ਮਿਸਾਲ: ਡਾਕਟਰ ਨੇ ਗਰੀਬਾਂ ਲਈ ਖੋਲ੍ਹਿਆ ‘ਇਕ ਰੁਪਿਆ’ ਕਲੀਨਿਕ 

News18 Punjabi | News18 Punjab
Updated: February 14, 2021, 1:41 PM IST
share image
ਮਿਸਾਲ: ਡਾਕਟਰ ਨੇ ਗਰੀਬਾਂ ਲਈ ਖੋਲ੍ਹਿਆ ‘ਇਕ ਰੁਪਿਆ’ ਕਲੀਨਿਕ 
ਮਿਸਾਲ: ਡਾਕਟਰ ਨੇ ਗਰੀਬਾਂ ਲਈ ਖੋਲ੍ਹਿਆ ‘ਇਕ ਰੁਪਿਆ’ ਕਲੀਨਿਕ (ਫੋਟੋ ਕੈ. ਫੇਸਬੁੱਕ)

  • Share this:
  • Facebook share img
  • Twitter share img
  • Linkedin share img
ਉੜੀਸਾ ਦੇ ਸੰਬਲਪੁਰ ਜ਼ਿਲ੍ਹੇ ਵਿਚ ਇਕ ਡਾਕਟਰ ਨੇ ਗਰੀਬਾਂ ਲਈ ‘ਇਕ ਰੁਪਿਆ’ ਕਲੀਨਿਕ ਖੋਲ੍ਹਿਆ ਹੈ। 'ਵੀਰ ਸੁਰੇਂਦਰ ਸਾਈ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਐਂਡ ਰਿਸਰਚ' ਦੇ ਮੈਡੀਸਨ ਵਿਭਾਗ ਦੇ ਸਹਾਇਕ ਪ੍ਰੋਫੈਸਰ ਸ਼ੰਕਰ ਰਾਮਚੰਦਾਨੀ ਨੇ ਇਸ ਕਲੀਨਿਕ ਨੂੰ ਬੁਰਲਾ ਕਸਬੇ ਵਿਚ ਖੋਲ੍ਹਿਆ ਹੈ, ਜਿਥੇ ਮਰੀਜ਼ਾਂ ਨੂੰ ਇਲਾਜ ਲਈ ਸਿਰਫ ਇਕ ਰੁਪਏ ਦੀ ਫੀਸ ਦੇਣੀ ਪਵੇਗੀ।

ਰਾਮਚੰਦਾਨੀ (38) ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਗ਼ਰੀਬਾਂ ਅਤੇ ਦੱਬੇ-ਕੁਚਲਿਆਂ ਨੂੰ ਮੁਫਤ ਇਲਾਜ ਦੀ ਇੱਛਾ ਰੱਖਦਾ ਸੀ ਅਤੇ ਇਹ ਕਲੀਨਿਕ ਇਸ ਇੱਛਾ ਦੀ ਪੂਰਤੀ ਲਈ ਇਕ ਕਦਮ ਹੈ। ਡਾਕਟਰ ਨੇ ਕਿਹਾ ਹਾਲ ਹੀ ਵਿਚ ਮੈਨੂੰ ਸਹਾਇਕ ਪ੍ਰੋਫੈਸਰ ਦੇ ਅਹੁਦੇ 'ਤੇ ਤਰੱਕੀ ਦਿੱਤੀ ਗਈ ਸੀ ਅਤੇ ਇਕ ਸਹਾਇਕ ਪ੍ਰੋਫੈਸਰ ਦੇ ਤੌਰ 'ਤੇ ਮੈਨੂੰ ਕੰਮ ਦੇ ਘੰਟਿਆਂ ਬਾਅਦ ਪ੍ਰਾਈਵੇਟ ਕਲੀਨਿਕਾਂ ਵਿਚ ਕੰਮ ਕਰਨ ਦੀ ਆਗਿਆ ਮਿਲੀ ਹੈ, ਇਸ ਲਈ ਮੈਂ ਹੁਣ ਆਪਣਾ ਇਕ ਕਲੀਨਿਕ ਕਿਰਾਏ ਦੇ ਮਕਾਨ ਵਿਚ ਸ਼ੁਰੂ ਕੀਤਾ ਹੈ। '

ਇਹ ਪੁੱਛੇ ਜਾਣ 'ਤੇ ਕਿ ਉਹ ਇਕ ਰੁਪਿਆ ਕਿਉਂ ਲੈਂਦਾ ਹੈ, ਰਾਮਚੰਦਾਨੀ ਨੇ ਕਿਹਾ, "ਮੈਂ ਗਰੀਬਾਂ ਤੋਂ ਇੱਕ ਰੁਪਿਆ ਲੈਂਦਾ ਹਾਂ, ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਉਹ ਮਹਿਸੂਸ ਕਰਨ ਕਿ ਉਹ ਮੁਫਤ ਵਿੱਚ ਸੇਵਾ ਲੈ ​​ਰਹੇ ਹਨ।" ਉਨ੍ਹਾਂ ਨੂੰ ਮਹਿਸੂਸ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਆਪਣੇ ਇਲਾਜ ਲਈ ਕੁਝ ਰਕਮ ਦਿੱਤੀ ਹੈ।” ਬੁਰਲਾ ਦੇ ਕੱਚਾ ਮਾਰਕਿਟ ਖੇਤਰ ਵਿਚ ਇਹ ਕਲੀਨਿਕ ਸਵੇਰੇ 7 ਤੋਂ ਸਵੇਰੇ 8 ਵਜੇ ਤੱਕ ਤੇ ਸ਼ਾਮ 6 ਤੋਂ ਸ਼ਾਮ 7 ਵਜੇ ਤਕ ਖੁੱਲ੍ਹੇਗਾ।
ਰਾਮਚੰਦਾਨੀ ਨੇ ਕਿਹਾ ਕਿ ਉਨ੍ਹਾਂ ਦੀ ਪਤਨੀ ਸ਼ਿਖਾ ਰਾਮਚੰਦਾਨੀ ਦੰਦਾਂ ਦਾ ਡਾਕਟਰ ਹੈ ਅਤੇ ਉਹ ਵੀ ਉਸ ਦੀ ਮਦਦ ਕਰ ਰਹੀ ਹੈ। ਕਲੀਨਿਕ ਦਾ ਉਦਘਾਟਨ ਸ਼ੁੱਕਰਵਾਰ ਨੂੰ ਕੀਤਾ ਗਿਆ ਅਤੇ ਪਹਿਲੇ ਦਿਨ 33 ਮਰੀਜ਼ਾਂ ਨੇ ਉਨ੍ਹਾਂ ਦੇ ਕਲੀਨਿਕ ਵਿਚ ਪਹੁੰਚ ਕੀਤੀ।

ਸਾਲ 2019 ਵਿਚ ਕੋਹੜ ਦੇ ਇਕ ਮਰੀਜ਼ ਨੂੰ ਆਪਣੀ ਗੋਦ ਵਿਚ ਉਸ ਦੇ ਘਰ ਲਿਜਾਣ ਪਿੱਛੋਂ ਚਰਚਾ ਵਿਚ ਆਏ ਰਾਮਚੰਦਾਨੀ ਨੇ ਕਿਹਾ, 'ਮੇਰੇ ਮਰਹੂਮ ਪਿਤਾ ਬ੍ਰਾਹਮਨੰਦ ਰਾਮਚੰਦਾਨੀ ਨੇ ਮੈਨੂੰ ਇਕ ਨਰਸਿੰਗ ਹੋਮ ਖੋਲ੍ਹਣ ਲਈ ਕਿਹਾ ਸੀ, ਪਰ ਇਸ ਵਿਚ ਭਾਰੀ ਨਿਵੇਸ਼ ਦੀ ਜ਼ਰੂਰਤ ਹੋਏਗੀ ਅਤੇ ਇਸ ਵਿਚ ਇਕ ਰੁਪਿਆ ਦਾ ਇਲਾਜ਼ ਕਰਵਾਉਣਾ ਸੰਭਵ ਨਹੀਂ ਹੋਵੇਗਾ, ਇਸ ਲਈ ਮੈਂ 'ਇਕ ਰੁਪਿਆ' ਕਲੀਨਿਕ ਖੋਲ੍ਹਿਆ ਹੈ।
Published by: Gurwinder Singh
First published: February 14, 2021, 1:39 PM IST
ਹੋਰ ਪੜ੍ਹੋ
ਅਗਲੀ ਖ਼ਬਰ