Home /News /national /

ਉੜੀਸਾ 'ਚ ਇਕ ਹੋਰ ਰੂਸੀ ਨਾਗਰਿਕ ਦੀ ਲਾਸ਼ ਮਿਲੀ, ਪੰਦਰਵਾੜੇ ’ਚ ਤੀਜਾ ਮਾਮਲਾ

ਉੜੀਸਾ 'ਚ ਇਕ ਹੋਰ ਰੂਸੀ ਨਾਗਰਿਕ ਦੀ ਲਾਸ਼ ਮਿਲੀ, ਪੰਦਰਵਾੜੇ ’ਚ ਤੀਜਾ ਮਾਮਲਾ

ਉੜੀਸਾ 'ਚ ਇਕ ਹੋਰ ਰੂਸੀ ਨਾਗਰਿਕ ਦੀ ਲਾਸ਼ ਮਿਲੀ, ਪੰਦਰਵਾੜੇ ’ਚ ਤੀਜਾ ਮਾਮਲਾ (ਫਾਇਲ ਫੋਟੋ)

ਉੜੀਸਾ 'ਚ ਇਕ ਹੋਰ ਰੂਸੀ ਨਾਗਰਿਕ ਦੀ ਲਾਸ਼ ਮਿਲੀ, ਪੰਦਰਵਾੜੇ ’ਚ ਤੀਜਾ ਮਾਮਲਾ (ਫਾਇਲ ਫੋਟੋ)

Russian Citizen Found Dead: ਉੜੀਸਾ ਵਿੱਚ ਰੂਸੀ ਨਾਗਰਿਕਾਂ ਦੀ ਮੌਤ ਦਾ ਸਿਲਸਿਲਾ ਰੁਕਦਾ ਨਜ਼ਰ ਨਹੀਂ ਆ ਰਿਹਾ ਹੈ। ਬੀ ਵਲਾਦੀਮੀਰ ਅਤੇ ਪਾਵੇਲ ਐਂਟੋਵ ਤੋਂ ਬਾਅਦ ਹੁਣ ਇੱਕ ਹੋਰ ਰੂਸੀ ਨਾਗਰਿਕ ਦੀ ਮੌਤ ਹੋ ਗਈ ਹੈ। ਮੰਗਲਵਾਰ ਨੂੰ ਜਗਤਸਿੰਘਪੁਰ ਜ਼ਿਲ੍ਹੇ ਦੇ ਪਾਰਾਦੀਪ ਬੰਦਰਗਾਹ 'ਤੇ ਇਕ ਮਾਲਵਾਹਕ ਜਹਾਜ਼ 'ਚੋਂ ਇਕ ਰੂਸੀ ਨਾਗਰਿਕ ਦੀ ਲਾਸ਼ ਬਰਾਮਦ ਹੋਈ। ਪੁਲਿਸ ਨੇ ਮ੍ਰਿਤਕ ਦੀ ਪਛਾਣ 51 ਸਾਲਾ ਮਿਲਾਕੋਵ ਸਰਗੇਈ ਵਜੋਂ ਕੀਤੀ ਹੈ।

ਹੋਰ ਪੜ੍ਹੋ ...
  • Share this:

Russian Citizen Found Dead: ਉੜੀਸਾ ਵਿੱਚ ਰੂਸੀ ਨਾਗਰਿਕਾਂ ਦੀ ਮੌਤ ਦਾ ਸਿਲਸਿਲਾ ਰੁਕਦਾ ਨਜ਼ਰ ਨਹੀਂ ਆ ਰਿਹਾ ਹੈ। ਬੀ ਵਲਾਦੀਮੀਰ ਅਤੇ ਪਾਵੇਲ ਐਂਟੋਵ ਤੋਂ ਬਾਅਦ ਹੁਣ ਇੱਕ ਹੋਰ ਰੂਸੀ ਨਾਗਰਿਕ ਦੀ ਮੌਤ ਹੋ ਗਈ ਹੈ।

