
ਮਿਡ-ਡੇ-ਮੀਲ ਦੀ ਜਾਂਚ ਲਈ ਗਿਆ ਅਧਿਕਾਰੀ ਬੱਚਿਆਂ ਸਾਹਮਣੇ ਖਾਣ ਲੱਗਾ ਚਿਕਨ ਕੜ੍ਹੀ, ਸਸਪੈਂਡ
ਉੜੀਸਾ (Odisha) ਦੇ ਸਿੱਖਿਆ ਵਿਭਾਗ ਦੇ ਇਕ ਅਧਿਕਾਰੀ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਦਰਅਸਲ, ਇਹ ਅਧਿਕਾਰੀ ਇਕ ਸਕੂਲ ਵਿਚ ਮਿਡ-ਡੇ-ਮੀਲ (Mid-day Meal) ਦੀ ਜਾਂਚ ਕਰਨ ਗਿਆ ਸੀ ਤੇ ਉਥੇ ਬੱਚਿਆਂ ਦੇ ਸਾਹਮਣੇ ਚਿਕਨ ਕੜ੍ਹੀ ਖਾਣ ਲੱਗਾ। ਜਦੋਂ ਕਿ ਬੱਚੇ ਉਸ ਦੇ ਸਾਹਮਣੇ ਦਾਲ-ਚੌਲ ਖਾ ਰਹੇ ਸਨ।
ਮਿਲੀ ਜਾਣਕਾਰੀ ਮੁਤਾਬਕ ਵਿਨੈ ਪ੍ਰਕਾਸ਼, ਬੋਨਾਈ ਦਾ ਬਲਾਕ ਐਜੂਕੇਸ਼ਨ ਅਫਸਰ ਹੈ। ਉਸ ਨੂੰ ਇਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਸਪੈਂਡ ਕੀਤਾ ਗਿਆ ਹੈ। ਇਸ ਵੀਡੀਓ ਵਿਚ ਦਾਲ-ਚੌਲ ਖਾ ਰਹੇ ਬੱਚਿਆਂ ਦੇ ਸਾਹਮਣੇ ਇਹ ਅਫਸਰ ਚਿਕਨ ਕੜ੍ਹੀ ਖਾ ਰਿਹਾ ਹੈ। ਸ਼ੁੱਕਰਵਾਰ ਨੂੰ ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਇਸ ਅਫਸਰ ਨੂੰ ਤੁਰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਗਿਆ ਹੈ। ਜਦੋਂ BEO ਜਾਂਚ ਲਈ ਇਕ ਸਰਕਾਰੀ ਪ੍ਰਾਇਮਰੀ ਸਕੂਲ ਪੁੱਜਾ ਤਾਂ ਉਥੇ ਮੁੱਖ ਅਧਿਆਪਕ ਤੁਪੀ ਚੰਦਨ ਕਿਸਨ ਤੇ ਸਕੂਲ ਦੇ ਦੂਜੇ ਅਧਿਆਪਕਾਂ ਨੇ ਉਸ ਦਾ ਜੋਰਦਾਰ ਸਵਾਗਤ ਕੀਤਾ।
ਇਥੇ ਮਿਡ-ਡੇ-ਮੀਲ ਦੀ ਰਸੋਈ ਦਾ ਦੌਰਾ ਕਰਨ ਤੋਂ ਬਾਅਦ ਇਸ ਅਫਸਰ ਨੇ ਆਖਿਆ ਕਿ ਉਹ ਬੱਚਿਆਂ ਦੇ ਸਾਹਮਣੇ ਬੈਠ ਕੇ ਖਾਣਾ ਖਾਏਗਾ। ਪਰ ਜਦੋਂ ਖਾਣਾ ਪਰੋਸਿਆ ਗਿਆ ਤਾਂ ਬੱਚਿਆਂ ਨੂੰ ਦਾਲ-ਚੌਲ ਦਿੱਤੇ ਗਏ ਤੇ ਇਸ ਅਫਸਰ ਲਈ ਬਾਹਰ ਤੋਂ ਖਾਣਾ ਮੰਗਵਾਇਆ ਗਿਆ। ਜਿਸ ਵਿਚ ਚਿਕਨ ਕੜ੍ਹੀ ਸਮੇਤ ਹੋ ਕਈ ਚੀਜਾਂ ਸਨ। ਇਸ ਮੌਕੇ ਬੱਚੇ ਇਸ ਅਫਸਰ ਦੇ ਮੂੰਹ ਵੱਲ ਵੇਖ ਰਹੇ ਸਨ।
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।