Home /News /national /

ਓਡੀਸ਼ਾ 'ਚ ਹਾਥੀ ਦੀ ਦਹਿਸ਼ਤ, ਔਰਤ ਨੂੰ ਕੀਤਾ ਕਤਲ, ਅੰਤਿਮ ਸਸਕਾਰ 'ਤੇ ਵੀ ਲਾਸ਼ ਨੂੰ ਕੁਚਲਣ ਲਈ ਆਇਆ

ਓਡੀਸ਼ਾ 'ਚ ਹਾਥੀ ਦੀ ਦਹਿਸ਼ਤ, ਔਰਤ ਨੂੰ ਕੀਤਾ ਕਤਲ, ਅੰਤਿਮ ਸਸਕਾਰ 'ਤੇ ਵੀ ਲਾਸ਼ ਨੂੰ ਕੁਚਲਣ ਲਈ ਆਇਆ

Elephant Kills Woman in Odisha: ਓਡੀਸ਼ਾ ਦੇ ਮਯੂਰਭੰਜ ਜ਼ਿਲ੍ਹੇ ਵਿੱਚ ਇੱਕ ਬਹੁਤ ਹੀ ਭਿਆਨਕ ਘਟਨਾ ਵਾਪਰੀ ਹੈ, ਜਿਥੇ ਇੱਕ ਹਾਥੀ ਨੇ ਨਾ ਸਿਰਫ਼ ਇੱਕ ਔਰਤ ਨੂੰ ਮਾਰਿਆ, ਬਲਕਿ ਬਾਅਦ ਵਿੱਚ ਉਸਦੇ ਅੰਤਿਮ ਸੰਸਕਾਰ ਵਿੱਚ ਉਸਦੀ ਲਾਸ਼ ਨੂੰ ਵੀ ਲਤਾੜ ਦਿੱਤਾ।

 • Share this:
  Elephant Kills Woman in Odisha: ਓਡੀਸ਼ਾ ਦੇ ਮਯੂਰਭੰਜ ਜ਼ਿਲ੍ਹੇ ਵਿੱਚ ਇੱਕ ਬਹੁਤ ਹੀ ਭਿਆਨਕ ਘਟਨਾ ਵਾਪਰੀ ਹੈ, ਜਿਥੇ ਇੱਕ ਹਾਥੀ ਨੇ ਨਾ ਸਿਰਫ਼ ਇੱਕ ਔਰਤ ਨੂੰ ਮਾਰਿਆ, ਬਲਕਿ ਬਾਅਦ ਵਿੱਚ ਉਸਦੇ ਅੰਤਿਮ ਸੰਸਕਾਰ ਵਿੱਚ ਉਸਦੀ ਲਾਸ਼ ਨੂੰ ਵੀ ਲਤਾੜ ਦਿੱਤਾ। ਪੀਟੀਆਈ ਨੇ ਦੱਸਿਆ ਕਿ ਮਾਇਆ ਮੁਰਮੂ ਰਾਏਪਾਲ ਪਿੰਡ ਵਿੱਚ ਇੱਕ ਟਿਊਬਵੈੱਲ ਤੋਂ ਪਾਣੀ ਇਕੱਠਾ ਕਰ ਰਹੀ ਸੀ ਜਦੋਂ ਡਾਲਮਾ ਵਾਈਲਡਲਾਈਫ ਸੈਂਚੁਰੀ ਤੋਂ ਆਏ ਇੱਕ ਹਾਥੀ ਨੇ ਉਸ ਉੱਤੇ ਹਮਲਾ (Elephant Viral Video) ਕਰ ਦਿੱਤਾ।

  ਰਸਗੋਵਿੰਦਪੁਰ ਥਾਣੇ ਦੇ ਇੰਸਪੈਕਟਰ ਲੋਪਾਮੁਦਰਾ ਨਾਇਕ ਨੇ ਨਿਊਜ਼ ਏਜੰਸੀ ਨੂੰ ਦੱਸਿਆ ਕਿ ਹਾਥੀ ਨੇ ਉਸ ਨੂੰ ਕੁਚਲ ਦਿੱਤਾ ਅਤੇ ਬਾਅਦ ਵਿਚ ਉਸ ਨੇ ਦਮ ਤੋੜ ਦਿੱਤਾ। ਹਾਲਾਂਕਿ, ਕਹਾਣੀ ਇੱਥੇ ਖਤਮ ਨਹੀਂ ਹੋਈ। ਪਚੀਡਰਮ ਬਾਅਦ ਵਿਚ ਔਰਤ ਦੇ ਅੰਤਿਮ ਸੰਸਕਾਰ 'ਤੇ ਗਿਆ ਅਤੇ ਉਸ ਦੀ ਲਾਸ਼ 'ਤੇ ਹਮਲਾ ਕੀਤਾ।

