ਹੁਣ ਵੱਡਾ ਘਰ ਲੈਣ ਲਈ ਵੀ ਮਿਲੇਗੀ ਸਬਸਿਡੀ, ਜਾਣੋ ਸਕੀਮ ਬਾਰੇ


Updated: June 13, 2018, 1:04 PM IST
ਹੁਣ ਵੱਡਾ ਘਰ ਲੈਣ ਲਈ ਵੀ ਮਿਲੇਗੀ ਸਬਸਿਡੀ, ਜਾਣੋ ਸਕੀਮ ਬਾਰੇ

Updated: June 13, 2018, 1:04 PM IST
ਜੇਕਰ ਤੁਹਾਡੀ ਸਾਲਾਨਾ ਆਮਦਨ 18 ਲੱਖ ਰੁਪਏ ਤੱਕ ਹੈ ਅਤੇ ਤੁਸੀਂ ਤਿੰਨ ਜਾਂ ਚਾਰ ਬੈੱਡਰੂਮ ਵਾਲਾ 2100 ਵਰਗ ਫੁੱਟ ਤੱਕ ਦਾ ਫਲੈਟ ਜਾਂ ਘਰ ਖਰੀਦਣਾ ਚਾਹੁੰਦੇ ਹੋ ਤਾਂ ਹੁਣ ਤੁਸੀਂ ਵੀ 2.3 ਲੱਖ ਰੁਪਏ ਦੀ ਵਿਆਜ਼ ਸਬਸਿਡੀ ਦਾ ਲਾਭ ਚੁੱਕ ਸਕਦੇ ਹੋ। ਮੰਗਲਵਾਰ ਨੂੰ ਮਕਾਨ ਅਤੇ ਸ਼ਹਿਰੀ ਮੰਤਰਾਲੇ ਨੇ ਮੱਧ ਆਮਦਨ ਸਮੂਹ ਦੇ ਲਈ ਪ੍ਰਧਾਨ ਮੰਤਰੀ ਦੇ ਹਾਊਸਿੰਗ ਸਕੀਮ ਦੇ ਤਹਿਤ ਵਿਆਜ ਸਬਸਿਡੀ ਦਾ ਫਾਇਦਾ ਲੈਣ ਲਈ ਯੋਗ ਪਰਿਵਾਰ ਲਈ ਉਪਯੋਗੀ ਖੇਤਰ ਵਿਚ 33% ਦਾ ਵਾਧਾ ਕਰ ਦਿੱਤਾ ਹੈ।

ਸਰਕਾਰ ਨੇ ਕਰੈਡਿਟ ਨਾਲ ਜੁੜੀ ਸਬਸਿਡੀ ਸਕੀਮ (ਸੀਐਲਐਸਐਸ) ਦੇ ਦਾਅਰੇ ਵਿੱਚ ਮੱਧ ਆਮਦਨ ਵਰਗ ਦੀ ਪਹਿਲੀ ਕੈਟਿਗਿਰੀ ਐਮਆਈਜੀ(ਮਿਡਲ ਇਨਕਮ ਗਰੁੱਪ) 1 ਦੇ ਘਰਾਂ ਦਾ ਕਾਰਪੇਟ ਏਰੀਆ ਵਧਾ ਕੇ 160 ਵਰਗ ਮੀਟਰ ਅਤੇ ਐਮਆਈਜੀ 2 ਕੈਟਾਗਿਰੀ ਦੇ ਘਰਾਂ ਦੇ ਕਾਰਪੇਟ ਏਰੀਆ 200 ਵਰਗ ਮੀਟਰ ਕਰ ਦਿੱਤਾ ਹੈ।

ਤੁਹਾਨੂੰ ਦੱਸੀਏ ਕਿ ਹੁਣ ਤੱਕ ਐਮਆਈਜੀ 1 ਕੈਟਾਗਿਰੀ ਦੇ ਘਰਾਂ ਦੇ ਲਈ ਕਾਰਪੇਟ ਏਰੀਆ 120 ਵਰਗ ਮੀਟਰ ਅਤੇ ਐਮਆਈਜੀ 2 ਕੈਟਾਗਿਰੀ ਦੇ ਘਰਾਂ ਦੇ ਲਈ 150 ਵਰਗ ਮੀਟਰ ਸੀ।

ਮੋਦੀ ਸਰਕਾਰ ਕ੍ਰੈਡਿਟ ਲਿੰਕ ਸਬਸਿਡੀ ਯੋਜਨਾ ਦੇ ਤਹਿਤ ਐਮਆਈਜੀ 1 ਕੈਟਾਗਿਰੀ ਦੇ ਖਰੀਦਦਾਰਾਂ ਨੂੰ 2.35 ਲੱਖ ਰੁਪਏ ਅਤੇ ਐਮਆਈਜੀ 2 ਕੈਟਾਗਿਰੀ ਦੇ ਘਰ ਘਰੀਦਣ ਲਈ 2.30 ਲੱਖ ਰੁਪਏ ਦੀ ਸਬਸਿਡੀ ਦਾ ਸਿੱਧਾ ਫਾਇਦਾ ਮਿਲਦਾ ਹੈ।

ਇਹ ਸਕੀਮ ਕੀ ਹੈ?

