ਇਸ ਖੇਤਰ ਲਈ ਮੌਸਮ ਵਿਭਾਗ ਦੀ ਵੱਡੀ ਚਿਤਾਵਨੀ, ਜਾਰੀ ਹੋਇਆ ਅਲਰਟ


Updated: October 10, 2018, 4:21 PM IST
ਇਸ ਖੇਤਰ ਲਈ ਮੌਸਮ ਵਿਭਾਗ ਦੀ ਵੱਡੀ ਚਿਤਾਵਨੀ, ਜਾਰੀ ਹੋਇਆ ਅਲਰਟ
ਇਸ ਖੇਤਰ ਲਈ ਮੌਸਮ ਵਿਭਾਗ ਦੀ ਵੱਡੀ ਚਿਤਾਵਨੀ, ਜਾਰੀ ਹੋਇਆ ਅਲਰਟ

Updated: October 10, 2018, 4:21 PM IST
ਮੌਸਮ ਵਿਭਾਗ ਨੇ ਉਡੀਸ਼ਾ ਵਿੱਚ ਵੱਡੀ ਚਿਤਾਵਨੀ ਦਿੱਤੀ ਹੈ। ਜਿਸ ਤਹਿਤ ਚੱਕਰਵਾਤੀ ਤੂਫਾਨ ਆਉਣ ਵਾਲੇ 18 ਘੰਟਿਆਂ 'ਚ ਭਿਆਨਕ ਰੂਪ ਧਾਰਨ ਕਰ ਲਵੇਗਾ।ਓਡੀਸ਼ਾ ਸਰਕਾਰ ਨੇ 'ਤਿਤਲੀ' ਤੂਫਾਨ ਦੇ ਮੱਦੇਨਜ਼ਰ ਸੁਰੱਖਿਆ ਅਤੇ ਰਾਹਤ ਏਜੰਸੀਆਂ ਨੂੰ ਅਲਰਟ ਜਾਰੀ ਕਰ ਦਿੱਤਾ ਹੈ।  ਫਿਲਹਾਲ ਇਹ ਤੂਫਾਨ 10 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਵਧ ਰਿਹਾ ਹੈ।

ਮੌਸਮ ਵਿਭਾਗ ਅਨੁਸਾਰ ਵੀਰਵਾਰ ਸਵੇਰ ਤਕ ਇਸ ਦੀ ਤੀਬਰਤਾ ਹੋਰ ਵਧੇਗੀ ਅਤੇ 145 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਵੱਲੋਂ ਦੋ ਦਿਨਾਂ ਤਕ ਭਾਰੀ ਬਾਰਿਸ਼ ਦੀ ਚਿਤਾਵਨੀ ਵੀ ਦਿੱਤੀ ਗਈ ਹੈ। ਭਾਰਤੀ ਮੌਸਮ ਵਿਭਾਗ ਨੇ ਕਿਹਾ ਕਿ ਬੰਗਾਲ ਦੀ ਖਾੜੀ 'ਤੇ ਚੱਕਰਵਾਤੀ ਤੂਫਾਨ ਪਿਛਲੇ ਛੇ ਘੰਟਿਆਂ 'ਚ ਅੱਠਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਉੱਤਰ-ਪੱਛਮ ਵੱਲ ਵਧਿਆ।ਭੁਵਨੇਸ਼ਵਰ 'ਚ ਮੌਸਮ ਵਿਗਿਆਨ ਕੇਂਦਰ ਦੇ ਨਿਰਦੇਸ਼ਕ ਐੱਚਆਰ ਵਿਸ਼ਵਾਸ ਨੇ ਕਿਹਾ ਕਿ ਅਗਲੇ 24 ਘੰਟਿਆਂ 'ਚ ਇਹ ਤੇਜ਼ ਚੱਕਰਵਾਤੀ ਤੂਫਾਨ 'ਚ ਬਦਲ ਸਕਦਾ ਹੈ ਅਤੇ ਕੁਝ ਸਮੇਂ ਲਈ ਪੱਛਮ-ਉੱਤਰ ਵੱਲ ਵਧ ਸਕਦਾ ਹੈ। ਓਡੀਸ਼ਾ ਸਰਕਾਰ ਨੂੰ ਵੀ ਸੰਭਾਵਿਤ ਹੜ੍ਹ ਦੇ ਹਾਲਾਤਾਂ ਦੇ ਮੱਦੇਨਜ਼ਰ ਸਾਵਧਾਨ ਕਰ ਦਿੱਤਾ ਗਿਆ ਹੈ।
First published: October 10, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...