Home /News /national /

ਕਾਲਜ ‘ਚ ਨਹੀਂ ਹੋਈ ਸੀ ਪੜ੍ਹਾਈ, ਪ੍ਰੋਫੈਸਰ ਨੇ 2 ਸਾਲ ਦੀ ਪੂਰੀ ਸੈਲਰੀ ਵਾਪਸ ਕੀਤੀ

ਕਾਲਜ ‘ਚ ਨਹੀਂ ਹੋਈ ਸੀ ਪੜ੍ਹਾਈ, ਪ੍ਰੋਫੈਸਰ ਨੇ 2 ਸਾਲ ਦੀ ਪੂਰੀ ਸੈਲਰੀ ਵਾਪਸ ਕੀਤੀ

ਇਸ ਕਾਲਜ ‘ਚ ਨਹੀਂ ਹੋਈ ਸੀ ਪੜ੍ਹਾਈ, ਪ੍ਰੋਫੈਸਰ ਨੇ 2 ਸਾਲ ਦੀ ਪੂਰੀ ਸੈਲਰੀ ਵਾਪਸ ਕੀਤੀ

ਇਸ ਕਾਲਜ ‘ਚ ਨਹੀਂ ਹੋਈ ਸੀ ਪੜ੍ਹਾਈ, ਪ੍ਰੋਫੈਸਰ ਨੇ 2 ਸਾਲ ਦੀ ਪੂਰੀ ਸੈਲਰੀ ਵਾਪਸ ਕੀਤੀ

ਪ੍ਰੋਫੈਸਰ ਲਲਨ ਕੁਮਾਰ ਨੇ ਆਪਣੀ ਦੋ ਸਾਲਾਂ ਦੀ ਤਨਖਾਹ ਵਿੱਚੋਂ 23 ਲੱਖ ਰੁਪਏ ਤੋਂ ਵੱਧ ਦੀ ਰਕਮ ਸਰਕਾਰ ਨੂੰ ਵਾਪਸ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਾਲਜ ਵਿੱਚ ਵਿਦਿਆਰਥੀਆਂ ਨੂੰ ਦੋ ਸਾਲਾਂ ਤੋਂ ਵੱਧ ਸਮੇਂ ਤੋਂ ਪੜ੍ਹਾਇਆ ਨਹੀ ਹੈ, ਜਿਸ ਕਾਰਨ ਉਹ ਤਨਖਾਹ ਲੈਣ ਦੇ ਹੱਕਦਾਰ ਨਹੀਂ ਹਨ।

  • Share this:
    ਮੁਜ਼ੱਫਰਪੁਰ- ਬਿਹਾਰ ਦੇ ਮੁਜ਼ੱਫਰਪੁਰ (Muzaffarpur)  ਸਥਿਤ ਨਿਤੀਸ਼ਵਰ ਸਿੰਘ ਕਾਲਜ ਦੇ ਹਿੰਦੀ ਵਿਭਾਗ ਦੇ ਪ੍ਰੋਫੈਸਰ ਲਲਨ ਕੁਮਾਰ ਕਾਫੀ ਚਰਚਾ 'ਚ ਹਨ। ਦਰਅਸਲ, ਪ੍ਰੋਫੈਸਰ ਲਲਨ ਕੁਮਾਰ ਨੇ ਆਪਣੀ ਦੋ ਸਾਲਾਂ ਦੀ ਤਨਖਾਹ ਵਿੱਚੋਂ 23 ਲੱਖ ਰੁਪਏ ਤੋਂ ਵੱਧ ਦੀ ਰਕਮ ਸਰਕਾਰ ਨੂੰ ਵਾਪਸ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਾਲਜ ਵਿੱਚ ਵਿਦਿਆਰਥੀਆਂ ਨੂੰ ਦੋ ਸਾਲਾਂ ਤੋਂ ਵੱਧ ਸਮੇਂ ਤੋਂ ਪੜ੍ਹਾਇਆ ਨਹੀ ਹੈ, ਜਿਸ ਕਾਰਨ ਉਹ ਤਨਖਾਹ ਲੈਣ ਦੇ ਹੱਕਦਾਰ ਨਹੀਂ ਹਨ। ਉਨ੍ਹਾਂ  ਕਿਹਾ ਕਿ ਉਹ ਚਾਹੁੰਦੇ ਹਨ ਕਿ ਉਸਨੂੰ ਅਜਿਹੀ ਜਗ੍ਹਾ ਟਰਾਂਸਫਰ ਕੀਤਾ ਜਾਵੇ ਜਿੱਥੇ ਕਲਾਸਾਂ ਚੰਗੀ ਤਰ੍ਹਾਂ ਚੱਲਦੀਆਂ ਹਨ।

