Home /News /national /

Ola ਨੇ ਵਸੂਲਿਆ ਵੱਧ ਕਿਰਾਇਆ, ਖਪਤਕਾਰ ਅਦਾਲਤ ਨੇ ਲਗਾਇਆ 95,000 ਰੁਪਏ ਦਾ ਹਰਜਾਨਾ, ਕੀ ਹੈ ਪੂਰਾ ਮਾਮਲਾ?

Ola ਨੇ ਵਸੂਲਿਆ ਵੱਧ ਕਿਰਾਇਆ, ਖਪਤਕਾਰ ਅਦਾਲਤ ਨੇ ਲਗਾਇਆ 95,000 ਰੁਪਏ ਦਾ ਹਰਜਾਨਾ, ਕੀ ਹੈ ਪੂਰਾ ਮਾਮਲਾ?

Ola ਨੇ ਵਸੂਲਿਆ ਵੱਧ ਕਿਰਾਇਆ, ਖਪਤਕਾਰ ਅਦਾਲਤ ਨੇ ਲਗਾਇਆ 95,000 ਰੁਪਏ ਦਾ ਹਰਜਾਨਾ

Ola ਨੇ ਵਸੂਲਿਆ ਵੱਧ ਕਿਰਾਇਆ, ਖਪਤਕਾਰ ਅਦਾਲਤ ਨੇ ਲਗਾਇਆ 95,000 ਰੁਪਏ ਦਾ ਹਰਜਾਨਾ

Complaint Against Ola Cabs: 19 ਅਕਤੂਬਰ 2021 ਨੂੰ ਹੈਦਰਾਬਾਦ ਦਾ ਰਹਿਣ ਵਾਲਾ ਜੈਬੇਜ਼ ਸੈਮੂਅਲ ਆਪਣੀ ਪਤਨੀ ਅਤੇ ਰਿਸ਼ਤੇਦਾਰ ਨਾਲ ਕਿਤੇ ਜਾ ਰਿਹਾ ਸੀ। ਇਸ ਦੇ ਲਈ ਉਸ ਨੇ ਚਾਰ ਘੰਟੇ ਲਈ ਓਲਾ ਕੈਬ ਬੁੱਕ ਕਰਵਾਈ ਸੀ।

 • Share this:

  Hyderabad News: ਦੇਸ਼ ਦੀ ਮਸ਼ਹੂਰ ਕੈਬ ਸਰਵਿਸ (Cab Service)ਕੰਪਨੀ ਓਲਾ (Ola) ਨੂੰ ਹੁਣ ਓਵਰਚਾਰਜ (overcharge) ਅਤੇ ਖ਼ਰਾਬ ਸਰਵਿਸ (bad service) ਕਾਰਨ ਗਾਹਕ ਨੂੰ 95,000 ਰੁਪਏ ਦਾ ਮੁਆਵਜ਼ਾ (Compensation) ਦੇਣਾ ਪਵੇਗਾ। ਇਹ ਫੈਸਲਾ ਹੈਦਰਾਬਾਦ ਦੀ ਖਪਤਕਾਰ ਅਦਾਲਤ ਨੇ ਦਿੱਤਾ ਹੈ। ਗਾਹਕ ਨੇ ਦੋਸ਼ ਲਾਇਆ ਸੀ ਕਿ ਸਿਰਫ਼ 4 ਤੋਂ 5 ਕਿਲੋਮੀਟਰ ਦੇ ਸਫ਼ਰ ਲਈ ਉਸ ਤੋਂ ਜ਼ਬਰਦਸਤੀ 861 ਰੁਪਏ ਦਾ ਬਿੱਲ ਲਿਆ ਗਿਆ, ਜਦੋਂ ਕਿ ਇਹ 200 ਰੁਪਏ ਤੋਂ ਵੱਧ ਨਹੀਂ ਹੋਣਾ ਚਾਹੀਦਾ ਸੀ।

  ਦਰਅਸਲ, 19 ਅਕਤੂਬਰ 2021 ਨੂੰ ਹੈਦਰਾਬਾਦ ਦਾ ਰਹਿਣ ਵਾਲਾ ਜੈਬੇਜ਼ ਸੈਮੂਅਲ (Jabez Samuel) ਆਪਣੀ ਪਤਨੀ ਅਤੇ ਰਿਸ਼ਤੇਦਾਰ ਨਾਲ ਕਿਤੇ ਜਾ ਰਿਹਾ ਸੀ। ਇਸ ਦੇ ਲਈ ਉਸ ਨੇ ਚਾਰ ਘੰਟੇ ਲਈ ਓਲਾ ਕੈਬ ਬੁੱਕ ਕਰਵਾਈ ਸੀ। ਜਦੋਂ ਉਹ ਕੈਬ 'ਚ ਸਵਾਰ ਹੋਏ ਤਾਂ ਉਹ ਕਾਫੀ ਗੰਦੀ ਸੀ ਅਤੇ ਡਰਾਈਵਰ ਨੇ ਨਾ ਸਿਰਫ ਏਸੀ ਚਾਲੂ ਕਰਨ ਤੋਂ ਇਨਕਾਰ ਕਰ ਦਿੱਤਾ, ਸਗੋਂ ਉਸ ਨਾਲ ਗਲਤ ਵਿਵਹਾਰ ਵੀ ਕੀਤਾ ਗਿਆ। ਇਸ ਤੋਂ ਇਲਾਵਾ ਜਦੋਂ ਉਹ ਕਰੀਬ ਚਾਰ-ਪੰਜ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਕੈਬ ਤੋਂ ਹੇਠਾਂ ਉਤਰਿਆ ਤਾਂ ਉਸ ਦਾ ਕਰੀਬ 861 ਰੁਪਏ ਦਾ ਬਿੱਲ ਬਣ ਗਿਆ। ਜਦੋਂ ਜਬੇਜ਼ ਨੇ ਇਹ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਡਰਾਈਵਰ ਨੇ ਦੁਰਵਿਵਹਾਰ ਕੀਤਾ। ਅੰਤ ਵਿੱਚ ਉਸਨੂੰ ਇਹ ਕਿਰਾਇਆ ਦੇਣ ਲਈ ਮਜਬੂਰ ਹੋਣਾ ਪਿਆ।

