Home /News /national /

OMG! 11 ਲੱਖ ਦੀ ਕਾਰ ਰਿਪੇਅਰਿੰਗ ਦਾ ਬਿੱਲ ਬਣਾ ਦਿੱਤਾ 22 ਲੱਖ, ਵਾਹਨ ਮਾਲਕ ਦੇ ਉੱਡੇ ਹੋਸ਼

OMG! 11 ਲੱਖ ਦੀ ਕਾਰ ਰਿਪੇਅਰਿੰਗ ਦਾ ਬਿੱਲ ਬਣਾ ਦਿੱਤਾ 22 ਲੱਖ, ਵਾਹਨ ਮਾਲਕ ਦੇ ਉੱਡੇ ਹੋਸ਼

OMG! 11 ਲੱਖ ਦੀ ਕਾਰ ਰਿਪੇਅਰਿੰਗ ਦਾ ਬਿੱਲ ਬਣਾ ਦਿੱਤਾ 22 ਲੱਖ, ਵਾਹਨ ਮਾਲਕ ਦੇ ਉੱਡੇ ਹੋਸ਼  (ਸੰਕੇਤਕ ਫੋਟੋ)

OMG! 11 ਲੱਖ ਦੀ ਕਾਰ ਰਿਪੇਅਰਿੰਗ ਦਾ ਬਿੱਲ ਬਣਾ ਦਿੱਤਾ 22 ਲੱਖ, ਵਾਹਨ ਮਾਲਕ ਦੇ ਉੱਡੇ ਹੋਸ਼ (ਸੰਕੇਤਕ ਫੋਟੋ)

ਦਰਅਸਲ, ਉਸ ਨੇ 11 ਲੱਖ ਰੁਪਏ ਦੀ ਕਾਰ ਰਿਪੇਅਰਿੰਗ ਸੈਂਟਰ ਨੂੰ ਮੁਰੰਮਤ ਲਈ ਭੇਜੀ ਸੀ। ਰਿਪੇਅਰਿੰਗ ਸੈਂਟਰ ਨੇ ਉਸ ਨੂੰ 22 ਲੱਖ ਰੁਪਏ ਦਾ ਬਿੱਲ ਦੇ ਦਿੱਤਾ। ਇਸ ਵੇਖ ਉਸ ਦੇ ਹੋਸ਼ ਉੱਡ ਗਏ। ਉਹ ਇਹ ਸਮਝਣ ਵਿੱਚ ਅਸਮਰੱਥ ਸੀ ਕਿ ਕੀ ਮੁਰੰਮਤ ਦਾ ਬਿੱਲ ਅਦਾ ਕਰਨਾ ਹੈ ਜਾਂ ਕਾਰ ਨੂੰ ਮੁਰੰਮਤ ਕੇਂਦਰ ਵਿੱਚ ਛੱਡਣਾ ਹੈ।

ਹੋਰ ਪੜ੍ਹੋ ...
 • Share this:

  ਤੁਸੀਂ ਅਕਸਰ ਖ਼ਬਰਾਂ ਵਿੱਚ ਪੜ੍ਹਿਆ ਹੋਵੇਗਾ ਕਿ ਕਿਸੇ ਵਿਅਕਤੀ ਦਾ ਬਿਜਲੀ ਦਾ ਬਿੱਲ ਲੱਖਾਂ ਰੁਪਏ ਵਿੱਚ ਆਇਆ ਹੈ। ਪਰ ਕੀ ਤੁਸੀਂ ਕਦੇ ਸੁਣਿਆ ਹੈ ਕਿ ਕਾਰ ਦੀ ਮੁਰੰਮਤ ਦਾ ਬਿੱਲ ਉਸ ਦੀ ਕੀਮਤ ਤੋਂ 2 ਗੁਣਾ ਵੱਧ ਆਇਆ ਹੈ? ਹਾਂ! ਅਜਿਹਾ ਹੀ ਬੈਂਗਲੁਰੂ ਦੇ ਇਕ ਵਿਅਕਤੀ ਨਾਲ ਹੋਇਆ।

  ਇਸ ਦੀ ਜਾਣਕਾਰੀ ਉਨ੍ਹਾਂ ਨੇ ਖੁਦ ਸੋਸ਼ਲ ਮੀਡੀਆ 'ਤੇ ਦਿੱਤੀ ਹੈ। ਦਰਅਸਲ, ਉਸ ਨੇ 11 ਲੱਖ ਰੁਪਏ ਦੀ ਕਾਰ ਰਿਪੇਅਰਿੰਗ ਸੈਂਟਰ ਨੂੰ ਮੁਰੰਮਤ ਲਈ ਭੇਜੀ ਸੀ। ਰਿਪੇਅਰਿੰਗ ਸੈਂਟਰ ਨੇ ਉਸ ਨੂੰ 22 ਲੱਖ ਰੁਪਏ ਦਾ ਬਿੱਲ ਦੇ ਦਿੱਤਾ। ਇਸ ਵੇਖ ਉਸ ਦੇ ਹੋਸ਼ ਉੱਡ ਗਏ। ਉਹ ਇਹ ਸਮਝਣ ਵਿੱਚ ਅਸਮਰੱਥ ਸੀ ਕਿ ਕੀ ਮੁਰੰਮਤ ਦਾ ਬਿੱਲ ਅਦਾ ਕਰਨਾ ਹੈ ਜਾਂ ਕਾਰ ਨੂੰ ਮੁਰੰਮਤ ਕੇਂਦਰ ਵਿੱਚ ਛੱਡਣਾ ਹੈ।

