Home /News /national /

ਸੰਗਠਨ ਦਾ ਦਾਅਵਾ- ‘ਭਗਵਾਨ ਜਗਨਨਾਥ ਦਾ ਹੈ ਕੋਹਿਨੂਰ ਹੀਰਾ, ਮਹਾਰਾਜਾ ਰਣਜੀਤ ਸਿੰਘ ਨੇ ਦਾਨ ਦਿੱਤਾ ਸੀ'- ਵਾਪਸ ਲਿਆਉਣ ਦੀ ਮੰਗ

ਸੰਗਠਨ ਦਾ ਦਾਅਵਾ- ‘ਭਗਵਾਨ ਜਗਨਨਾਥ ਦਾ ਹੈ ਕੋਹਿਨੂਰ ਹੀਰਾ, ਮਹਾਰਾਜਾ ਰਣਜੀਤ ਸਿੰਘ ਨੇ ਦਾਨ ਦਿੱਤਾ ਸੀ'- ਵਾਪਸ ਲਿਆਉਣ ਦੀ ਮੰਗ

‘ਭਗਵਾਨ ਜਗਨਨਾਥ ਦਾ ਹੈ ਕੋਹਿਨੂਰ ਹੀਰਾ’: ਬਰਤਾਨੀਆ ਤੋਂ ਵਾਪਸ ਲਿਆਉਣ ਦੀ ਮੰਗ

‘ਭਗਵਾਨ ਜਗਨਨਾਥ ਦਾ ਹੈ ਕੋਹਿਨੂਰ ਹੀਰਾ’: ਬਰਤਾਨੀਆ ਤੋਂ ਵਾਪਸ ਲਿਆਉਣ ਦੀ ਮੰਗ

ਉੜੀਸਾ ਵਿੱਚ ਸਮਾਜਿਕ ਸੱਭਿਆਚਾਰਕ ਸੰਗਠਨ ਨੇ ਦਾਅਵਾ ਕੀਤਾ ਹੈ ਕਿ ਕੋਹਿਨੂਰ ਹੀਰਾ ਭਗਵਾਨ ਜਗਨਨਾਥ ਦਾ ਹੈ। ਸੰਗਠਨ ਨੇ ਬਰਤਾਨੀਆ ਤੋਂ ਇਸ ਨੂੰ ਇਤਿਹਾਸਕ ਪੁਰੀ ਮੰਦਰ ਲਈ ਵਾਪਸ ਲਿਆਉਣ ਲਈ ਰਾਸ਼ਟਰਪਤੀ ਦਰੋਪਦੀ ਮੁਰਮੂ ਦੇ ਦਖਲ ਦੀ ਮੰਗ ਕੀਤੀ ਹੈ।

 • Share this:

  ਉੜੀਸਾ ਵਿੱਚ ਇਕ ਸਮਾਜਿਕ ਸਭਿਆਚਾਰਕ ਸੰਗਠਨ ਨੇ ਦਾਅਵਾ ਕੀਤਾ ਹੈ ਕਿ ਕੋਹਿਨੂਰ ਹੀਰਾ ਭਗਵਾਨ ਜਗਨਨਾਥ ਦਾ ਹੈ। ਸੰਗਠਨ ਨੇ ਬਰਤਾਨੀਆ ਤੋਂ ਇਸ ਨੂੰ ਇਤਿਹਾਸਕ ਪੁਰੀ ਮੰਦਰ ਲਈ ਵਾਪਸ ਲਿਆਉਣ ਲਈ ਰਾਸ਼ਟਰਪਤੀ ਦਰੋਪਦੀ ਮੁਰਮੂ ਦੇ ਦਖਲ ਦੀ ਮੰਗ ਕੀਤੀ ਹੈ।

  ਮਹਾਰਾਣੀ ਐਲਿਜ਼ਾਬੈਥ 2 ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਪ੍ਰਿੰਸ ਚਾਰਲਸ ਰਾਜਾ ਬਣ ਗਿਆ ਹੈ ਤੇ ਨਿਯਮ ਵਜੋਂ 105 ਕੈਰੇਟ ਦਾ ਹੀਰਾ ਉਸ ਦੀ ਪਤਨੀ ਕੈਮਿਲਾ ਕੋਲ ਜਾਵੇਗਾ। ਪੁਰੀ ਸਥਿਤ ਸੰਗਠਨ ਸ੍ਰੀ ਜਗਨਨਾਥ ਸੈਨਾ ਨੇ ਰਾਸ਼ਟਰਪਤੀ ਨੂੰ ਦਿੱਤੇ ਮੰਗ ਪੱਤਰ ਵਿੱਚ ਮੰਗ ਕੀਤੀ ਹੈ ਕਿ ਉਹ ਕੋਹਿਨੂਰ ਹੀਰੇ ਨੂੰ 12ਵੀਂ ਸਦੀ ਦੇ ਮੰਦਰ ਵਿੱਚ ਵਾਪਸ ਲਿਆਉਣ ਦੀ ਪ੍ਰਕਿਰਿਆ ਨੂੰ ਅੱਗੇ ਵਧਾਉਣ ਲਈ ਦਖਲ ਦੇਣ।

