Home /News /national /

VIDEO: ਰਾਸ਼ਨ ਕਾਰਡ 'ਤੇ 'ਦੱਤਾ' ਦੀ ਥਾਂ ਲਿਖ ਦਿੱਤਾ 'ਕੁੱਤਾ', ਅਧਿਕਾਰੀ ਦੀ ਕਾਰ ਅੱਗੇ 'ਭੌਂਕ-ਭੌਂਕ' ਕੇ ਕਰਵਾਇਆ ਠੀਕ...

VIDEO: ਰਾਸ਼ਨ ਕਾਰਡ 'ਤੇ 'ਦੱਤਾ' ਦੀ ਥਾਂ ਲਿਖ ਦਿੱਤਾ 'ਕੁੱਤਾ', ਅਧਿਕਾਰੀ ਦੀ ਕਾਰ ਅੱਗੇ 'ਭੌਂਕ-ਭੌਂਕ' ਕੇ ਕਰਵਾਇਆ ਠੀਕ...

(Credit/Twitter/@Anupammishra777)

(Credit/Twitter/@Anupammishra777)

ਜਾਣਕਾਰੀ ਅਨੁਸਾਰ ਰਾਸ਼ਨ ਕਾਰਡ ਵਿਚ ਇਸ ਵਿਅਕਤੀ ਦਾ ਨਾਮ ਗਲਤ ਛਾਪਿਆ ਗਿਆ ਸੀ। ਸ੍ਰੀਕਾਂਤ ਕੁਮਾਰ ‘ਦੱਤਾ’ ਦੀ ਥਾਂ ‘ਕੁੱਤਾ’ ਲਿਖ ਦਿੱਤਾ ਗਿਆ ਸੀ। ਕਈ ਵਾਰ ਉਸ ਨੇ ਨਾਮ ਠੀਕ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬੀ ਨਹੀਂ ਮਿਲੀ। ਇਸ ਗੱਲ 'ਤੇ ਇਹ ਵਿਅਕਤੀ ਗੁੱਸੇ 'ਚ ਆ ਗਿਆ। ਉਹ ਹੱਥ ਵਿੱਚ ਕਾਗਜ਼ ਲੈ ਕੇ ਅਫਸਰ ਦੀ ਕਾਰ ਦੇ ਨੇੜੇ ਆਇਆ ਅਤੇ ਭੌਂਕਣ ਲੱਗਾ।

ਹੋਰ ਪੜ੍ਹੋ ...
 • Share this:

  ਕਈ ਵਾਰ ਸਰਕਾਰੀ ਦਸਤਾਵੇਜ਼ਾਂ ਵਿਚ ਨਾਮ ਵਿਚ ਕੁਝ ਨਾ ਕੁਝ ਗੜਬੜੀ ਹੋ ਜਾਂਦੀ ਹੈ, ਪਰ ਪੱਛਮੀ ਬੰਗਾਲ ਦੇ ਇਕ ਵਿਅਕਤੀ ਨਾਲ ਅਜਿਹੀ ਗੜਬੜੀ ਹੋ ਗਈ, ਜਿਸ ਨੂੰ ਜਾਣ ਕੇ ਤੁਸੀਂ ਵੀ ਆਪਣਾ ਸਿਰ ਫੜਨ ਲਈ ਮਜਬੂਰ ਹੋ ਜਾਓਗੇ।

  ਇੱਕ ਅੱਖਰ ਦੀ ਗਲਤੀ ਨਾਲ ਉਸ ਨੇ ਨਾਮ ਦੇ ਅਰਥ ਹੀ ਵਿਗੜ ਗਏ। ਰਾਸ਼ਨ ਕਾਰਡ 'ਚ ਇਸ ਗਲਤੀ ਕਾਰਨ ਇਹ ਵਿਅਕਤੀ ਇੰਨਾ ਗੁੱਸੇ 'ਚ ਆ ਗਿਆ ਕਿ ਅਧਿਕਾਰੀ ਦੇ ਸਾਹਮਣੇ ਹੀ ਭੌਂਕਣ ਲੱਗਾ। ਹੁਣ ਇਸ ਪੂਰੀ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

  ਵਾਇਰਲ ਹੋ ਰਹੀ ਵੀਡੀਓ ਵਿੱਚ ਇਕ ਵਿਅਕਤੀ ਹੱਥ ਵਿੱਚ ਕਾਗਜ਼ ਲੈ ਕੇ ਅਫਸਰ ਦੀ ਕਾਰ ਅੱਗੇ ਭੌਂਕਦਾ ਦਿਖਾਈ ਦੇ ਰਿਹਾ ਹੈ। ਉਹ ਅਫਸਰ ਵੱਲ ਦੇਖਦਾ ਹੈ, ਭੌਂਕਦਾ ਹੈ ਅਤੇ ਫਿਰ ਉਨ੍ਹਾਂ ਨੂੰ ਕਾਗਜ਼ ਦਿਖਾ ਦਿੰਦਾ ਹੈ। ਇਸ ਵਿਅਕਤੀ ਦੀ ਹਰਕਤ ਦੇਖ ਆਲੇ-ਦੁਆਲੇ ਦੇ ਲੋਕ ਵੀ ਹੈਰਾਨ ਰਹਿ ਗਏ।

  ਨਾਮ ਵਿੱਚ ਵੱਡੀ ਗਲਤੀ

  ਜਾਣਕਾਰੀ ਅਨੁਸਾਰ ਰਾਸ਼ਨ ਕਾਰਡ ਵਿਚ ਇਸ ਵਿਅਕਤੀ ਦਾ ਨਾਮ ਗਲਤ ਛਾਪਿਆ ਗਿਆ ਸੀ। ਸ੍ਰੀਕਾਂਤ ਕੁਮਾਰ ‘ਦੱਤਾ’ ਦੀ ਥਾਂ ‘ਕੁੱਤਾ’ ਲਿਖ ਦਿੱਤਾ ਗਿਆ ਸੀ। ਕਈ ਵਾਰ ਉਸ ਨੇ ਨਾਮ ਠੀਕ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬੀ ਨਹੀਂ ਮਿਲੀ। ਇਸ ਗੱਲ 'ਤੇ ਇਹ ਵਿਅਕਤੀ ਗੁੱਸੇ 'ਚ ਆ ਗਿਆ। ਉਹ ਹੱਥ ਵਿੱਚ ਕਾਗਜ਼ ਲੈ ਕੇ ਅਫਸਰ ਦੀ ਕਾਰ ਦੇ ਨੇੜੇ ਆਇਆ ਅਤੇ ਭੌਂਕਣ ਲੱਗਾ।

  Published by:Gurwinder Singh
  First published:

  Tags: Viral news, Viral video