  ਜਾਣਕਾਰੀ ਮੁਤਾਬਕ ਬੈਂਗਲੁਰੂ ਦਾ ਰਹਿਣ ਵਾਲਾ ਅਨਿਰੁਧ ਗਣੇਸ਼ ਅਮੇਜ਼ਾਨ 'ਚ ਬਤੌਰ ਪ੍ਰੋਜੈਕਟ ਮੈਨੇਜਰ ਕੰਮ ਕਰਦਾ ਹੈ। ਪਿਛਲੇ ਦਿਨੀਂ ਪਏ ਮੋਹਲੇਧਾਰ ਮੀਂਹ ਕਾਰਨ ਸ਼ਹਿਰ ਵਿੱਚ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।

  ਵਾਹਨਾਂ ਦਾ ਵੀ ਕਾਫੀ ਨੁਕਸਾਨ ਹੋਇਆ। ਗਣੇਸ਼ ਦੀ ਫਾਕਸਵੈਗਨ ਹੈਚਬੈਕ ਪੋਲੋ ਕਾਰ ਵੀ ਪਾਣੀ 'ਚ ਡੁੱਬਣ ਕਾਰਨ ਨੁਕਸਾਨੀ ਗਈ। ਉਸ ਨੇ ਕਾਰ ਨੂੰ ਵ੍ਹਾਈਟਫੀਲਡ ਖੇਤਰ ਵਿੱਚ ਸਥਿਤ ਫਾਕਸਵੈਗਨ ਐਪਲ ਆਟੋ ਵਿੱਚ ਮੁਰੰਮਤ ਲਈ ਭੇਜਿਆ। ਪੋਲੋ ਕਾਰ ਦੀ ਕੀਮਤ ਕਰੀਬ 11 ਲੱਖ ਰੁਪਏ ਹੈ ਪਰ ਰਿਪੇਅਰਿੰਗ ਸੈਂਟਰ ਤੋਂ 22 ਲੱਖ ਰੁਪਏ ਦਾ ਬਿੱਲ ਭੇਜਿਆ ਗਿਆ। ਇਸ ਤੋਂ ਅਨਿਰੁਧ ਗਣੇਸ਼ ਹੈਰਾਨ ਰਹਿ ਗਏ।

  ਅਨਿਰੁਧ ਗਣੇਸ਼ ਨੇ ਦੱਸਿਆ ਕਿ ਉਨ੍ਹਾਂ ਦੀ ਕਾਰ ਪੂਰੀ ਤਰ੍ਹਾਂ ਪਾਣੀ 'ਚ ਡੁੱਬ ਗਈ। ਇਸ ਤੋਂ ਬਾਅਦ ਉਸ ਨੇ ਆਪਣੀ ਕਾਰ ਨੂੰ ਵ੍ਹਾਈਟਫੀਲਡ ਖੇਤਰ ਵਿੱਚ ਸਥਿਤ ਫਾਕਸਵੈਗਨ ਐਪਲ ਆਟੋ ਸੈਂਟਰ ਵਿੱਚ ਮੁਰੰਮਤ ਲਈ ਭੇਜਿਆ ਸੀ।

  ਉਸ ਨੇ ਦੱਸਿਆ ਕਿ ਕਰੀਬ 20 ਦਿਨਾਂ ਬਾਅਦ ਸੇਵਾ ਕੇਂਦਰ ਨੇ ਉਸ ਨੂੰ 22 ਲੱਖ ਰੁਪਏ ਦਾ ਬਿੱਲ ਸੌਂਪ ਦਿੱਤਾ। ਇਸ ਸਬੰਧੀ ਉਨ੍ਹਾਂ ਬੀਮਾ ਕੰਪਨੀ ਨਾਲ ਵੀ ਸੰਪਰਕ ਕੀਤਾ। ਹੈਰਾਨੀ ਦੀ ਗੱਲ ਹੈ ਕਿ ਸੇਵਾ ਕੇਂਦਰ ਨੇ ਖਰਾਬ ਹੋਈ ਕਾਰ ਦੇ ਦਸਤਾਵੇਜ਼ ਤਿਆਰ ਕਰਨ ਦੇ ਬਦਲੇ ਉਸ ਤੋਂ 44,840 ਰੁਪਏ ਦੀ ਮੰਗ ਕੀਤੀ।

  ਅਨਿਰੁਧ ਗਣੇਸ਼ ਨੇ ਫ਼ੋਕਸਵੈਗਨ ਮੈਨੇਜਮੈਂਟ ਨੂੰ ਦੁਬਾਰਾ ਇੱਕ ਈ-ਮੇਲ ਭੇਜ ਕੇ ਆਪਣੀ ਸਮੱਸਿਆ ਤੋਂ ਜਾਣੂ ਕਰਵਾਇਆ। ਇਸ ਤੋਂ ਬਾਅਦ ਕੰਪਨੀ ਨੇ 5000 ਰੁਪਏ ਵਿੱਚ ਮਾਮਲਾ ਨਿਪਟਾਇਆ। ਇਸ ਦੌਰਾਨ ਕਾਰ ਮਾਲਕ ਅਨਿਰੁਧ ਗਣੇਸ਼ ਦੁਚਿੱਤੀ ਵਿੱਚ ਪਿਆ ਹੋਇਆ ਸੀ।

  Published by:Gurwinder Singh
  First published:

  Tags: Car, Car Bike News