ਹੁਣ ਬਾਜ਼ਾਰ ਵਿਚ ਵਿਕੇਗਾ ਗਾਂ ਦੇ ਗੋਹੇ ਤੋਂ ਬਣਿਆ ਪੇਂਟ, ਕੇਂਦਰ ਸਰਕਾਰ ਕਰੇਗੀ ਲਾਂਚ , ਜਾਣੋ ਕੀ ਹਨ ਫਾਇਦੇ

News18 Punjabi | News18 Punjab
Updated: January 11, 2021, 6:50 PM IST
share image
ਹੁਣ ਬਾਜ਼ਾਰ ਵਿਚ ਵਿਕੇਗਾ ਗਾਂ ਦੇ ਗੋਹੇ ਤੋਂ ਬਣਿਆ ਪੇਂਟ, ਕੇਂਦਰ ਸਰਕਾਰ ਕਰੇਗੀ ਲਾਂਚ , ਜਾਣੋ ਕੀ ਹਨ ਫਾਇਦੇ
ਹੁਣ ਬਾਜ਼ਾਰ ਵਿਚ ਵਿਕੇਗਾ ਗਾਂ ਦੇ ਗੋਹੇ ਤੋਂ ਬਣਿਆ ਪੇਂਟ, ਕੇਂਦਰ ਸਰਕਾਰ ਕਰੇਗੀ ਲਾਂਚ , ਜਾਣੋ ਕੀ ਹਨ ਫਾਇਦੇ

  • Share this:
  • Facebook share img
  • Twitter share img
  • Linkedin share img
ਕਿਸਾਨਾਂ ਦੀ ਆਮਦਨੀ ਵਧਾਉਣ ਲਈ ਕੇਂਦਰ ਸਰਕਾਰ ਗੋਬਰ ਤੋਂ ਬਣਿਆਂ ਪੇਂਟ ਲਾਂਚ ਕਰਨ ਜਾ ਰਹੀ ਹੈ। ਇਹ ਪੇਂਟ ਮੰਗਲਵਾਰ ਨੂੰ ਮਾਰਕੀਟ ਵਿਚ ਆਵੇਗਾ। ਕੇਂਦਰੀ ਮੰਤਰੀ ਨਿਤਿਨ ਗਡਕਰੀ ਮੰਗਲਵਾਰ ਨੂੰ ਇਸ ਦੀ ਸ਼ੁਰੂਆਤ ਕਰਨਗੇ।

ਇਸ ਨੂੰ ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ (ਕੇ.ਵੀ.ਆਈ.ਸੀ.) ਦੀ ਸਹਾਇਤਾ ਨਾਲ ਵੇਚਿਆ ਜਾਵੇਗਾ। ਇਸ ਗੋਬਰ ਪੇਂਟ ਨੂੰ ਜੈਪੁਰ ਦੀ ਇਕਾਈ ਕੁਮਾਰਰੱਪਾ ਨੈਸ਼ਨਲ ਹੈਂਡਮੇਡ ਪੇਪਰ ਇੰਸਟੀਚਿਊਟ ਦੁਆਰਾ ਤਿਆਰ ਕੀਤਾ ਗਿਆ ਹੈ। ਇਸ ਪੇਂਟ ਨੂੰ ਬੀਆਈਐਸ ਅਰਥਾਤ ਭਾਰਤੀ ਮਾਨਕ ਬਿਊਰੋ ਦੁਆਰਾ ਵੀ ਪ੍ਰਮਾਣਿਤ ਕੀਤਾ ਗਿਆ ਹੈ।

ਕਮਿਸ਼ਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਗੋਬਰ ਤੋਂ ਬਣੀ ਇਹ ਪੇਂਟ ਐਂਟੀਫੰਗਲ, ਐਂਟੀਬੈਕਟੀਰੀਅਲ ਅਤੇ ਈਕੋ ਫਰੈਂਡਲੀ ਹੈ। ਕੰਧ 'ਤੇ ਪੇਂਟਿੰਗ ਤੋਂ ਬਾਅਦ ਇਹ ਸਿਰਫ ਚਾਰ ਘੰਟਿਆਂ ਵਿਚ ਸੁੱਕ ਜਾਵੇਗਾ। ਲੋੜ ਅਨੁਸਾਰ ਰੰਗ ਵੀ ਸ਼ਾਮਲ ਕੀਤੇ ਜਾ ਸਕਦੇ ਹਨ।
ਫਿਲਹਾਲ, ਇਸ ਦੀ ਪੈਕਿੰਗ 2 ਲੀਟਰ ਤੋਂ 30 ਲੀਟਰ ਤੱਕ ਤਿਆਰ ਕੀਤੀ ਗਈ ਹੈ। ਸਰਕਾਰ ਅਨੁਸਾਰ ਅਨੁਮਾਨ ਹੈ ਕਿ ਕਿਸਾਨ ਅਤੇ ਗਊਸ਼ਾਲਾਵਾਂ ਪ੍ਰਤੀ ਗਊ ਗੋਬਰ 30 ਹਜ਼ਾਰ ਰੁਪਏ ਤੱਕ ਕਮਾਉਣਗੀਆਂ।
Published by: Gurwinder Singh
First published: January 11, 2021, 6:50 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading