ਲੋਕ ਇਸ ਦਾ ਵੀਡੀਓ ਬਣਾਉਂਦੇ ਵੀ ਨਜ਼ਰ ਆਏ।

    ਕਿਸੇ ਨੇ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਅਪਲੋਡ ਕਰ ਦਿੱਤੀ, ਜੋ ਹੁਣ ਵਾਇਰਲ ਹੋ ਗਈ ਹੈ। ਘਟਨਾ ਤੋਂ ਬਾਅਦ ਸੈਕਟਰ-82 ਦੇ ਰਹਿਣ ਵਾਲੇ ਈ-ਰਿਕਸ਼ਾ ਚਾਲਕ ਮਿਥੁਨ ਚੌਧਰੀ ਨੇ ਸਬੰਧਤ ਕੋਤਵਾਲੀ ਪੁਲਿਸ ਨੂੰ ਮਾਮਲੇ ਦੀ ਸ਼ਿਕਾਇਤ ਕੀਤੀ ਹੈ।

    ਸ਼ਨੀਵਾਰ ਨੂੰ ਇੱਕ ਪ੍ਰੈਸ ਬਿਆਨ ਜਾਰੀ ਕਰਦੇ ਹੋਏ ਨੋਇਡਾ ਪੁਲਿਸ ਨੇ ਕਿਹਾ ਕਿ 12.08.2022 ਨੂੰ ਇੱਕ ਈ-ਰਿਕਸ਼ਾ ਡਰਾਈਵਰ ਦੀ ਕੁੱਟਮਾਰ ਕਰਨ ਵਾਲੀ ਇੱਕ ਔਰਤ ਦਾ ਵੀਡੀਓ ਟਵਿੱਟਰ, ਸੋਸ਼ਲ ਸਾਈਟ 'ਤੇ ਵਾਇਰਲ ਹੋਇਆ ਸੀ। ਪੁਲਿਸ ਨੇ ਸ਼ਿਕਾਇਤ ਤੋਂ ਬਾਅਦ ਮਹਿਲਾ ਨੂੰ ਗ੍ਰਿੁਫਤਾਰ ਕਰ ਲਿਆ ਹੈ।
    Published by:Gurwinder Singh
    First published:

    Tags: Viral, Viral news, Viral video

    ਅਗਲੀ ਖਬਰ