• Home
  • »
  • News
  • »
  • national
  • »
  • NON SUBSIDIZED LPG GAS CYLINDER PRICE HIKED BY 150 RUPEE KNOW HERE HOW MUCH YOU HAVE TO PAY IN FEBRUARY CHANGES HAPPEN FROM 12 FEBRUARY

ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਵਿਚ ਮੁੜ ਹੋਇਆ ਵਾਧਾ

ਦੇਸ਼ ਦੀ ਸਭ ਤੋ ਵੱਡੀ ਆਇਲ ਮਾਰਕੀਟਿੰਗ ਕੰਪਨੀ ਇੰਡੇਨ ਨੇ ਰਸੋਈ ਗੈਸ ਸਿਲੰਡਰਾਂ ਦੀ ਕੀਮਤ ਵਧਾ ਦਿੱਤੀ ਹੈ। ਇੰਡੀਅਨ ਆਇਲ ਦੀ ਵੈਬਸਾਇਟ ਉਤੇ ਜਾਰੀ ਰੇਟਾਂ ਅਨੁਸਾਰ ਬਿਨਾ ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰ ਦੀ ਕੀਮਤ ਵਿਚ 150 ਰੁਪਏ ਦਾ ਵਾਧਾ ਹੋਇਆ ਹੈ।

 ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਵਿਚ ਮੁੜ ਹੋਇਆ ਵਾਧਾ

ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਵਿਚ ਮੁੜ ਹੋਇਆ ਵਾਧਾ

  • Share this:
    ਦੇਸ਼ ਦੀ ਸਭ ਤੋ ਵੱਡੀ ਆਇਲ ਮਾਰਕੀਟਿੰਗ ਕੰਪਨੀ ਇੰਡੇਨ ਨੇ ਰਸੋਈ ਗੈਸ ਸਿਲੰਡਰਾਂ ਦੀ ਕੀਮਤ ਵਧਾ ਦਿੱਤੀ ਹੈ। ਇੰਡੀਅਨ ਆਇਲ ਦੀ ਵੈਬਸਾਇਟ ਉਤੇ ਜਾਰੀ ਰੇਟਾਂ ਅਨੁਸਾਰ ਬਿਨਾ ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰ ਦੀ ਕੀਮਤ ਵਿਚ 150 ਰੁਪਏ ਦਾ ਵਾਧਾ ਹੋਇਆ ਹੈ। ਸਾਰੇ ਮਹਾਨਗਰਾਂ ਵਿਚ ਬਿਨਾ ਸਬਸਿਡੀ ਵਾਲੇ 14 ਕਿਲੋ ਦੇ ਰਸੋਈ ਗੈਸ ਸਿਲੰਡਰ ਦੀ ਕੀਮਤ 144.50 ਰੁਪਏ ਤੋਂ ਲੈ ਕੇ  149 ਰੁਪਏ ਦਾ ਵਾਧਾ ਕੀਤਾ ਹੈ, ਜੋ 12 ਫਰਵਰੀ ਤੋਂ ਲਾਗੂ ਹੋ ਗਈ ਹੈ। ਦੱਸਣਯੋਗ ਹੈ ਕਿ 1 ਜਨਵਰੀ 2020 ਨੂੰ ਰਸੋਈ ਗੈਸ ਦੀ ਕੀਮਤਾਂ ਵਿਚ ਵਾਧਾ ਕੀਤਾ ਗਿਆ ਸੀ। ਇੰਡੀਅਨ ਆਇਲ ਦੀ ਵੈਬਸਾਈਟ ਅਨੁਸਾਰ ਦਿੱਲੀ ਵਿਚ 14 ਕਿਲੋ ਵਾਲਾ ਗੈਸ ਸਿਲੰਡਰ 858.50 ਰੁਪਏ ਵਿਚ ਮਿਲੇਗਾ।

    ਦਿੱਲੀ ਵਿਚ 144.50 ਰੁਪਏ ਦਾ ਵਾਧਾ ਕੀਤਾ ਹੈ। ਕੋਲਕਾਤਾ ਵਿਚ ਗਾਹਕਾਂ ਨੂੰ ਸਿੰਲਡਰ 149 ਰੁਪਏ ਵੱਧ ਅਦਾ ਕਰਕੇ 896 ਰੁਪਏ ਵਿਚ ਮਿਲੇਗਾ। ਮੁੰਬਈ ਵਿਚ 145 ਰੁਪਏ ਦੇ ਵਾਧੇ ਨਾਲ 829.50 ਵਿਚ ਸਿਲੰਡਰ ਮਿਲੇਗਾ। ਦੇਸ਼ ਦੇ ਦੱਖਣੀ ਰਾਜ ਦੇ ਚੇਨਈ ਸ਼ਹਿਰ ਵਿਚ ਸਿਲੰਡਰ ਦੀ ਕੀਮਤ 147 ਰੁਪਏ ਦੇ ਵਾਧੇ ਨਾਲ 881 ਰੁਪਏ ਹੋ ਗਈ ਹੈ।

    ਕਿਵੇਂ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਨਿਰਧਾਰਤ ਕੀਤੀਆਂ ਜਾਂਦੀਆਂ ਹਨ - ਐਲਪੀਜੀ ਸਿਲੰਡਰ ਦੀਆਂ ਕੀਮਤਾਂ ਔਸਤਨ ਅੰਤਰਰਾਸ਼ਟਰੀ ਬੈਂਚਮਾਰਕ ਦਰ ਅਤੇ ਵਿਦੇਸ਼ੀ ਮੁਦਰਾ ਦੀ ਐਕਸਚੇਂਜ ਰੇਟ ਦੇ ਅਨੁਸਾਰ ਨਿਰਧਾਰਤ ਕੀਤੀਆਂ ਜਾਂਦੀਆਂ ਹਨ। ਇਸ ਕਾਰਨ ਕਰਕੇ, ਐਲਪੀਜੀ ਸਿਲੰਡਰ ਦੀ ਸਬਸਿਡੀ ਦੀ ਰਕਮ ਵੀ ਹਰ ਮਹੀਨੇ ਬਦਲ ਜਾਂਦੀ ਹੈ। ਜਦੋਂ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤਾਂ ਵਧਦੀਆਂ ਹਨ, ਸਰਕਾਰ ਵਧੇਰੇ ਸਬਸਿਡੀ ਦਿੰਦੀ ਹੈ ਅਤੇ ਜਦੋਂ ਰੇਟ ਘੱਟ ਆਉਂਦੇ ਹਨ ਤਾਂ ਸਬਸਿਡੀ ਵਿਚ ਕਟੌਤੀ ਕੀਤੀ ਜਾਂਦੀ ਹੈ।

     
    First published: