Home /News /national /

ਗੂਗਲ ਲਈ ਕੰਮ ਕਰਨ ਵਾਲੇ ਭਾਰਤੀ ਮੂਲ ਦੇ ਇੰਜੀਨੀਅਰ ਨੇ ਕੀਤੀ ਛੇੜਖਾਨੀ

ਗੂਗਲ ਲਈ ਕੰਮ ਕਰਨ ਵਾਲੇ ਭਾਰਤੀ ਮੂਲ ਦੇ ਇੰਜੀਨੀਅਰ ਨੇ ਕੀਤੀ ਛੇੜਖਾਨੀ

ਗੂਗਲ ਲਈ ਕੰਮ ਕਰਨ ਵਾਲੇ ਭਾਰਤੀ ਮੂਲ ਦੇ ਇੰਜੀਨੀਅਰ ਨੇ ਕੀਤੀ ਛੇੜਖਾਨੀ

ਗੂਗਲ ਲਈ ਕੰਮ ਕਰਨ ਵਾਲੇ ਭਾਰਤੀ ਮੂਲ ਦੇ ਇੰਜੀਨੀਅਰ ਨੇ ਕੀਤੀ ਛੇੜਖਾਨੀ

 • Share this:

  22 ਸਾਲਾ ਮੁਲਜ਼ਮ ਨੇ 52 ਸਾਲ ਦੀ ਅਮਰੀਕੀ ਮਹਿਲਾਂ ਨਾਲ ਕੀਤੀ ਛੇੜਛਾੜ


  ਨਵੀਂ ਦਿੱਲੀ : ਪੇਸ਼ੇ ਤੋਂ ਗੂਗਲ ਦੇ ਸਾਫਟਵੇਅਰ ਇੰਜੀਨੀਅਰ ਪ੍ਰਵਾਸੀ ਭਾਰਤੀ ਨੂੰ ਪੰਜ ਤਾਰਾ ਹੋਟਲ ਵਿੱਚ ਇੱਕ ਅਮਰੀਕੀ ਔਰਤ ਨਾਲ ਛੇੜਛਾੜ ਦੇ ਇਲਜ਼ਾਮਾਂ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਕਿਹਾ ਕਿ ਇਹ ਘਟਨਾ 8 ਜਨਵਰੀ ਨੂੰ ਰਾਤ ਦੇ ਕਰੀਬ 10 ਵਜੇ ਵਾਪਰੀ ਜਦੋਂ ਮੁਲਜ਼ਮ ਅਨਮੋਲ ਸਿੰਘ ਖਰਬੰਦਾ ਹੋਟਲ ਦੀ ਬਾਰ ਵਿੱਚ ਇੱਕ 52 ਸਾਲਾ ਔਰਤ ਨੂੰ ਮਿਲਿਆ ਅਤੇ ਉਸ ਨਾਲ ਗੱਲਬਾਤ ਸ਼ੁਰੂ ਕੀਤੀ। ਵਧੀਕ ਪੁਲਿਸ ਕਮਿਸ਼ਨਰ ਬੀਕੇ ਸਿੰਘ ਨੇ ਕਿਹਾ ਕਿ 22 ਸਾਲਾ ਖਰਬੰਦਾ ਉਸ ਔਰਤ ਨੂੰ ਸਮੋਕਿੰਗ ਲਈ ਆਪਣੇ ਕਮਰੇ ਵਿੱਚ ਲੈ ਗਿਆ ਤੇ ਫਿਰ ਕਥਿਤ ਤੌਰ 'ਤੇ ਉਸ ਨਾਲ ਛੇੜਛਾੜ ਕਰਨ ਲੱਗਿਆ। ਪੁਲਿਸ ਅਧਿਕਾਰੀ ਨੇ ਕਿਹਾ ਕਿ ਗੂਗਲ ਲਈ ਕੰਟਰੈਕਟ ਦੇ ਅਧਾਰ ਉਤੇ ਕੰਮ ਕਰਨ ਵਾਲੇ ਖਰਬੰਦਾ ਘਟਨਾ ਵੇਲੇ ਸ਼ਰਾਬ ਦੇ ਨਸ਼ੇ ਵਿੱਚ ਸੀ। ਉਹ ਔਰਤ ਖਰਬੰਦਾ ਨਾਲ ਲੜਨ ਤੋਂ ਬਾਅਦ ਅਗਲੇ ਦਿਨ ਜੈਪੁਰ ਚਲੀ ਗਈ। ਸਿੰਘ ਨੇ ਕਿਹਾ ਕਿ ਜੈਪੁਰ ਤੋਂ ਦਿੱਲੀ ਵਾਪਸੀ ਤੋਂ ਬਾਅਦ ਉਸ ਔਰਤ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ। ਪੀੜਤਾ ਦੀ ਸ਼ਿਕਾਇਤ ਤੋਂ ਪੁਲਿਸ ਨੇ ਨੌਜਵਾਨ ਕੋਲੋਂ ਪੁੱਛ-ਪੜਤਾਲ ਕੀਤੀ ਅਤੇ ਫਿਰ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਨੌਜਵਾਨ ਅਤੇ ਪੀੜਤਾ ਪਿਛਲੇ ਕੁਝ ਦਿਨਾਂ ਤੋਂ ਤਾਜ ਪੈਲੇਸ ਹੋਟਲ ਵਿੱਚ ਰਹਿ ਰਹੇ ਸਨ। ਅਧਿਕਾਰੀ ਨੇ ਕਿਹਾ ਕਿ ਖਰਬੰਦਾ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।


   

  First published:

  Tags: Google, Molestation, Software engineer