ਨਵੀਂ ਦਿੱਲੀ: ਵਿਸ਼ਵ ਸਿਹਤ ਸੰਗਠਨ (WHO) ਨੇ ਕੋਰੋਨਾ ਮਹਾਂਮਾਰੀ ਖਿਲਾਫ ਭਾਰਤ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ ਗਈ ਹੈ। ਭਾਰਤ ਵਿਚ ਡਬਲਯੂਐਚਓ ਦੇ ਪ੍ਰਤੀਨਿਧੀ ਰੋਡੇਰਿਕੋ ਓਫਰੀਨ ਨੇ ਕਿਹਾ ਹੈ ਕਿ ਭਾਰਤ ਪੂਰੇ ਸਮਰਪਣ ਅਤੇ ਤਾਕਤ ਨਾਲ ਟੀਕਾਕਰਨ ਪ੍ਰੋਗਰਾਮ ਵਿਚ ਜੁਟਿਆ ਹੋਇਆ ਹੈ। ਅਸੀਂ ਵੇਖ ਰਹੇ ਹਾਂ ਕਿ ਇਹ ਇੱਕ ਬਹੁਤ ਸਫਲ ਪ੍ਰੋਗਰਾਮ ਹੈ। ਤਕਰੀਬਨ 60 ਲੱਖ ਲੋਕਾਂ ਦਾ ਟੀਕਾਕਰਨ ਸਿਰਫ 22 ਦਿਨਾਂ ਵਿਚ ਕੀਤਾ ਗਿਆ ਹੈ। ਟੀਕਾਕਰਣ ਦੀ ਗਤੀ ਨੂੰ ਵੇਖਦੇ ਹੋਏ, ਅਸੀਂ ਕਹਿ ਸਕਦੇ ਹਾਂ ਕਿ ਇਹ ਸਭ ਤੋਂ ਤੇਜ਼ ਹੈ।
ਭਾਰਤ ਸਰਕਾਰ ਲਈ ਮਾਣ ਵਾਲੀ ਗੱਲ
ਉਨ੍ਹਾਂ ਕਿਹਾ ਕਿ ਭਾਰਤ ਵਿਚ ਬੀਤੇ ਤਿੰਨ ਮਹੀਨਿਆਂ ਤੋਂ ਕੋਰੋਨਾ ਦੇ ਨਵੇਂ ਮਾਮਲੇ ਘੱਟ ਰਹੇ ਹਨ। ਜੇਕਰ ਵੱਡੀ ਵਸੋਂ ਦੇ ਹਿਸਾਬ ਨਾਲ ਵੇਖਿਆ ਜਾਵੇ ਤਾਂ ਇਹ ਭਾਰਤ ਸਰਕਾਰ ਲਈ ਮਾਣ ਵਾਲੀ ਗੱਲ ਹੈ।
ਭਾਰਤ ਦੂਜੇ ਦੇਸ਼ਾਂ ਦੀ ਮਦਦ ਵੀ ਕਰ ਰਿਹੈ
ਕਾਬਲੇਗੌਹ ਹੈ ਕਿ ਕੋਰੋਨਾ ਮਹਾਂਮਾਰੀ ਦੌਰਾਨ ਭਾਰਤ ਵਿਚ ਨਾ ਸਿਰਫ ਆਪਣੇ ਦੇਸ਼ ਵਾਸੀਆਂ ਨੂੰ ਟੀਕਾ ਲਗਾ ਰਿਹਾ ਹੈ ਬਲਕਿ ਦੂਜੇ ਦੇਸ਼ਾਂ ਦੀ ਵੀ ਸਹਾਇਤਾ ਕਰ ਰਿਹਾ ਹੈ। ਭਾਰਤ ਨੂੰ ਫਰਵਰੀ ਮਹੀਨੇ ਵਿਚ 25 ਮਿਲੀਅਨ ਟੀਕਾ ਖੁਰਾਕ ਵਪਾਰਕ ਤੌਰ 'ਤੇ ਭੇਜਣ ਦੀ ਮਨਜ਼ੂਰੀ ਮਿਲ ਗਈ ਹੈ। ਜਨਵਰੀ ਵਿਚ ਭਾਰਤ ਨੇ 1.05 ਕਰੋੜ ਟੀਕੇ ਨਿਰਯਾਤ ਕੀਤੇ ਸਨ।
ਸਰਕਾਰ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਵਪਾਰਕ ਅਧਾਰ 'ਤੇ ਦੂਜੇ ਦੇਸ਼ਾਂ ਨੂੰ ਟੀਕਾ ਦੇਣ ਦੀ ਪ੍ਰਕਿਰਿਆ ਵਿਦੇਸ਼ ਮੰਤਰਾਲੇ ਦੀ ਨਿਗਰਾਨੀ ਹੇਠ ਹੋਵੇਗੀ। ਇਸ ਪ੍ਰਕਿਰਿਆ ਤਹਿਤ ਵਿਦੇਸ਼ੀ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਨੂੰ ਟੀਕੇ ਭੇਜੇ ਜਾਣਗੇ। ਇਸ ਤੋਂ ਪਹਿਲਾਂ ਵੀ ਭਾਰਤ ਕਈ ਦੇਸ਼ਾਂ ਨੂੰ ਮੁਫਤ ਵੈਕਸੀਨ ਦੇ ਚੁੱਕਾ ਹੈ।
ਭਾਰਤ ਨੇ ਪੁਣੇ ਦੇ ਸੀਰਮ ਇੰਸਟੀਚਿਊfਟ ਆਫ਼ ਇੰਡੀਆ ਵਿਖੇ ਤਿਆਰ ਕੀਤੇ ਆਕਸਫੋਰਡ-ਐਸਟ੍ਰਾਜਨੇਕਾ ਟੀਕੇ ਦੀਆਂ 1.67 ਕਰੋੜ ਖੁਰਾਕਾਂ ਨੂੰ 20 ਦੇਸ਼ਾਂ ਨੂੰ ਦਿੱਤੀਆਂ ਹਨ। ਇਸ ਵਿੱਚ ਭਾਰਤ ਨੇ 13 ਦੇਸ਼ਾਂ ਨੂੰ 63 ਲੱਖ ਖੁਰਾਕ ਮੁਫਤ ਦਿੱਤੀ ਹੈ। ਇਨ੍ਹਾਂ ਦੇਸ਼ਾਂ ਵਿੱਚ ਬੰਗਲਾਦੇਸ਼, ਮਿਆਂਮਾਰ, ਭੂਟਾਨ, ਨੇਪਾਲ, ਅਫਗਾਨਿਸਤਾਨ, ਸ਼੍ਰੀ ਲੰਕਾ, ਬਹਿਰੀਨ, ਓਮਾਨ, ਬਾਰਬਾਡੋਸ ਅਤੇ ਡੋਮੀਨੀਕਾ ਸ਼ਾਮਲ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Corona vaccine, COVID-19, Indian government, Modi government, Who