Home /News /national /

ਫਿਰ ਮੁਸ਼ਕਲ ਵਿਚ ਬਾਬਾ ਰਾਮਦੇਵ; ਐਲੋਪੈਥੀ ਬਾਰੇ ਬਿਆਨ 'ਤੇ ਦਿੱਲੀ ਹਾਈ ਕੋਰਟ ਵੱਲੋਂ ਸੰਮਨ ਜਾਰੀ

ਫਿਰ ਮੁਸ਼ਕਲ ਵਿਚ ਬਾਬਾ ਰਾਮਦੇਵ; ਐਲੋਪੈਥੀ ਬਾਰੇ ਬਿਆਨ 'ਤੇ ਦਿੱਲੀ ਹਾਈ ਕੋਰਟ ਵੱਲੋਂ ਸੰਮਨ ਜਾਰੀ

ਯੋਗ ਗੁਰੂ ਰਾਮਦੇਵ ਦੀ ਫਾਈਲ ਫੋਟੋ (Getty Images)

ਯੋਗ ਗੁਰੂ ਰਾਮਦੇਵ ਦੀ ਫਾਈਲ ਫੋਟੋ (Getty Images)

 • Share this:

  ਯੋਗ ਗੁਰੂ ਬਾਬਾ ਰਾਮਦੇਵ (Yoga Guru Ramdev) ਵੱਲੋਂ ਐਲੋਪੈਥੀ ਬਾਰੇ ਦਿੱਤੇ ਗਏ ਬਿਆਨ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ ਅਜੇ ਖਤਮ ਨਹੀਂ ਹੋਇਆ ਹੈ। ਹੁਣ ਇਸ ਮਾਮਲੇ 'ਚ ਦਿੱਲੀ ਹਾਈਕੋਰਟ ਨੇ ਕਈ ਮੈਡੀਕਲ ਸੰਗਠਨਾਂ ਵਲੋਂ ਐਲੋਪੈਥੀ ਦੇ ਖਿਲਾਫ ਕਥਿਤ ਤੌਰ 'ਤੇ ਗਲਤ ਜਾਣਕਾਰੀ ਫੈਲਾਉਣ ਦੇ ਮਾਮਲੇ 'ਚ ਬੁੱਧਵਾਰ ਨੂੰ ਯੋਗ ਗੁਰੂ ਰਾਮਦੇਵ ਨੂੰ ਸੰਮਨ ਜਾਰੀ ਕੀਤਾ ਹੈ।

  ਜਸਟਿਸ ਸੀ ਹਰੀਸ਼ੰਕਰ ਨੇ ਰਾਮਦੇਵ ਨੂੰ ਮੁਕੱਦਮੇ 'ਤੇ ਜਵਾਬ ਦਾਖ਼ਲ ਕਰਨ ਲਈ ਚਾਰ ਹਫ਼ਤਿਆਂ ਦਾ ਸਮਾਂ ਦਿੱਤਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਰਾਮਦੇਵ ਖ਼ਿਲਾਫ਼ ਮੁਕੱਦਮੇ ਵਿੱਚ ਗੁਣਾਂ-ਦੋਸ਼ਾਂ ਬਾਰੇ ਕੋਈ ਰਾਏ ਨਹੀਂ ਜ਼ਾਹਰ ਕਰ ਰਹੇ ਹਨ ਅਤੇ ਕਿਸੇ ਰਾਹਤ ਬਾਰੇ ਬਾਅਦ ਵਿੱਚ ਵਿਚਾਰ ਕੀਤਾ ਜਾਵੇਗਾ।

  ਜਸਟਿਸ ਹਰੀਸ਼ੰਕਰ ਨੇ ਰਾਮਦੇਵ ਦੇ ਵਕੀਲ ਰਾਜੀਵ ਨਾਇਰ ਨੂੰ ਕਿਹਾ, ''ਮੈਂ ਵੀਡੀਓ ਕਲਿੱਪ (ਰਾਮਦੇਵ ਦੀ) ਦੇਖੀ ਹੈ। ਵੀਡੀਓ ਕਲਿੱਪ ਦੇਖ ਕੇ ਲੱਗਦਾ ਹੈ ਕਿ ਤੁਹਾਡੇ ਮੁਵੱਕਿਲ (Client) ਐਲੋਪੈਥੀ ਇਲਾਜ ਪ੍ਰੋਟੋਕੋਲ ਦਾ ਮਜ਼ਾਕ ਉਡਾ ਰਹੇ ਹਨ। ਉਸ ਨੇ ਲੋਕਾਂ ਨੂੰ ਸਟੀਰੌਇਡ ਦੀ ਸਲਾਹ ਦੇਣ ਅਤੇ ਇੱਥੋਂ ਤੱਕ ਕਿ ਹਸਪਤਾਲ ਜਾਣ ਦਾ ਮਜ਼ਾਕ ਉਡਾਇਆ ਹੈ। ਕਲਿੱਪ ਦੇਖ ਕੇ, ਇਹ ਯਕੀਨੀ ਤੌਰ 'ਤੇ ਮੁਕੱਦਮਾ ਦਰਜ ਕਰਨ ਦਾ ਮਾਮਲਾ ਹੈ।

  ਜ਼ਿਕਰਯੋਗ ਹੈ ਕਿ ਦੇਸ਼ 'ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੌਰਾਨ ਰਾਮਦੇਵ ਦੇ ਕਈ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਸਨ, ਜਿਸ 'ਚ ਰਾਮਦੇਵ ਨੇ ਐਲੋਪੈਥੀ ਨੂੰ ਕਥਿਤ ਤੌਰ ਉਤੇ ਸਟੂਪਿਡ ਅਤੇ ਦੀਵਾਲੀਆ ਵਿਗਿਆਨ ਦੱਸਿਆ ਸੀ।

  Published by:Gurwinder Singh
  First published:

  Tags: Ramdev