ਦਰਅਸਲ ਸਰਕਾਰ ਨੇ ਪਿਛਲੇਸਾਲ ਇੱਕ ਜਨਵਰੀ ਤੋਂ ਪ੍ਰਧਾਨਮੰਤਰੀ ਅਵਾਸ ਯੋਜਨਾ ਉਨ੍ਹਾਂ ਲ਼ੋਕਾਂ ਦੇ ਲਈ ਲਾਗੂ ਕੀਤੀ ਸੀ, ਜਿਨ੍ਹਾਂ ਦੀ ਆਮਦਨ ਸਾਲਾਨਾ 6-12 ਲੱਖ  ਰੁਪਏ ਹੈ ਅਤੇ ਦੂਸਰੀ ਸ਼੍ਰੇਣੀ ਵਿੱਚ, ਜਿਨ੍ਹਾਂ ਦੀ ਆਮਦਨ 12-18 ਲੱਖ ਰੁਪਏ ਸਾਲਾਨਾ ਹੈ। ਇਨ੍ਹਾਂ ਵਿੱਚ 6-12 ਲੱਖ ਰੁਪਏ ਸਾਲਾਨਾ ਆਮਦਨੀ ਵਾਲਿਆਂ ਨੂੰ ਸਰਕਾਰ ਨੇ ਐਮਆਈਜੀ ਵਨ ਕੈਟਾਗਿਰੀ ਵਿੱਚ ਰੱਖਿਆ ਸੀ।

ਇਨ੍ਹਾਂ ਲੋਕਾਂ ਦੇ ਲਈ ਸਕੀਮ ਸੀ ਕਿ ਜੇਕਰ ਇਸ ਆਮਦਨੀ ਵਾਲੇ ਗ੍ਰਾਹਕ ਲੋਨ ਲੈ ਕੇ ਮਕਾਨ ਖਰੀਦਦੇ ਹਨ ਤਾਂ ਉਨ੍ਹਾਂ ਦੇ ਲੋਨ ਵਿੱਚੋਂ 9 ਲੱਖ ਰੁਪਏ ਦੇ ਲੋਨ ਦੀ ਰਾਸ਼ੀ ਉੱਤੇ ਜਿਹੜਾ ਵੀ ਵਿਆਜ਼ ਦਰ ਲਗੇਗੀ, ਉਸ ਵਿੱਚ 4 ਫੀਸਦੀ ਵਿਆਜ ਸਰਕਾਰ ਸਬਸਿਡੀ ਦੇ ਰੂਪ ਵਿੱਚ ਦੇਵੇਗੀ।

ਇਸੇ ਤਰ੍ਹਾਂ ਨਾਲ ਦੂਸਰੀ ਸ਼੍ਰੇਣੀ ਦੇ ਲੋਕਾਂ ਦੇ  ਲਈ ਤੈਅ ਕੀਤਾ ਗਿਆ ਸੀ ਕਿ ਜੇਕਰ ਉਹ ਲੋਨ ਲੈ ਕੇ ਮਕਾਨ ਖਰੀਦਦੇ ਹਨ ਤਾਂ 12 ਲੱਖ ਰੁਪਏ ਤੱਕ ਦੇ ਵਿਆਜ਼ ਉੱਤੇ 3 ਫੀਸਦੀ ਵਿਆਜ਼ ਰਾਸ਼ੀ ਸਰਕਾਰ ਸਬਸਿਡੀ ਦੇ ਰੂਪ ਵਿੱਚ ਦੇਵੇਗੀ। ਇਨ੍ਹਾਂ ਦੋਨਾਂ ਸ਼੍ਰੇਣੀਆਂ ਦੇ ਲੋਕਾਂ ਨੂੰ ਇਸ ਤਰ੍ਹਾਂ ਨਾਲ ਐਮਆਈਜੀ ਵਨ ਅਤੇ ਆਮਆਈਜੀ ਟੂ ਦੇ ਰੂਪ ਵਿੱਚ ਵੰਡਿਆ ਗਿਆ ਸੀ। ਹੁਣ 6-12 ਲੱਖ ਰੁਪਏ ਦੀ ਆਮਦਨੀ ਵਾਲੇ 160 ਵਰਗ ਮੀਟਰ(1722 ਵਰਗ ਫੁੱਟ) ਦਾ ਫਲੈਟ ਖਰੀਦਕੇ ਵੀ ਇਹ ਸਬਸਿਡੀ ਲੈ ਸਕੋਗੇ। ਉਸੇ ਤਰ੍ਹਾ ਨਾਲ 18 ਲੱਖ ਦੀ ਆਮਦਨੀ ਵਾਲੇ ਹੁਣ 200 ਵਰਗ ਮੀਟਰ(2153 ਵਰਗ ਫੁੱਟ) ਦਾ ਫਲੈਟ ਖਰੀਦਕੇ ਇਸ ਸਬਸਿਡੀ ਦਾ ਫਾਇਦਾ ਚੁੱਕ ਸਕਣਗੇ।
First published: June 13, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