NHAI ਦਾ ਫਾਸਟੈਗ ਨੂੰ ਲੈਕੇ ਨਵਾਂ ਫਰਮਾਨ, ਜਾਣਨਾ ਜਰੂਰੀ...

News18 Punjabi | News18 Punjab
Updated: January 14, 2020, 5:14 PM IST
share image
NHAI ਦਾ ਫਾਸਟੈਗ ਨੂੰ ਲੈਕੇ ਨਵਾਂ ਫਰਮਾਨ, ਜਾਣਨਾ ਜਰੂਰੀ...
NHAI ਦਾ ਫਾਸਟੈਗ ਨੂੰ ਲੈਕੇ ਨਵਾਂ ਫਰਮਾਨ ਕੀਤਾ ਜਾਰੀ, ਜਾਣਨਾ ਜਰੂਰੀ...

ਦੇਸ਼ਭਰ ’ਚ ਟੋਲ ਪਲਾਜ਼ਾ 15 ਜਨਵਰੀ ਤੋਂ ਜਰੂਰੀ ਹੋ ਜਾਵੇਗਾ। ਉੱਥੇ ਹੀ ਜੇਕਰ ਟੋਲ ਪਲਾਜਾ ਤੇ ਫਾਸਟੈਗ ਸਕੈਨ ਕਰਨ ਚ ਨਾਕਾਮ ਹੁੰਦਾ ਹੈ ਤੇ ਵਾਹਨ ਚਾਲਕ ਫ੍ਰੀ ਚ ਸਫਰ ਸਕੇਗਾ।

  • Share this:
  • Facebook share img
  • Twitter share img
  • Linkedin share img
ਦੇਸ਼ਭਰ ’ਚ ਵਾਹਨਾਂ ’ਤੇ ਫਾਸਟੈਗ ਲਗਾਉਣਾ 15 ਜਨਵਰੀ ਤੋਂ ਜਰੂਰੀ ਹੋ ਜਾਵੇਗਾ। ਦੂਜੇ ਪਾਸੇ ਰਾਸ਼ਟਰੀ ਮਾਗਰਾ ਤੇ ਸਥਿਤ ਟੋਲ ਪਲਾਜਾਂ ਤੇ ਵੀ ਫਾਸਟੈਗ ਜਰੂਰੀ ਹੋ ਜਾਵੇਗਾ। ਹੁਣ ਤੱਕ ਕਰੀਬ 50 ਫੀਸਦ ਚਾਲਕ ਹੀ ਫਾਸਟੈਗ ਦਾ ਇਸਤੇਮਾਲ ਕਰ ਰਹੇ ਹਨ। ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ ਨੇ ਫਾਸਟ ਟੈਗ ਨੂੰ ਲੈਕੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਟੋਲਪਲਾਜਾ ਤੇ ਫਾਸਟ ਟੈਗ ਰੀਡ਼ ਨਹੀਂ ਹੋ ਪਾਇਆ ਤਾਂ ਯਾਤਰਿਆਂ ਨੂੰ ਫ੍ਰੀ ਸਫਰ ਕਰਨ ਦਾ ਮੌਕਾ ਮਿਲੇਗਾ।

ਵਾਹਨ ਚਾਲਕ ਕਰ ਸਕਣਗੇ ਫ੍ਰੀ ਯਾਤਰਾ


ਨੈਸ਼ਨਲ ਹਾਈਵੇ ਟੈਰਿਫ ਨਿਰਧਾਰਣ ਅਤੇ ਉਗਰਾਹੀ ਸੋਧ ਦੇ ਨਿਯਮ 2018 GSR 427E 07.05.2018 ਦੇ ਮੁਤਾਬਿਕ ਵਾਹਨਾਂ ਨੂੰ ਟੋਲ ਫ੍ਰੀ ਯਾਤਰਾ ਕਰਨ ਦਿੱਤੀ ਜਾਂਦੀ ਹੈ। ਜੇਕਰ ਟੋਲ ਪਲਾਜਾ ਲੇਨ ’ਚ ਸਥਾਪਿਤ ਫਾਸਟੈਗ ਮਸ਼ੀਨ ਵਾਹਨਾਂ ’ਤੇ ਲੱਗੇ ਫਾਸਟੈਗ ਨੂੰ ਸਕੈਨ ਨਹੀਂ ਕਰ ਪਾਉਂਦਾ ਹੈ।
ਫਾਸਟੈਗ ਸਿਸਟਮ ਲਾਗੂ ਕਰਵਾਉਣ ਦਾ ਮੁੱਖ ਮਕਸਦ ਲੋਕਾਂ ਨੂੰ ਜਾਮ ਤੋਂ ਮੁਕਤ ਕਰਵਾਉਣਾ ਹੈ। ਕਿਉਂਕਿ ਟੋਲ ਪਲਾਜਾ ਕੈਸ਼ਲੇਸ ਹੋਣ ਕਾਰਨ ਲੋਕਾਂ ਦੀ ਲੰਬੀਆਂ-ਲੰਬੀਆਂ ਕਤਾਰਾਂ ਲੱਗ ਜਾਦੀਆਂ ਹਨ। ਪਰ ਜਦੋ ਟੋਲ ਪਲਾਜਾ ਪੂਰੀ ਤਰ੍ਹਾਂ ਦੇ ਨਾਲ ਕੈਸ਼ਲੈਸ ਹੋ ਜਾਣਗੇ ਉਸ ਤੋਂ ਬਾਅਦ ਲੋਕਾਂ ਨੂੰ ਜਾਮ ਤੋਂ ਮੁਕਤੀ ਮਿਲ ਜਾਵੇਗੀ ਤੇ ਲੋਕ ਆਰਾਮ ਦੇ ਨਾਲ ਸਫਰ ਕਰ ਸਕਣਗੇ।
Published by: Sukhwinder Singh
First published: January 14, 2020, 4:54 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading