Home /News /national /

ਹਰਿਆਣਾ 'ਚ ਵੀ ਮਾਸਕ ਲਗਾਉਣਾ ਲਾਜ਼ਮੀ ਨਹੀਂ, ਸਿਹਤ ਵਿਭਾਗ ਦਾ ਹੁਕਮ ਜਾਰੀ

ਹਰਿਆਣਾ 'ਚ ਵੀ ਮਾਸਕ ਲਗਾਉਣਾ ਲਾਜ਼ਮੀ ਨਹੀਂ, ਸਿਹਤ ਵਿਭਾਗ ਦਾ ਹੁਕਮ ਜਾਰੀ

ਹਰਿਆਣਾ 'ਚ ਵੀ ਮਾਸਕ ਲਗਾਉਣਾ ਲਾਜ਼ਮੀ ਨਹੀਂ, ਸਿਹਤ ਵਿਭਾਗ ਦਾ ਹੁਕਮ ਜਾਰੀ

ਹਰਿਆਣਾ 'ਚ ਵੀ ਮਾਸਕ ਲਗਾਉਣਾ ਲਾਜ਼ਮੀ ਨਹੀਂ, ਸਿਹਤ ਵਿਭਾਗ ਦਾ ਹੁਕਮ ਜਾਰੀ

ਦਿੱਲੀ ਤੋਂ ਬਾਅਦ ਹੁਣ ਹਰਿਆਣਾ ਵਿੱਚ ਵੀ ਮਾਸਕ  (Mask)  ਲਗਾਉਣਾ ਲਾਜ਼ਮੀ ਨਹੀਂ ਹੈ। ਹਰਿਆਣਾ ਵਿੱਚ ਵੀ ਮਾਸਕ ਪਹਿਨਣ ਦੀ ਲਾਜ਼ਮੀ ਸ਼ਰਤ ਖ਼ਤਮ ਕਰ ਦਿੱਤੀ ਗਈ ਹੈ। ਹੁਣ ਮਾਸਕ ਨਾ ਪਾਉਣ 'ਤੇ ਨਹੀਂ ਲੱਗੇਗਾ ਜੁਰਮਾਨਾ।

  • Share this:
    ਚੰਡੀਗੜ੍ਹ- ਦਿੱਲੀ ਤੋਂ ਬਾਅਦ ਹੁਣ ਹਰਿਆਣਾ ਵਿੱਚ ਵੀ ਮਾਸਕ  (Mask)  ਲਗਾਉਣਾ ਲਾਜ਼ਮੀ ਨਹੀਂ ਹੈ। ਹਰਿਆਣਾ ਵਿੱਚ ਵੀ ਮਾਸਕ ਪਹਿਨਣ ਦੀ ਲਾਜ਼ਮੀ ਸ਼ਰਤ ਖ਼ਤਮ ਕਰ ਦਿੱਤੀ ਗਈ ਹੈ। ਹੁਣ ਮਾਸਕ ਨਾ ਪਾਉਣ 'ਤੇ ਨਹੀਂ ਲੱਗੇਗਾ ਜੁਰਮਾਨਾ। ਇਸ ਸਬੰਧੀ ਸਿਹਤ ਵਿਭਾਗ (Health Department) ਨੇ ਹੁਕਮ ਜਾਰੀ ਕਰ ਦਿੱਤੇ ਹਨ। ਇਸ ਦੇ ਨਾਲ ਹੀ ਇਹ ਫੈਸਲਾ ਕੋਰੋਨਾ ਦੇ ਘਟਦੇ ਪ੍ਰਭਾਵ ਨੂੰ ਦੇਖਦੇ ਹੋਏ ਲਿਆ ਗਿਆ ਹੈ।



    ਦੱਸ ਦੇਈਏ ਕਿ ਦਿੱਲੀ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ (DDMA) ਨੇ ਵੀਰਵਾਰ ਨੂੰ ਫੈਸਲਾ ਕੀਤਾ ਸੀ ਕਿ ਰਾਸ਼ਟਰੀ ਰਾਜਧਾਨੀ 'ਚ ਜਨਤਕ ਥਾਵਾਂ 'ਤੇ ਮਾਸਕ (Mask) ਨਾ ਪਾਉਣ 'ਤੇ ਕੋਈ ਜੁਰਮਾਨਾ (Fine)  ਨਹੀਂ ਲਗਾਇਆ ਜਾਵੇਗਾ। ਸਰਕਾਰੀ ਸੂਤਰਾਂ ਨੇ ਕਿਹਾ ਸੀ ਕਿ ਹਾਲਾਂਕਿ ਡੀਡੀਐਮਏ ਇੱਕ ਐਡਵਾਈਜ਼ਰੀ ਜਾਰੀ ਕਰ ਸਕਦਾ ਹੈ ਜਿਸ ਵਿੱਚ ਲੋਕਾਂ ਨੂੰ ਭੀੜ ਵਾਲੀਆਂ ਥਾਵਾਂ 'ਤੇ ਮਾਸਕ ਪਹਿਨਣ ਲਈ ਕਿਹਾ ਜਾ ਸਕਦਾ ਹੈ। ਦਿੱਲੀ 'ਚ ਜਨਤਕ ਥਾਵਾਂ 'ਤੇ ਮਾਸਕ ਨਾ ਪਾਉਣ 'ਤੇ 500 ਰੁਪਏ ਦਾ ਜ਼ੁਰਮਾਨਾ ਹੈ।

    ਇਹ ਫੈਸਲਾ ਲੈਫਟੀਨੈਂਟ ਗਵਰਨਰ ਅਨਿਲ ਬੈਜਲ ਦੀ ਪ੍ਰਧਾਨਗੀ ਹੇਠ ਹੋਈ ਡੀਡੀਐਮਏ ਦੀ ਮੀਟਿੰਗ ਵਿੱਚ ਲਿਆ ਗਿਆ। ਰਾਸ਼ਟਰੀ ਰਾਜਧਾਨੀ 'ਚ ਪਿਛਲੇ ਕੁਝ ਦਿਨਾਂ 'ਚ ਕੋਵਿਡ-19 ਦੇ ਮਾਮਲਿਆਂ 'ਚ ਕਾਫੀ ਕਮੀ ਆਈ ਹੈ, ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। ਦਰਅਸਲ, ਪਿਛਲੀ ਮੀਟਿੰਗ ਵਿੱਚ ਦਿੱਲੀ ਸਰਕਾਰ ਨੇ 2000 ਦਾ ਜੁਰਮਾਨਾ ਵਧਾ ਕੇ 500 ਕਰ ਦਿੱਤਾ ਸੀ। ਹੁਣ ਉਹ ਵੀ ਹਟਾ ਦਿੱਤਾ ਗਿਆ ਹੈ। ਹੁਣ ਇਸ ਸਬੰਧੀ ਅਧਿਕਾਰਤ ਹੁਕਮ ਜਲਦੀ ਹੀ ਜਾਰੀ ਕਰ ਦਿੱਤੇ ਜਾਣਗੇ।
    Published by:Ashish Sharma
    First published:

    Tags: Coronavirus, COVID-19, Haryana, Masks

    ਅਗਲੀ ਖਬਰ