    ਨਿਊਜ਼ 18 ਨਾਲ ਗੱਲਬਾਤ ਦੌਰਾਨ ਪ੍ਰੋਫੈਸਰ ਲਲਨ ਕੁਮਾਰ ਨੇ ਦੱਸਿਆ ਕਿ ਉਹ ਜੁਆਇਨ ਕਰਨ ਤੋਂ ਬਾਅਦ ਤੋਂ ਹੀ ਇਸ ਦੇ ਖਿਲਾਫ ਆਵਾਜ਼ ਉਠਾ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਉਸ ਦਾ ਰੈਂਕ ਚੰਗਾ ਸੀ, ਫਿਰ ਵੀ ਉਸ ਨੂੰ ਨਿਤੀਸ਼ਵਰ ਸਿੰਘ ਕਾਲਜ (Nitishwar Singh College) ਭੇਜ ਦਿੱਤਾ ਗਿਆ, ਜਦੋਂ ਕਿ ਘੱਟ ਰੈਂਕ ਵਾਲਿਆਂ ਦੀ ਚੋਣ ਪੀ.ਜੀ. ਲਈ ਹੋਈ।

    ਪ੍ਰੋਫ਼ੈਸਰ ਲਾਲਨ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਕਿਸੇ ਅਜਿਹੇ ਕਾਲਜ ਵਿੱਚ ਭੇਜਿਆ ਜਾਵੇ ਜਿੱਥੇ ਪੀਜੀ ਦੀ ਪੜ੍ਹਾਈ ਕੀਤੀ ਜਾਂਦੀ ਹੈ। ਉਨ੍ਹਾਂ ਅਨੁਸਾਰ ਨਿਤੀਸ਼ਵਰ ਸਿੰਘ ਕਾਲਜ ਵਿੱਚ ਬਹੁਤ ਘੱਟ ਵਿਦਿਆਰਥੀ ਆਉਂਦੇ ਹਨ। ਉਨ੍ਹਾਂ ਕਈ ਵਾਰ ਟਰਾਂਸਫਰ ਦੀ ਕੋਸ਼ਿਸ਼ ਕੀਤੀ ਪਰ ਹਰ ਵਾਰ ਉਸ ਦਾ ਨਾਂ ਕੱਟ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀ ਮੰਗ ਨਾ ਮੰਨੀ ਗਈ ਤਾਂ ਉਹ ਭੁੱਖ ਹੜਤਾਲ ’ਤੇ ਬੈਠਣਗੇ।

    ਇਸ ਸਬੰਧੀ ਨਿਤੀਸ਼ਵਰ ਸਿੰਘ ਕਾਲਜ ਦੇ ਪ੍ਰਿੰਸੀਪਲ ਪ੍ਰੋ. ਡਾ: ਮਨੋਜ ਕੁਮਾਰ ਨੇ ਕਿਹਾ ਕਿ ਜੇਕਰ ਪ੍ਰੋਫੈਸਰ ਲਲਨ ਕੁਮਾਰ ਨੂੰ ਕੋਈ ਸਮੱਸਿਆ ਸੀ ਤਾਂ ਉਨ੍ਹਾਂ ਨੂੰ ਪਹਿਲਾਂ ਦੱਸਣਾ ਚਾਹੀਦਾ ਸੀ। ਉਨ੍ਹਾਂ ਕਈ ਵਾਰ ਤਬਾਦਲੇ ਦੀ ਗੱਲ ਕੀਤੀ ਪਰ ਪ੍ਰਿੰਸੀਪਲ ਨਾਲ ਇਕ ਵਾਰ ਵੀ ਗੱਲ ਨਹੀਂ ਕੀਤੀ। ਪ੍ਰਿੰਸੀਪਲ ਨੇ ਕਿਹਾ ਕਿ ਕਾਲਜ ਵਿੱਚ ਪੜ੍ਹਾਈ ਨਾ ਕਰਨ ਦੇ ਦੋਸ਼ ਬੇਬੁਨਿਆਦ ਹਨ, ਪਿਛਲੇ 2 ਸਾਲਾਂ ਤੋਂ ਕਰੋਨਾ ਵਾਇਰਸ ਕਾਰਨ ਕਲਾਸ ਸਿਸਟਮ ਡਿਸਟਰਬ ਰਿਹਾ ਹੈ।

    ਇਸ ਦੇ ਨਾਲ ਹੀ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਯੂਨੀਵਰਸਿਟੀ, ਮੁਜ਼ੱਫਰਪੁਰ ਦੇ ਰਜਿਸਟਰਾਰ ਡਾਕਟਰ ਆਰ ਕੇ ਠਾਕੁਰ ਨੇ ਦੱਸਿਆ ਕਿ ਪ੍ਰੋਫੈਸਰ ਲਲਨ ਆਪਣੇ ਤਬਾਦਲੇ ਨੂੰ ਲੈ ਕੇ ਚਿੰਤਤ ਹਨ। ਉਨ੍ਹਾਂ ਨੇ ਆਪਣਾ ਚੈੱਕ ਵਾਪਸ ਕੀਤਾ, ਪਰ ਇਸ ਨੂੰ ਮਨਜ਼ੂਰ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਨਿਤੀਸ਼ਵਰ ਸਿੰਘ ਕਾਲਜ ਵਿੱਚ ਪੜ੍ਹਾਈ ਨਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਮਾਮਲੇ ਦੀ ਜਾਂਚ ਕਰਾਂਗੇ।
    Published by:Ashish Sharma
    First published:

    Tags: Bihar, College, Salary

    ਅਗਲੀ ਖਬਰ