ਤੇਜ਼ ਰਫਤਾਰ ਟ੍ਰੇਨ ਚੋਂ ਗਾਇਬ ਕਰ ਦਿੰਦੇ ਹਨ ਕੋਲਾ,ਸਾਹਮਣੇ ਆਇਆ ਹੈਰਾਨ ਕਰਨ ਵਾਲਾ ਵੀਡੀਓ

Anuradha Shukla
Updated: March 13, 2018, 10:02 PM IST
ਤੇਜ਼ ਰਫਤਾਰ ਟ੍ਰੇਨ ਚੋਂ ਗਾਇਬ ਕਰ ਦਿੰਦੇ ਹਨ ਕੋਲਾ,ਸਾਹਮਣੇ ਆਇਆ ਹੈਰਾਨ ਕਰਨ ਵਾਲਾ ਵੀਡੀਓ
Anuradha Shukla
Updated: March 13, 2018, 10:02 PM IST
ਓਡੀਸ਼ਾ ਵਿੱਚ ਕੋਲੇ ਦੀ ਚੋਰੀ ਦਾ ਇਕ ਹੈਰਾਨ ਕਰਨ ਵਾਲਾ ਵੀਡੀਓ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਿਹਾ ਹੈ।ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕੁੱਝ ਲੋਕ ਚਲਦੀ ਟ੍ਰੇਨ ਵਿੱਚੋ ਕਿਸ ਤਰ੍ਹਾਂ ਕੋਲਾ ਚੋਰੀ ਕਰਦੇ ਹਨ।ਵੀਡੀਓ ਵਿੱਚ ਇਕ ਵਿਅਕਤੀ ਖਮਬੇ ਉਪਰ ਚੜ੍ਹਕੇ ਇਕ ਲੰਬੇ ਡੰਡੇ ਦੀ ਮਦਦ ਨਾਲ ਟ੍ਰੇਨ ਤੇ ਲੱਦੇ ਕੋਲੇ ਨੂੰ ਨੀਚੇ ਗਿਰਾ ਰਿਹਾ ਹੈ,ਫਿਰ ਇਸ ਕੋਲੇ ਨੂੰ ਬੋਰੀਆਂ ਵਿੱਚ ਭਰਕੇ ਲੈਕੇ ਜਾ ਰਹੇ ਹਨ।

ਘਟਨਾ ਓਡੀਸ਼ਾ ਦੇ ਭਦਰਕ ਦੀ ਹੈ ਜਿੱਥੇ ਦਿਨ-ਦਿਹਾੜੇ ਕੋਲੇ ਦੀ ਚੋਰੀ ਹੋ ਰਹੀ ਹੈ।ਦੱਸਿਆ ਜਾ ਰਿਹਾ ਕਿ ਚੋਰ ਆਸਟ੍ਰੇਲੀਆ ਤੋ ਇੰਪੋਰਟ ਕੀਤੇ ਗਏ ਕੋਲੇ ਦੀ ਚੋਰੀ ਕਰਦੇ ਹਨ।ਇਹ ਕੋਲਾ ਆਮ ਕੋਲੇ ਤੋ 10 ਗੁਣਾ ਜ਼ਿਆਦਾ ਵਧੀਆ ਹੁੰਦਾ ਹੈ।ਆਰੋਪ ਹੈ ਕਿ ਕੋਲੇ ਦੀ ਚੋਰੀ ਦਾ ਗਿਰੋਹ ਬਿਨਾਂ ਕਿਸੇ ਡਰ ਤੋ ਦਿਨ ਦਿਹਾੜੇ ਕੋਲੇ ਦੀ ਚੋਰੀ ਕਰਦਾ ਹੈ।ਇਸ ਕੰਮ ਵਿੱਚ ਪੁਲਿਸ ਤੋ ਲੈਕੇ ਸਕਿਉਰਿਟੀ ਗਾਰਡ ਤਕ ਮਿਲੀਭੁਗਤ ਦਾ ਆਰੋਪ ਹੈ।

ਗਿਰੋਹ ਦਾ ਇਕ ਮੈਂਬਰ ਖੰਭੇ ਉੱਪਰ ਚੜ੍ਹਕੇ ਡੰਡੇ ਨਾਲ ਕੋਲਾ ਨੀਚੇ ਗਿਰਾਉਂਦਾ ਹੈ।ਇਸ ਤੋਂ ਬਾਅਦ ਨੀਚੇ ਗਿਰੇ ਕੋਲੇ ਨੂੰ ਬੋਰੀਆਂ ਵਿੱਚ ਭਰਕੇ ਉਸ ਜਗ੍ਹਾ ਤੋ ਦੂਰ ਲੈਕੇ ਜਾਇਆ ਜਾਂਦਾ ਹੈ ਅਤੇ ਇਸਦੀ ਕਾਲਾ ਬਜ਼ਾਰੀ ਹੁੰਦੀ ਹੈ।ਆਰੋਪ ਇਹ ਵੀ ਹੈ ਕਿ ਕਾਲਾਬਜ਼ਾਰੀ ਵਿੱਚ ਪੁਲਿਸ ਤੋ ਲੈਕੇ ਪ੍ਰਸ਼ਾਸ਼ਨ ਦਾ ਵੀ ਸਹਿਯੋਗ ਹੈ।

ਕੋਲੇ ਦੀ ਚੋਰੀ ਉਪਰ ਇਲਾਕੇ ਦੇ ਐਸ.ਪੀ ਨੇ ਵਿਸ਼ਵਾਸ਼ ਦਿਵਾਇਆ ਤੇ ਕਿਹਾ ਕਿ ਉਹ ਇਸ ਤੇ ਜਲਦੀ ਹੀ ਕਾਰਵਾਈ ਕਰਨਗੇ ਪਰ ਚੋਰੀ ਦਾ ਇਹ ਕੰਮ ਲਗਾਤਾਰ ਜਾਰੀ ਹੈ।
First published: March 13, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