ਮੰਗਲਵਾਰ ਨੂੰ ਜਗਤਸਿੰਘਪੁਰ ਜ਼ਿਲ੍ਹੇ ਦੇ ਪਾਰਾਦੀਪ ਬੰਦਰਗਾਹ 'ਤੇ ਇਕ ਮਾਲਵਾਹਕ ਜਹਾਜ਼ 'ਚੋਂ ਇਕ ਰੂਸੀ ਨਾਗਰਿਕ ਦੀ ਲਾਸ਼ ਬਰਾਮਦ ਹੋਈ। ਪੁਲਿਸ ਨੇ ਮ੍ਰਿਤਕ ਦੀ ਪਛਾਣ 51 ਸਾਲਾ ਮਿਲਾਕੋਵ ਸਰਗੇਈ ਵਜੋਂ ਕੀਤੀ ਹੈ।

ਪੁਲਿਸ ਨੇ ਦੱਸਿਆ ਕਿ ਪੰਦਰਵਾੜੇ ਵਿੱਚ ਇਹ ਤੀਜੀ ਘਟਨਾ ਹੈ। ਜਗਤਸਿੰਘਪੁਰ ਜ਼ਿਲ੍ਹੇ ਦੇ ਪਾਰਾਦੀਪ ਬੰਦਰਗਾਹ 'ਤੇ ਰੁਕੇ ਜਹਾਜ਼ 'ਚ ਰੂਸੀ ਨਾਗਰਿਕ ਮਿਲਾਕੋਵ ਸਰਗੇਈ (51) ਮ੍ਰਿਤਕ ਪਾਇਆ ਗਿਆ।

ਸਰਗੇਈ ਬੰਗਲਾਦੇਸ਼ ਦੇ ਚਟਗਾਂਵ ਬੰਦਰਗਾਹ ਤੋਂ ਪਾਰਾਦੀਪ ਰਾਹੀਂ ਮੁੰਬਈ ਜਾ ਰਹੇ ਐੱਮਬੀ ਅਲਾਦਨਾ ਜਹਾਜ਼ ਦਾ ਮੁੱਖ ਇੰਜੀਨੀਅਰ ਸੀ। ਉਹ ਸਵੇਰੇ 4:30 ਵਜੇ ਜਹਾਜ਼ ਦੇ ਕੈਬਿਨ ਵਿੱਚ ਮ੍ਰਿਤਕ ਪਾਇਆ ਗਿਆ। ਮੌਤ ਦੇ ਕਾਰਨਾਂ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ।

ਘਟਨਾ ਦੀ ਜਾਣਕਾਰੀ ਦਿੰਦੇ ਹੋਏ ਜਗਤਸਿੰਘਪੁਰ ਦੇ ਐਸਪੀ ਅਖਿਲੇਸ਼ਵਰ ਸਿੰਘ ਨੇ ਦੱਸਿਆ ਕਿ ਸਾਨੂੰ ਪਤਾ ਲੱਗਾ ਹੈ ਕਿ ਮ੍ਰਿਤਕ ਕਾਰਗੋ ਜਹਾਜ਼ ਦੇ ਚਾਲਕ ਦਲ ਦੇ ਮੈਂਬਰਾਂ ਵਿੱਚੋਂ ਇੱਕ ਸੀ। ਮੌਤ ਦੇ ਕਾਰਨਾਂ ਦਾ ਪਤਾ ਪੋਸਟਮਾਰਟਮ ਤੋਂ ਬਾਅਦ ਹੀ ਲੱਗੇਗਾ। ਸਾਡੀ ਮੁਢਲੀ ਜਾਂਚ ਦੇ ਅਨੁਸਾਰ, ਸਰਗੇਈ ਅਚਾਨਕ ਡਿੱਗ ਗਿਆ। ਸੰਭਵ ਹੈ ਕਿ ਉਸ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੋਵੇ।

Published by:Gurwinder Singh
First published:

Tags: Crime news