  ਕਨਕ ਨਿਊਜ਼ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰ ਡਰ ਗਏ ਅਤੇ ਆਪਣੀ ਜਾਨ ਬਚਾਉਣ ਲਈ ਭੱਜੇ। ਹਾਥੀ ਕੁਝ ਦੇਰ ਤੱਕ ਲੋਕਾਂ ਨੂੰ ਭਜਾਉਂਦਾ ਰਿਹਾ। ਇਕ ਔਰਤ ਨੂੰ ਆਪਣੇ-ਆਪ ਨੂੰ ਬਚਾਉਣ ਲਈ ਦਰੱਖਤ 'ਤੇ ਚੜ੍ਹਨਾ ਪਿਆ।

  ਓਡੀਸ਼ਾ ਦੇ ਇਸ ਜ਼ਿਲ੍ਹੇ ਵਿੱਚ ਮਨੁੱਖਾਂ-ਜਾਨਵਰਾਂ ਦਾ ਟਕਰਾਅ ਆਮ ਗੱਲ ਹੈ। ਪਿਛਲੇ ਸਾਲ, ਬੰਗੀਰੀਪੋਸ਼ੀ ਦੇ ਜੰਗਲਾਤ ਵਿਭਾਗ ਨੇ ਬੰਗੀਰੀਪੋਸ਼ੀ ਰੇਂਜ ਦੇ ਟੇਮਬਟੋਲਾ ਪਿੰਡ ਵਿੱਚ ਇੱਕ ਡੂੰਘੇ ਟੋਏ ਵਿੱਚ ਡਿੱਗੇ ਇੱਕ ਸਬ-ਬਾਲਗ ਹਾਥੀ ਨੂੰ ਬਚਾਇਆ ਸੀ। ਏ.ਐਨ.ਆਈ. ਦੀ ਰਿਪੋਰਟ ਅਨੁਸਾਰ, ਸਾਈਟ 'ਤੇ ਜੇਸੀਬੀ ਨੂੰ ਬੁਲਾਇਆ ਗਿਆ, ਅਤੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਬਚਾਅ ਕਾਰਜ ਨੂੰ ਅੰਜਾਮ ਦਿੱਤਾ। ਰਾਤ ਨੂੰ ਕਰੀਬ 10 ਹਾਥੀ ਮਯੂਰਭੰਜ ਜ਼ਿਲ੍ਹੇ ਵਿੱਚ ਸਥਿਤ ਪਿੰਡ ਵਿੱਚ ਦਾਖਲ ਹੋਏ, ਇਸ ਨੂੰ ਪਾਰ ਕਰਕੇ ਜੰਗਲ ਵਿੱਚ ਦਾਖਲ ਹੋਣ ਲਈ ਤਿਆਰ ਸਨ। ਹਾਲਾਂਕਿ ਹਾਥੀਆਂ ਦੇ ਟੋਲੇ ਨੂੰ ਦੇਖ ਕੇ ਪਿੰਡ ਵਾਸੀ ਘਬਰਾ ਗਏ ਅਤੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਇਸ ਕਾਰਨ ਹਾਥੀਆਂ ਦਾ ਟੋਲਾ ਉਸ ਸਮੇਂ ਪਿੰਡ ਤੋਂ ਦੂਰ ਭੱਜ ਗਿਆ, ਜਦੋਂ ਇੱਕ ਹਾਥੀ ਟੇਮਬਟੋਲਾ ਵਿੱਚ ਟੋਏ ਵਿੱਚ ਡਿੱਗ ਗਿਆ।

  ਜੰਗਲੀ ਜੀਵ ਖੋਜਕਰਤਾ, ਅਨੂਮਿਤਰਾ ਅਚਾਰੀਆ ਨੇ ਏਐਨਆਈ ਨੂੰ ਦੱਸਿਆ, “ਸ਼ਨੀਵਾਰ ਦੇਰ ਰਾਤ ਮਯੂਰਭੰਜ ਦੇ ਟੇਮਬਟੋਲਾ ਪਿੰਡ ਨੇੜੇ ਇੱਕ ਟੋਏ ਵਿੱਚੋਂ ਇੱਕ ਹਾਥੀ ਨੂੰ ਬਚਾਇਆ ਗਿਆ। ਹਾਥੀਆਂ ਦੇ ਇੱਕ ਸਮੂਹ ਨੇ ਪਿੰਡ ਵਾਸੀਆਂ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ ਜੋ ਹਾਥੀਆਂ ਨੂੰ ਵੇਖ ਕੇ ਭੱਜਣ ਲੱਗੇ, ਜਿਸ ਦੌਰਾਨ, ਇੱਕ ਹਾਥੀ ਟੋਏ ਵਿੱਚ ਡਿੱਗ ਗਿਆ।"
  Published by:Krishan Sharma
  First published:

  Tags: Crime news, Elephant, Odisha, Viral video

  ਅਗਲੀ ਖਬਰ