Home /News /national /

ਵਿਦਾਈ ਵੇਲੇ ਇੰਨਾ ਰੋਈ ਲਾੜੀ ਕਿ ਪੈ ਗਿਆ ਦਿਲ ਦਾ ਦੌਰਾ, ਮੌਕੇ ਉਤੇ ਹੋਈ ਮੌਤ

ਵਿਦਾਈ ਵੇਲੇ ਇੰਨਾ ਰੋਈ ਲਾੜੀ ਕਿ ਪੈ ਗਿਆ ਦਿਲ ਦਾ ਦੌਰਾ, ਮੌਕੇ ਉਤੇ ਹੋਈ ਮੌਤ

ਵਿਦਾਈ ਵੇਲੇ ਇੰਨਾ ਰੋਈ ਲਾੜੀ ਕਿ ਪੈ ਗਿਆ ਦਿਲ ਦਾ ਦੌਰਾ, ਮੌਕੇ ਉਤੇ ਹੋਈ ਮੌਤ

ਵਿਦਾਈ ਵੇਲੇ ਇੰਨਾ ਰੋਈ ਲਾੜੀ ਕਿ ਪੈ ਗਿਆ ਦਿਲ ਦਾ ਦੌਰਾ, ਮੌਕੇ ਉਤੇ ਹੋਈ ਮੌਤ

ਪਿੰਡ ਦੇ ਲੋਕਾਂ ਨੇ ਦੱਸਿਆ ਕਿ ਰੋਜ਼ੀ ਦੇ ਪਿਤਾ ਦੀ ਕੁਝ ਮਹੀਨੇ ਪਹਿਲਾਂ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਉਹ ਬਹੁਤ ਦੁਖੀ ਸੀ। ਰੋਜ਼ੀ ਦੇ ਮਾਮੇ ਅਤੇ ਘਰ ਦੇ ਹੋਰ ਮੈਂਬਰਾਂ ਨੇ ਮਿਲ ਕੇ ਇਹ ਰਿਸ਼ਤਾ ਕਰਵਾਇਆ ਸੀ।

  • Share this:
    ਉੜੀਸਾ ਦੇ ਸੋਨਪੁਰ (Sonepur) ਵਿਚ ਵਿਆਹ ਦੀ ਖੁਸ਼ੀ ਉਸ ਸਮੇਂ ਸੋਗ ਵਿਚ ਬਦਲ ਗਈ ਜਦੋਂ ਵਿਦਾਈ ਦੇ ਦੌਰਾਨ ਲਾੜੀ ਦੀ ਮੌਤ ਹੋ ਗਈ। ਆਪਣੀ ਵਿਦਾਈ ਦੌਰਾਨ ਲਾੜੀ ਇੰਨਾ ਰੋਈ ਕਿ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।

    ਮਾਮਲਾ ਉੜੀਸਾ ਦੇ ਸੋਨਪੁਰ ਦਾ ਹੈ। ਸੋਨਪੁਰ ਦੇ ਜੂਲਾਂਡਾ ਪਿੰਡ ਦੇ ਮੁਰਲੀ ​​ਸਾਹੂ ਦੀ ਬੇਟੀ ਰੋਜ਼ੀ ਦਾ ਵਿਆਹ ਬਲਾਂਗੀਰ ਜ਼ਿਲ੍ਹੇ ਦੇ ਟੇਟਲਗਾਓਂ ਦੇ ਰਹਿਣ ਵਾਲੇ ਬਿਸੀਕੇਸਨ ਨਾਲ ਹੋਇਆ ਸੀ। ਵੀਰਵਾਰ ਨੂੰ ਬਰਾਤ ਆਈ ਸੀ ਅਤੇ ਰਾਤ ਨੂੰ ਦੋਵਾਂ ਦਾ ਵਿਆਹ ਹੋਇਆ, ਜਦੋਂ ਸਵੇਰੇ ਵਿਦਾਈ ਦਾ ਸਮਾਂ ਆਇਆ, ਤਾਂ ਰੋਜ਼ੀ ਆਪਣੇ ਪਰਿਵਾਰ ਨੂੰ ਛੱਡਣ ਵੇਲੇ ਰੋਣ ਲੱਗੀ।

    ਵਿਦਾਈ ਦੇ ਦੌਰਾਨ ਦੁਲਹਨ ਇੰਨਾ ਰੋਈ ਕਿ ਉਹ ਬੇਹੋਸ਼ ਹੋ ਗਈ ਅਤੇ ਜ਼ਮੀਨ 'ਤੇ ਡਿੱਗ ਗਈ। ਉਥੇ ਮੌਜੂਦ ਲੋਕਾਂ ਨੇ ਰੋਜ਼ੀ ਦੇ ਚਿਹਰੇ 'ਤੇ ਪਾਣੀ  ਛਿੜਕਿਆ ਅਤੇ ਉਸ ਦੇ ਹੱਥਾਂ ਦੀ ਮਾਲਸ਼ ਕਰਨ ਅਤੇ ਉਸ ਨੂੰ ਹੋਸ਼ ਵਿਚ ਲਿਆਉਣ ਦੀ ਕੋਸ਼ਿਸ਼ ਕੀਤੀ, ਪਰ ਰੋਜ਼ੀ ਨੂੰ ਹੋਸ਼ ਨਹੀਂ ਆਈ। ਇਸ ਤੋਂ ਬਾਅਦ ਰੋਜ਼ੀ ਨੂੰ ਤੁਰੰਤ ਹੈਲਥ ਸੈਂਟਰ ਲਿਜਾਇਆ ਗਿਆ।

    ਹਸਪਤਾਲ ਪਹੁੰਚਣ 'ਤੇ ਡਾਕਟਰ ਨੇ ਦਿਲ ਦਾ ਦੌਰਾ ਪੈਣ ਕਾਰਨ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਘਟਨਾ ਦੀ ਜਾਣਕਾਰੀ ਮਿਲਣ 'ਤੇ ਪੁਲਿਸ ਮੌਕੇ' ਤੇ ਪਹੁੰਚ ਗਈ ਅਤੇ ਪੋਸਟ ਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ।

    ਰੋਜ਼ੀ ਦੀ ਮੌਤ ਦੀ ਖ਼ਬਰ ਸੁਣ ਕੇ ਪਿੰਡ ਦੇ ਲੋਕ ਕਾਫ਼ੀ ਹੈਰਾਨ ਹਨ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਰੋਜ਼ੀ ਦੇ ਪਿਤਾ ਦੀ ਕੁਝ ਮਹੀਨੇ ਪਹਿਲਾਂ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਉਹ ਬਹੁਤ ਦੁਖੀ ਸੀ। ਰੋਜ਼ੀ ਦੇ ਮਾਮੇ ਅਤੇ ਘਰ ਦੇ ਹੋਰ ਮੈਂਬਰਾਂ ਨੇ ਮਿਲ ਕੇ ਇਹ ਰਿਸ਼ਤਾ ਕਰਵਾਇਆ ਸੀ।
    Published by:Gurwinder Singh
    First published:

    Tags: Bride, Heart, Heart attack, Marriage

    ਅਗਲੀ ਖਬਰ