Ajab Gajab Marriage: ਵਿਆਹ ਤੋਂ ਬਾਅਦ ਹਰ ਕੁੜੀ ਚਾਹੁੰਦੀ ਹੈ ਕਿ ਉਸ ਦਾ ਘਰਵਾਲਾ ਉਸ ਨੂੰ ਇੱਜਤ ਦੇਵੇ ਅਤੇ ਰੱਜ ਕੇ ਪਿਆਰ ਕਰੇ। ਪਰ ਕੁਝ ਮਾਮਲਿਆਂ ਵਿੱਚ ਅਜਿਹਾ ਨਹੀਂ ਹੁੰਦਾ। ਛੋਟੀ-ਮੋਟੀ ਲੜਾਈ ਅਕਸਰ ਹਰ ਘਰ ਵਿੱਚ ਆਮ ਹੋ ਜਾਂਦੀ ਹੈ ਪਰ ਕਈ ਵਾਰ ਇਹ ਲੜਾਈਆਂ ਵੱਡਾ ਰੂਪ ਲੈ ਲੈਂਦੀਆਂ ਹਨ ਜਿਸ ਵਿੱਚ ਕਈ ਵਾਰ ਰਿਸ਼ਤੇ ਟੁੱਟ ਜਾਂਦੇ ਹਨ। ਬਿਹਾਰ ਦੇ ਪਟਨਾ ਤੋਂ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ।
ਦੱਸਣਯੋਗ ਹੈ ਕਿ ਇਹ ਮਾਮਲਾ ਪਿਛਲੇ ਤਿੰਨ ਸਾਲ ਤੋਂ ਚਲਦਾ ਆ ਰਿਹਾ ਹੈ। ਸਾਲ 2019 ਵਿੱਚ ਪਟਨਾ ਦੇ ਰੋਹਿਤ ਦਾ ਵਿਆਹ ਸਮਿਤਾ ਦੇ ਨਾਲ ਹੋਇਆ ਜਿਸ ਤੋਂ ਬਾਅਦ ਉਨ੍ਹਾਂ ਦੀ ਸੁਹਾਗ ਰਾਤ ਤੇ ਕੁਝ ਅਜਿਹਾ ਹੋਇਆ ਜਿਸ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ਬਦਲ ਗਈ। ਸੁਹਾਗ ਰਾਤ ਵਾਲੇ ਦਿਨ ਦੋਵਾਂ ਵਿੱਚ ਕਿਸੀ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ ਅਤੇ ਦੋਵੇਂ ਵੱਖ ਹੋ ਕੇ ਰਹਿਣ ਲੱਗੇ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਉਦੋਂ ਭੱਖ ਗਿਆ ਜਦੋਂ ਵਿਆਹ ਤੋਂ ਬਾਅਦ ਸੁਹਾਗ ਰਾਤ ਵਾਲੇ ਦਿਨ ਜੋੜੇ ਦੇ ਵਿਚਕਾਰ ਕਿਸੀ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ ਅਤੇ ਵਿਵਾਦ ਐਨਾ ਵੱਧ ਗਿਆ ਕਿ ਲਾੜੀ ਨੇ ਲਾੜੇ ਨੂੰ ਚੱਪਲਾਂ ਨਾਲ ਕੁੱਟ ਦਿੱਤਾ।
ਅਗਲੇ ਦਿਨ ਲਾੜੀ ਆਪਣੇ ਮਾਪਿਆਂ ਘਰ ਚਲੀ ਗਈ। ਦੋਵੇਂ ਪਰਿਵਾਰ ਆਪਸ ਵਿੱਚ ਇੱਕ ਦੂਜੇ ਨਾਲ ਗੁੱਸਾ ਸਨ ਜਿਸ ਕਾਰਨ ਕਿਸੇ ਵੀ ਪਰਿਵਾਰ ਨੇ ਗੱਲ ਸੁਲਝਾਉਣ ਦੀ ਕੋਸ਼ਿਸ਼ ਨਾ ਕੀਤੀ ਅਤੇ ਇਹ ਵਿਵਾਦ ਵੱਧ ਗਿਆ। ਸੋਹਰੇ ਪਰਿਵਾਰ ਤੋਂ ਵੀ ਕੁੜੀ ਨੂੰ ਕੋਈ ਲੈਣ ਨਹੀਂ ਆਇਆ। ਹੁਣ ਅਚਾਨਕ 3 ਸਾਲ ਬਾਅਦ ਕੁੜੀ ਨੇ ਆਪਣੇ ਰਿਸ਼ਤੇਦਾਰਾਂ ਨਾਲ ਮਿਲ ਕੇ ਆਪਣੇ ਸੋਹਰਿਆਂ ਘਰ ਧਾਰਨਾ ਦੇ ਕੇ ਹੰਗਾਮਾ ਕਰ ਰਹੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Ajab Gajab, Marriage, Patna