Home /News /national /

ਹੁਣ ਪੁਰਾਣੇ ਪੈਟਰੋਲ- ਡੀਜ਼ਲ ਵਾਲੇ ਵਾਹਨਾਂ ਚਾਲਕ ਦੀ ਖੈਰ ਨਹੀਂ, 1 ਫਰਵਰੀ ਤੋਂ ਜਬਤ ਹੋਣਗੀਆਂ ਗੱਡੀਆਂ

ਹੁਣ ਪੁਰਾਣੇ ਪੈਟਰੋਲ- ਡੀਜ਼ਲ ਵਾਲੇ ਵਾਹਨਾਂ ਚਾਲਕ ਦੀ ਖੈਰ ਨਹੀਂ, 1 ਫਰਵਰੀ ਤੋਂ ਜਬਤ ਹੋਣਗੀਆਂ ਗੱਡੀਆਂ

ਹੁਣ ਪੁਰਾਣੇ ਪੈਟਰੋਲ- ਡੀਜ਼ਲ ਵਾਲੇ ਵਾਹਨਾਂ ਚਾਲਕ ਦੀ ਖੈਰ ਨਹੀਂ, 1 ਫਰਵਰੀ ਤੋਂ ਜਬਤ ਹੋਣਗੀਆਂ ਗੱਡੀਆਂ

ਹੁਣ ਪੁਰਾਣੇ ਪੈਟਰੋਲ- ਡੀਜ਼ਲ ਵਾਲੇ ਵਾਹਨਾਂ ਚਾਲਕ ਦੀ ਖੈਰ ਨਹੀਂ, 1 ਫਰਵਰੀ ਤੋਂ ਜਬਤ ਹੋਣਗੀਆਂ ਗੱਡੀਆਂ

ਪੁਰਾਣੇ ਵਾਹਨਾਂ ਨੂੰ ਸਕ੍ਰੈਪ ਕਰਨ ਲਈ ਕੇਂਦਰ ਸਰਕਾਰ ਵੱਲੋਂ ਸਕ੍ਰੈਪ ਨੀਤੀ ਦਾ ਐਲਾਨ ਕੀਤਾ ਗਿਆ ਸੀ। ਪਰ ਇਸ ਨੀਤੀ ਪ੍ਰਤੀ ਕੋਈ ਦਿਲਚਸਪੀ ਨਾ ਦਿਖਾਉਣ ਤੋਂ ਬਾਅਦ ਟਰਾਂਸਪੋਰਟ ਵਿਭਾਗ ਵੱਲੋਂ ਇਹ ਫੈਸਲਾ ਲਿਆ ਗਿਆ ਹੈ।

  • Share this:

ਰਾਜਧਾਨੀ ਦਿੱਲੀ ਦੇ ਨਾਲ ਲੱਗਦੇ ਨੋਇਡਾ 'ਚ 1 ਫਰਵਰੀ ਤੋਂ 10 ਸਾਲ ਪੁਰਾਣੇ ਡੀਜ਼ਲ ਅਤੇ 15 ਸਾਲ ਪੁਰਾਣੇ ਵਾਹਨਾਂ ਖਿਲਾਫ ਮੁਹਿੰਮ ਸ਼ੁਰੂ ਹੋਵੇਗੀ। ਜੇਕਰ ਪੁਰਾਣੇ ਪੈਟਰੋਲ ਅਤੇ ਡੀਜ਼ਲ ਵਾਹਨ ਸੜਕਾਂ 'ਤੇ ਦਿਖਾਈ ਦਿੱਤੇ ਤਾਂ ਉਨ੍ਹਾਂ ਨੂੰ ਜ਼ਬਤ ਕਰ ਲਿਆ ਜਾਵੇਗਾ। ਸਰਕਾਰ ਦੀ ਸਖ਼ਤੀ ਤੋਂ ਬਾਅਦ ਹੁਣ ਗੌਤਮ ਬੁੱਧ ਨਗਰ ਏਆਰਟੀਓ ਨੇ ਇਹ ਕਦਮ ਚੁੱਕਿਆ ਹੈ ਅਤੇ ਟਰਾਂਸਪੋਰਟ ਵਿਭਾਗ ਨੇ ਜ਼ਬਤ ਕਰਨ ਲਈ 6 ਟੀਮਾਂ ਦਾ ਗਠਨ ਕੀਤਾ ਹੈ। ਦੱਸ ਦੇਈਏ ਕਿ ਟਰਾਂਸਪੋਰਟ ਵਿਭਾਗ ਵੱਲੋਂ 1 ਫਰਵਰੀ 2022 ਨੂੰ ਪੁਰਾਣੇ ਵਾਹਨਾਂ ਦੀ ਰਜਿਸਟ੍ਰੇਸ਼ਨ ਰੱਦ ਕਰ ਦਿੱਤੀ ਗਈ ਹੈ।

ARTO ਪ੍ਰਸ਼ਾਸਨ ਡਾ.ਸਿਆਰਾਮ ਵਰਮਾ ਨੇ ਨਿਯਮਾਂ ਦੀ ਅਣਦੇਖੀ ਕਰਨ ਵਾਲੇ 23 ਸਰਕਾਰੀ ਵਾਹਨਾਂ ਸਮੇਤ ਮਿਆਦ ਪੁੱਗ ਚੁੱਕੇ 1 ਲੱਖ 19 ਹਜ਼ਾਰ ਵਾਹਨਾਂ ਨੂੰ ਨੋਟਿਸ ਭੇਜੇ ਹਨ। ਇਨ੍ਹਾਂ ਵਿੱਚ ਡੀਐਮ ਦਫ਼ਤਰ, ਪੁਲੀਸ ਕਮਿਸ਼ਨਰੇਟ ਗੌਤਮ ਬੁੱਧ ਨਗਰ, ਜ਼ਿਲ੍ਹਾ ਅਦਾਲਤ, ਕਮਿਸ਼ਨਰ ਟਰੇਡ ਟੈਕਸ, ਪਰਿਵਾਰ ਭਲਾਈ ਵਿਭਾਗ ਅਤੇ ਨਿਗਰਾਨੀ ਮੈਡੀਕਲ ਅਫ਼ਸਰ ਦਫ਼ਤਰ ਦੇ ਵਾਹਨ ਸ਼ਾਮਲ ਹਨ।

ਇਨ੍ਹਾਂ ਨੰਬਰਾਂ ਵਾਲੇ ਵਾਹਨ ਜ਼ਬਤ ਕੀਤੇ ਜਾਣਗੇ

ਜ਼ਿਕਰਯੋਗ ਹੈ ਕਿ ਪੁਰਾਣੇ ਵਾਹਨਾਂ ਨੂੰ ਸਕ੍ਰੈਪ ਕਰਨ ਲਈ ਕੇਂਦਰ ਸਰਕਾਰ ਵੱਲੋਂ ਸਕ੍ਰੈਪ ਨੀਤੀ ਦਾ ਐਲਾਨ ਕੀਤਾ ਗਿਆ ਸੀ। ਪਰ ਇਸ ਨੀਤੀ ਪ੍ਰਤੀ ਕੋਈ ਦਿਲਚਸਪੀ ਨਾ ਦਿਖਾਉਣ ਤੋਂ ਬਾਅਦ ਟਰਾਂਸਪੋਰਟ ਵਿਭਾਗ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਇਸ ਤਹਿਤ ਗੌਤਮ ਬੁੱਧ ਨਗਰ ਵਿੱਚ ਯੂਪੀ 16 ਤੋਂ ਯੂਪੀ 16 ਜ਼ੈੱਡ ਤੱਕ ਦੇ ਨੰਬਰ ਇਨ੍ਹਾਂ 15 ਸਾਲ ਪੁਰਾਣੇ ਵਾਹਨਾਂ ਦੀ ਸ਼੍ਰੇਣੀ ਵਿੱਚ ਆਉਂਦੇ ਹਨ।


ਸਕਰੈਪ ਪਾਲਿਸੀ ਵਿੱਚ ਦਿਲਚਸਪੀ ਨਾ ਦਿਖਾਉਣ ਕਾਰਨ ਕਾਰਵਾਈ

ਏ.ਆਰ.ਟੀ.ਓ.ਪ੍ਰਸ਼ਾਸਨ ਡਾ.ਸਿਆਰਾਮ ਵਰਮਾ ਨੇ ਦੱਸਿਆ ਕਿ ਦੋ ਮਹੀਨੇ ਪਹਿਲਾਂ 1 ਲੱਖ 19 ਹਜ਼ਾਰ ਵਾਹਨਾਂ ਨੂੰ ਨੋਟਿਸ ਭੇਜੇ ਜਾ ਚੁੱਕੇ ਹਨ। ਉਨ੍ਹਾਂ ਨੂੰ ਸਕਰੈਪ ਨੀਤੀ ਤਹਿਤ ਛੋਟ ਲੈ ਕੇ ਜਾਂ ਟਰਾਂਸਪੋਰਟ ਵਿਭਾਗ ਤੋਂ ਐਨਓਸੀ ਲੈ ਕੇ ਵਾਹਨ ਕਿਸੇ ਹੋਰ ਜ਼ਿਲ੍ਹੇ ਵਿੱਚ ਲਿਜਾਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਪਰ ਇਸ ਨੀਤੀ ਵਿੱਚ ਦਿਲਚਸਪੀ ਹੋਣ ਕਾਰਨ ਹੁਣ 1 ਫਰਵਰੀ ਤੋਂ ਜ਼ਬਤੀ ਦੀ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ।

Published by:Ashish Sharma
First published:

Tags: Noida, Petrol and diesel, Scrap, Vehicle