  ਸੈਨਾ ਦੇ ਨੇਤਾ ਪ੍ਰਿਯਦਰਸ਼ਨ ਪਟਨਾਇਕ ਨੇ ਮੈਮੋਰੰਡਮ ਵਿੱਚ ਕਿਹਾ ਕਿ ਹਿਨੂਰ ਹੀਰਾ ਭਗਵਾਨ ਜਗਨਨਾਥ ਦਾ ਹੈ। ਹੁਣ ਇਹ ਇੰਗਲੈਂਡ ਦੀ ਮਹਾਰਾਣੀ ਕੋਲ ਹੈ। ਕਿਰਪਾ ਕਰਕੇ ਸਾਡੇ ਪ੍ਰਧਾਨ ਮੰਤਰੀ ਨੂੰ ਇਸ ਨੂੰ ਭਾਰਤ ਲਿਆਉਣ ਲਈ ਕਦਮ ਚੁੱਕਣ ਲਈ ਕਿਹਾ ਜਾਵੇ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਇੱਛਾ ਮੁਤਾਬਕ ਇਸ ਨੂੰ ਭਗਵਾਨ ਜਗਨਨਾਥ ਨੂੰ ਦਾਨ ਕੀਤਾ ਸੀ।’

  ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੇ ਮਹਾਰਾਜ ਰਣਜੀਤ ਸਿੰਘ ਨੇ ਨਾਦਰ ਸ਼ਾਹ ਵਿਰੁੱਧ ਲੜਾਈ ਜਿੱਤਣ ਤੋਂ ਬਾਅਦ ਇਹ ਹੀਰਾ ਭਗਵਾਨ ਜਗਨਨਾਥ ਨੂੰ ਦਾਨ ਕੀਤਾ ਸੀ। ਇਤਿਹਾਸਕਾਰ ਅਤੇ ਖੋਜਕਾਰ ਅਨਿਲ ਧੀਰ ਨੇ ਦੱਸਿਆ ਕਿ ਹੀਰਾ ਤੁਰਤ ਮੰਦਰ ਨੂੰ ਸੌਂਪਿਆ ਨਹੀਂ ਗਿਆ ਸੀ ਅਤੇ ਮਹਾਰਾਜਾ ਰਣਜੀਤ ਸਿੰਘ ਦੀ 1839 ਵਿੱਚ ਮੌਤ ਹੋ ਗਈ ਅਤੇ ਅੰਗਰੇਜ਼ਾਂ ਨੇ 10 ਸਾਲ ਬਾਅਦ ਉਸ ਦੇ ਪੁੱਤਰ ਦਲੀਪ ਸਿੰਘ ਤੋਂ ਕੋਹਿਨੂਰ ਖੋਹ ਲਿਆ ਸੀ, ਭਾਵੇਂ ਉਨ੍ਹਾਂ ਨੂੰ ਪਤਾ ਸੀ ਕਿ ਇਹ ਦਾਨ ਵਿੱਚ ਦਿੱਤਾ ਗਿਆ ਸੀ।

  ਖੋਜਕਾਰ ਅਨਿਲ ਧੀਰ ਦਾ ਕਹਿਣਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਮੌਤ ਤੋਂ ਪਹਿਲਾਂ ਆਪਣੀ ਵਸੀਅਤ ਵਿੱਚ ਲਿਖਿਆ ਸੀ ਕਿ ਉਨ੍ਹਾਂ ਨੇ ਕੋਹਿਨੂਰ ਹੀਰਾ ਭਗਵਾਨ ਜਗਨਨਾਥ ਨੂੰ ਦਾਨ ਕੀਤਾ ਸੀ। ਇਹ ਦਸਤਾਵੇਜ਼ ਬ੍ਰਿਟਿਸ਼ ਫੌਜ ਦੇ ਇੱਕ ਅਧਿਕਾਰੀ ਦੁਆਰਾ ਤਸਦੀਕ ਕੀਤਾ ਗਿਆ ਸੀ, ਜਿਸਦਾ ਸਬੂਤ ਦਿੱਲੀ ਦੇ ਨੈਸ਼ਨਲ ਆਰਕਾਈਵਜ਼ ਵਿੱਚ ਮੌਜੂਦ ਹੈ।

  ਓਡੀਸ਼ਾ ਵਿੱਚ ਸੱਤਾਧਾਰੀ ਬੀਜੂ ਜਨਤਾ ਦਲ (ਬੀਜੇਡੀ) ਦੇ ਆਗੂ ਭੁਪਿੰਦਰ ਸਿੰਘ ਨੇ 2016 ਵਿੱਚ ਰਾਜ ਸਭਾ ਵਿੱਚ ਹੀਰੇ ਨੂੰ ਵਾਪਸ ਲਿਆਉਣ ਦਾ ਮੁੱਦਾ ਉਠਾਇਆ ਸੀ। ਪੁਰੀ ਦੇ ਵਿਧਾਇਕ ਅਤੇ ਭਾਜਪਾ ਨੇਤਾ ਜਯੰਤ ਸਾਰੰਗੀ ਨੇ ਵੀ ਕਿਹਾ ਕਿ ਉਹ ਇਸ ਮਾਮਲੇ ਨੂੰ ਉੜੀਸਾ ਵਿਧਾਨ ਸਭਾ 'ਚ ਉਠਾਉਣਗੇ।

  Published by:Gurwinder Singh
  First published:

  Tags: Kohinoor, Odisha