NPP ਵਿਧਾਇਕ ਤੇ ਉਸ ਦੇ ਬੇਟੇ ਸਣੇ 11 ਲੋਕਾਂ ਦੀ ਹੱਤਿਆ, ਇਕੋ ਕਾਰ ਵਿਚ ਸਵਾਰ ਸਨ ਮ੍ਰਿਤਕ

News18 Punjab
Updated: May 21, 2019, 7:26 PM IST
NPP ਵਿਧਾਇਕ ਤੇ ਉਸ ਦੇ ਬੇਟੇ ਸਣੇ 11 ਲੋਕਾਂ ਦੀ ਹੱਤਿਆ, ਇਕੋ ਕਾਰ ਵਿਚ ਸਵਾਰ ਸਨ ਮ੍ਰਿਤਕ
News18 Punjab
Updated: May 21, 2019, 7:26 PM IST
ਅਰੁਣਾਚਲ ਪ੍ਰਦੇਸ਼ ਵਿਚ ਸ਼ੱਕੀ ਅੱਤਵਾਦੀਆਂ ਨੇ ਐਨਪੀਪੀ ਵਿਧਾਇਕ ਸਮੇਤ 11 ਲੋਕਾਂ ਦੀ ਹੱਤਿਆ ਕਰ ਦਿੱਤੀ। ਤਿਰਪ ਜਿਲ੍ਹੇ ਵਿਚ ਅੱਤਵਾਦੀਆਂ ਨੇ ਕਾਰ ਸਵਾਰ ਵਿਧਾਇਕ ਸਮੇਤ 11 ਲੋਕਾਂ ਨੂੰ ਮਾਰ ਦਿੱਤਾ। ਇਸ ਹਮਲੇ ਵਿਚ ਵਿਧਾਇਕ ਤਿਰੰਗ ਅਬੋ ਅਤੇ ਉਨ੍ਹਾਂ ਦੇ ਪਰਿਵਾਰ ਦੇ ਛੇ ਲੋਕਾਂ ਸਮੇਤ 11 ਲੋਕਾਂ ਦੀ ਮੌਤ ਹੋ ਗਈ। ਇਹ ਘਟਨਾ ਅਰੁਣਾਚਲ ਪ੍ਰਦੇਸ਼ ਵਿਚ ਤਿਰਪ ਜ਼ਿਲ੍ਹੇ ਦੇ ਬੋਗਾਪਾਨੀ ਪਿੰਡ ਵਿਚ ਹੋਈ ਹੈ। ਕਾਰ ਸਵਾਰਾਂ ਦਾ ਬੜੀ ਬੇਰਹਿਮੀ ਨਾਲ ਕਤਲ ਕੀਤਾ ਗਿਆ। ਇਸ ਹਮਲੇ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਜਿਸ ਵਿਚ ਦਿੱਸ ਰਿਹਾ ਹੈ ਕਿ ਕਾਰ ਸਵਾਰ ਸਾਰੇ ਲੋਕ ਆਪਣੀ-ਆਪਣੀ ਸੀਟ ਉਤੇ ਮ੍ਰਿਤਕ ਪਏ ਹਨ। ਮ੍ਰਿਤਕਾਂ ਉਤੇ ਇਕਦਮ ਗੋਲੀਬਾਰੀ ਕਰ ਦਿੱਤੀ ਤੇ ਕਿਸੇ ਨੂੰ ਹਿੱਲਣ ਦਾ ਮੌਕਾ ਵੀ ਨਾ ਮਿਲਿਆ।

ਜਾਣਕਾਰੀ ਅਨੁਸਾਰ ਹਮਲਾਵਰਾਂ ਨੇ ਪਰਿਵਾਰ ਵਾਲਿਆਂ ਨਾਲ ਸੁਰੱਖਿਆ ਮੁਲਾਜ਼ਮ ਨੂੰ ਵੀ ਮਾਰ ਮੁਕਾਇਆ। ਮੇਘਾਲਿਆ ਦੇ ਸੀਐੱਮ ਕੋਨਰਾਡ ਸੰਗਮਾ ਨੇ ਹਮਲੇ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ ਹੈ। ਕੋਨਰਾਡ ਸੰਗਮਾ ਨੇ ਦੱਸਿਆ ਕਿ ਵਿਧਾਇਕ ਅਬੋ ਅਤੇ ਉਨ੍ਹਾਂ ਦੇ ਪਰਿਵਾਰ ਦੀ ਮੌਤ ਦੀ ਖ਼ਬਰ ਨਾਲ ਐੱਨਪੀਪੀ ਬੇਹੱਦ ਦੁਖੀ ਹੈ। ਉਨ੍ਹਾਂ ਹਮਲੇ ਦੀ ਨਿੰਦਾ ਕੀਤੀ ਹੈ। ਗ੍ਰਹਿ ਮੰਤਰੀ ਰਾਜਨਾਥ ਸਿੰਘ ਅਤੇ ਪੀਐੱਮ ਮੋਦੀ ਤੋਂ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ।ਤਿਰੰਗ ਅਬੋ ਅਰੁਣਾਚਲ ਪ੍ਰਦੇਸ਼ ਦੀ ਖੋਂਸਾ-ਪੱਛਮੀ ਸੀਟ 'ਤੇ ਐੱਮਐੱਲਏ (ਵਿਧਾਇਕ) ਹਨ। ਨੈਸ਼ਨਲ ਪੀਪਲਜ਼ ਪਾਰਟੀ ਭਾਰਤ ਦੀ ਇਕ ਸੂਬਾ ਪੱਧਰੀ ਸਿਆਸੀ ਪਾਰਟੀ ਹੈ। ਇਸ ਪਾਰਟੀ ਦਾ ਅਸਰ ਮੁੱਖ ਰੂਪ 'ਚ ਮੇਘਾਲਿਆ ਰਾਜ ਵਿਚ ਹੀ ਹੈ। ਪਾਰਟੀ ਦਾ ਗਠਨ ਪੀਏ ਸੰਗਮਾ ਨੇ ਕੀਤਾ ਸੀ। ਇਹ ਗਠਨ ਜੁਲਾਈ 2012 ਵਿਚ ਉਦੋਂ ਹੋਇਆ ਸੀ ਜਦੋਂ ਉਨ੍ਹਾਂ ਨੂੰ ਰਾਸ਼ਟਰਵਾਦੀ ਕਾਂਗਰਸ ਪਾਰਟੀ ਤੋਂ ਬਾਹਰ ਦਾ ਰਾਹ ਦਿਖਾਇਆ ਗਿਆ ਸੀ।
First published: May 21, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...