  ਕੰਪਨੀ ਦੇ ਅਧਿਕਾਰੀਆਂ ਨੂੰ ਵੀ ਸ਼ਿਕਾਇਤ ਕੀਤੀ ਸੀ

  ਸੈਮੂਅਲ ਨੇ ਦੱਸਿਆ ਕਿ ਉਨ੍ਹਾਂ ਨੇ ਓਲਾ ਕੈਬਜ਼ ਕੋਲ ਵੱਧ ਬਿੱਲ ਸਬੰਧੀ ਸ਼ਿਕਾਇਤ ਦਰਜ ਕਰਵਾਈ ਸੀ ਪਰ ਕੰਪਨੀ ਅਧਿਕਾਰੀਆਂ ਨੇ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਓਲਾ ਦੇ ਅਧਿਕਾਰੀ ਉਨ੍ਹਾਂ ਨੂੰ ਵਾਰ-ਵਾਰ ਫੋਨ ਕਰਕੇ ਬਿੱਲ ਦਾ ਭੁਗਤਾਨ ਕਰਨ ਲਈ ਕਹਿ ਰਹੇ ਹਨ। ਇਸ ਤੋਂ ਬਾਅਦ ਜੈਬੇਜ਼ ਨੇ ਖਪਤਕਾਰ ਅਦਾਲਤ ਤੱਕ ਪਹੁੰਚ ਕੀਤੀ। ਨੋਟਿਸ ਦਿੱਤੇ ਜਾਣ ਤੋਂ ਬਾਅਦ ਵੀ ਓਲਾ ਕੈਬਜ਼ ਕੇਸ ਲੜਨ ਲਈ ਕਮਿਸ਼ਨ ਸਾਹਮਣੇ ਪੇਸ਼ ਨਹੀਂ ਹੋਈ।

  ਕੰਪਨੀ ਵਿਆਜ ਸਮੇਤ ਕਿਰਾਇਆ ਵਾਪਸ ਕਰੇਗੀ

  ਸ਼ਿਕਾਇਤਕਰਤਾ ਨੂੰ ਹੋਈ ਮਾਨਸਿਕ ਪੀੜਾ ਨੂੰ ਦੇਖਦੇ ਹੋਏ ਕਮਿਸ਼ਨ ਨੇ ਕੰਪਨੀ ਨੂੰ ਗਾਹਕ ਨੂੰ ਮੁਆਵਜ਼ੇ ਵਜੋਂ 88,000 ਰੁਪਏ ਅਤੇ ਸੁਣਵਾਈ ਦੇ ਖਰਚੇ ਵਜੋਂ 7,000 ਰੁਪਏ ਦੇਣ ਲਈ ਕਿਹਾ ਹੈ। ਕਮਿਸ਼ਨ ਨੇ ਮੁਆਵਜ਼ਾ ਦੇਣ ਲਈ 45 ਦਿਨਾਂ ਦਾ ਸਮਾਂ ਦਿੱਤਾ ਹੈ ਅਤੇ ਜੇਕਰ ਕੰਪਨੀ ਅਦਾਲਤ ਦੇ ਹੁਕਮਾਂ ਦੀ ਪਾਲਣਾ ਨਹੀਂ ਕਰਦੀ ਹੈ ਤਾਂ ਉਸ ਨੂੰ ਵਿਆਜ ਸਮੇਤ ਭੁਗਤਾਨ ਕਰਨਾ ਹੋਵੇਗਾ। ਕੰਪਨੀ ਨੂੰ 12 ਫੀਸਦੀ ਸਾਲਾਨਾ ਦੀ ਦਰ ਨਾਲ 861 ਰੁਪਏ ਦੀ ਰਕਮ ਵਿਆਜ ਸਮੇਤ ਵਾਪਸ ਕਰਨ ਦਾ ਵੀ ਹੁਕਮ ਦਿੱਤਾ ਗਿਆ ਹੈ।

  Published by:Tanya Chaudhary
  First published:

  Tags: Cab Booking, Consumer court, Consumer rights in india, Ola