• Home
 • »
 • News
 • »
 • national
 • »
 • ODISHA THE STUDENT GAVE POISON TO 20 FRIENDS OF THE HOSTEL SO THAT THERE IS A HOLIDAY IN THE SCHOOL

ਸਕੂਲ 'ਚ ਛੁੱਟੀ ਕਰਵਾਉਣ ਲਈ ਵਿਦਿਆਰਥੀ ਨੇ ਹੋਸਟਲ ਦੇ 20 ਦੋਸਤਾਂ ਨੂੰ ਦਿੱਤਾ 'ਜ਼ਹਿਰ'

(ਸੰਕੇਤਕ ਫੋਟੋ)

 • Share this:
  ਉੜੀਸਾ ਦੇ ਕਾਮਾਗਾਓਂ ਹਾਇਰ ਸੈਕੰਡਰੀ ਸਕੂਲ ਦੇ ਇੱਕ ਸਕੂਲੀ ਵਿਦਿਆਰਥੀ ਨੇ ਆਪਣੇ 20 ਦੋਸਤਾਂ ਦੀ ਜਾਨ ਨੂੰ ਸਿਰਫ ਇਸ ਲਈ ਖ਼ਤਰੇ ਵਿੱਚ ਪਾ ਦਿੱਤਾ ਕਿਉਂਕਿ ਉਹ ਸਕੂਲ ਵਿਟ ਛੁੱਟੀ ਕਰਵਾਉਣਾ ਚਾਹੁੰਦਾ ਸੀ।

  ਇਹ ਸਕੂਲ ਬਾਰਗੜ੍ਹ ਜ਼ਿਲ੍ਹੇ ਦੇ ਭਟਲੀ ਬਲਾਕ ਵਿੱਚ ਹੈ। ਪ੍ਰਿੰਸੀਪਲ ਪ੍ਰੇਮਾਨੰਦ ਪਟੇਲ ਨੇ ਦੱਸਿਆ ਕਿ ਇਕ ਵਿਦਿਆਰਥੀ ਨੇ ਆਪਣੇ ਹੋਸਟਲ ਦੇ 20 ਮੁੰਡਿਆਂ ਨੂੰ ਉਸ ਬੋਤਲ ਨਾਲ ਪਾਣੀ ਪਿਲਾਇਆ ਜਿਸ ਵਿਚ ਜ਼ਹਿਰੀਲਾ ਕੀਟਨਾਸ਼ਕ ਪਾਣੀ ਮਿਲਿਆ ਹੋਇਆ ਸੀ। ਇਸ ਕਾਰਨ ਵਿਦਿਆਰਥੀਆਂ ਨੂੰ ਉਲਟੀਆਂ ਅਤੇ ਜੀਅ ਕੱਚਾ ਹੋਣ ਦੀ ਸ਼ਿਕਾਇਤ ਤੋਂ ਬਾਅਦ ਹਸਪਤਾਲ ਦਾਖਲ ਕਰਵਾਉਣਾ ਪਿਆ, ਹਾਲਾਂਕਿ ਇਲਾਜ ਤੋਂ ਬਾਅਦ ਸਾਰੇ ਖ਼ਤਰੇ ਤੋਂ ਬਾਹਰ ਹਨ।

  ਪ੍ਰਿੰਸੀਪਲ ਨੇ ਦੱਸਿਆ ਕਿ ਆਰਟਸ ਵਿਸ਼ੇ ਦਾ 16 ਸਾਲਾ ਵਿਦਿਆਰਥੀ ਉਮੀਦ ਕਰ ਰਿਹਾ ਸੀ ਕਿ ਕੋਰੋਨਾ ਵਾਇਰਸ ਦਾ ਨਵਾਂ ਰੂਪ ਓਮੀਕਰੋਨ ਮਿਲਣ ਤੋਂ ਬਾਅਦ ਤਾਲਾਬੰਦੀ ਹੋ ਜਾਵੇਗੀ ਅਤੇ ਸਕੂਲ ਬੰਦ ਹੋ ਜਾਣਗੇ। ਅਜਿਹਾ ਨਾ ਹੋਣ 'ਤੇ ਉਸ ਨੇ ਇਹ ਜਾਨਲੇਵਾ ਕਦਮ ਚੁੱਕ ਲਿਆ।

  ਹਸਪਤਾਲ ਵਿੱਚ ਦਾਖ਼ਲ ਵਿਦਿਆਰਥੀਆਂ ਦੇ ਰਿਸ਼ਤੇਦਾਰਾਂ ਨੇ ਮੰਗ ਕੀਤੀ ਸੀ ਕਿ ਮੁਲਜ਼ਮ ਵਿਦਿਆਰਥੀ ਖ਼ਿਲਾਫ਼ ਐਫਆਈਆਰ ਦਰਜ ਕੀਤੀ ਜਾਵੇ ਪਰ ਉਸ ਦੀ ਛੋਟੀ ਉਮਰ ਅਤੇ ਕਰੀਅਰ ਨੂੰ ਦੇਖਦੇ ਹੋਏ ਉਸ ਖ਼ਿਲਾਫ਼ ਕੇਸ ਦਰਜ ਨਹੀਂ ਕੀਤਾ ਗਿਆ। ਉਸ ਨੂੰ ਕੁਝ ਦਿਨਾਂ ਲਈ ਸਕੂਲ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ।
  Published by:Gurwinder Singh
  First published: