Home /News /national /

YouTube 'ਤੇ ਵੀ PM ਮੋਦੀ ਦੀ ਝੰਡੀ, ਦੁਨੀਆ ਦੇ ਵੱਡੇ-ਵੱਡੇ ਦਿੱਗਜਾਂ ਨੂੰ ਛੱਡਿਆ ਪਿੱਛੇ..

YouTube 'ਤੇ ਵੀ PM ਮੋਦੀ ਦੀ ਝੰਡੀ, ਦੁਨੀਆ ਦੇ ਵੱਡੇ-ਵੱਡੇ ਦਿੱਗਜਾਂ ਨੂੰ ਛੱਡਿਆ ਪਿੱਛੇ..

pm modi

pm modi

PM Modi's YouTube channel : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਯੂਟਿਊਬ ਚੈਨਲ ਦੇ ਸਬਸਕ੍ਰਾਈਬਰਸ ਦੀ ਗਿਣਤੀ ਇੱਕ ਕਰੋੜ ਨੂੰ ਪਾਰ ਕਰ ਗਈ ਹੈ। ਜਦੋਂ ਕਿ ਰਾਸ਼ਟਰੀ ਨੇਤਾਵਾਂ 'ਚ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਯੂ-ਟਿਊਬ 'ਤੇ 5.25 ਲੱਖ ਫਾਲੋਅਰਜ਼ ਹਨ ਜਦਕਿ ਸ਼ਸ਼ੀ ਥਰੂਰ, ਜੋ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਵੀ ਪ੍ਰਸਿੱਧ ਹਨ, ਦੇ 4.39 ਲੱਖ ਫਾਲੋਅਰਜ਼ ਹਨ।

ਹੋਰ ਪੜ੍ਹੋ ...
  • Share this:

    ਪ੍ਰਧਾਨ ਮੰਤਰੀ ਨਰਿੰਦਰ ਮੋਦੀ(Narendra Modi) ਦੇ ਯੂਟਿਊਬ ਚੈਨਲ(YouTube channel) ਨੇ ਮੰਗਲਵਾਰ ਤੱਕ 100 ਲੱਖ ਸਬਸਕ੍ਰਾਈਬ ਨੂੰ ਪਾਰ ਕਰ ਲਿਆ ਹੈ, ਜਿਸ ਨਾਲ ਉਹ ਗੂਗਲ(Google) ਦੀ ਮਲਕੀਅਤ ਵਾਲੇ ਸੋਸ਼ਲ ਮੀਡੀਆ ਪਲੇਟਫਾਰਮ(social media) 'ਤੇ ਪ੍ਰਮੁੱਖ ਸਿਆਸੀ ਨੇਤਾਵਾਂ ਵਿੱਚੋਂ ਇੱਕ ਬਣ ਗਏ ਹਨ। ਮੋਦੀ ਦੀ ਸੋਸ਼ਲ ਮੀਡੀਆ 'ਤੇ ਵੱਖ-ਵੱਖ ਪਲੇਟਫਾਰਮਾਂ 'ਤੇ ਭਾਰੀ ਫਾਲੋਇੰਗ ਦੇ ਨਾਲ ਮਹੱਤਵਪੂਰਨ ਮੌਜੂਦਗੀ ਹੈ।

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਯੂਟਿਊਬ ਚੈਨਲ ਦੇ ਸਬਸਕ੍ਰਾਈਬਰਸ ਦੀ ਗਿਣਤੀ ਇੱਕ ਕਰੋੜ ਨੂੰ ਪਾਰ ਕਰ ਗਈ ਹੈ। ਜਦੋਂ ਕਿ ਯੂਐਸ ਦੇ ਰਾਸ਼ਟਰਪਤੀ ਜੋਅ ਬਾਇਡਨ ਦੇ ਯੂਟਿਊਬ 'ਤੇ ਸੱਤ ਲੱਖ ਤੋਂ ਵੱਧ, ਬ੍ਰਾਜ਼ੀਲ ਦੇ ਰਾਸ਼ਟਰਪਤੀ ਜਾਇਰ ਬੋਲਸੋਨਾਰੋ ਦੇ 36 ਲੱਖ ਤੋਂ ਵੱਧ, ਮੈਕਸੀਕੋ ਦੇ ਰਾਸ਼ਟਰਪਤੀ ਆਂਡਰੇਸ ਮੈਨੁਅਲ ਲੋਪੇਜ਼ ਓਬਰਾਡੋਰ ਦੇ 30.7 ਲੱਖ, ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਡੋਡੋ ਦੇ 28.8 ਲੱਖ ਅਤੇ ਵ੍ਹਾਈਟ ਹਾਊਸ ਦੇ 19 ਲੱਖ ਫਾਲੋਅਰਜ਼ ਹਨ।

    ਰਾਸ਼ਟਰੀ ਨੇਤਾਵਾਂ 'ਚ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਯੂ-ਟਿਊਬ 'ਤੇ 5.25 ਲੱਖ ਫਾਲੋਅਰਜ਼ ਹਨ ਜਦਕਿ ਸ਼ਸ਼ੀ ਥਰੂਰ, ਜੋ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਵੀ ਪ੍ਰਸਿੱਧ ਹਨ, ਦੇ 4.39 ਲੱਖ ਫਾਲੋਅਰਜ਼ ਹਨ।

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਫੇਸਬੁੱਕ, ਟਵਿੱਟਰ, ਇੰਸਟਾਗ੍ਰਾਮ, ਯੂਟਿਊਬ 'ਤੇ ਵੀ ਫਾਲੋਅਰਜ਼ ਦੀ ਕੋਈ ਕਮੀ ਨਹੀਂ ਹੈ। ਹਾਲ ਹੀ 'ਚ ਯੂ-ਟਿਊਬ 'ਤੇ ਨਰਿੰਦਰ ਮੋਦੀ ਚੈਨਲ ਦੇ ਸਬਸਕ੍ਰਾਈਬਰਸ 10 ਮਿਲੀਅਨ ਯਾਨੀ ਇਕ ਕਰੋੜ ਤੋਂ ਜ਼ਿਆਦਾ ਹੋ ਗਏ ਹਨ। ਨਰਿੰਦਰ ਮੋਦੀ ਚੈਨਲ 'ਤੇ ਹੁਣ ਤੱਕ 15,477 ਵੀਡੀਓਜ਼ ਅਪਲੋਡ ਹੋ ਚੁੱਕੇ ਹਨ। ਯੂਟਿਊਬ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਟਵਿਟਰ 'ਤੇ ਵੀ ਮੌਜੂਦ ਹਨ। ਮਾਈਕ੍ਰੋ ਬਲੌਗਿੰਗ ਸਾਈਟ 'ਤੇ 75 ਕਰੋੜ 70 ਲੱਖ ਤੋਂ ਜ਼ਿਆਦਾ ਲੋਕ ਉਨ੍ਹਾਂ ਨੂੰ ਫਾਲੋ ਕਰਦੇ ਹਨ।

    Published by:Sukhwinder Singh
    First published:

    Tags: BJP, Google, Narendra modi, Prime Minister, Socialmedia, Youtube