ਲੋਕ ਸਭਾ ਚੋਣਾਂ ਦੇ ਤੀਜੇ ਦੌਰ ਦੀ ਵੋਟਿੰਗ ਦੌਰਾਨ ਕੇਰਲ ਵਿੱਚ ਵੱਖ ਵੱਖ ਬੂਥਾਂ ਤੇ 7 ਜਾਣਿਆਂ ਦੀ ਮੌਤ ਦੀ ਖ਼ਬਰ ਹੈ। ਇਹਨਾਂ ਵਿੱਚੋਂ ਇੱਕ ਦੀ ਮੌਤ ਵੋਟਰ ਲਿਸਟ ਚ ਆਪਣਾ ਨਾਂਅ ਨਾ ਹੋਣ ਕਰ ਕੇ ਦਿਲ ਦਾ ਦੌਰਾ ਪੈਣ ਕਰ ਕੇ ਹੋਈ। ਮਰਨ ਵਾਲਿਆਂ 'ਚ ਕੋਲਮ ਕਿਲੀਕੋਲਲੂਰ ਸਕੂਲ ਪੋਲਿੰਗ ਬੂਥ ਤੇ ਵੋਟ ਪਾਉਣ ਆਏ ਮਣੀ ਮਣੀ ਦੀ ਮੌਤ ਉਸ ਵੇਲੇ ਹੋ ਗਈ ਜਦ ਉਸ ਨੂੰ ਪਤਾ ਲੱਗਿਆ ਕਿ ਉਸ ਦਾ ਨਾਂਅ ਵੋਟਰ ਲਿਸਟ ਵਿੱਚ ਨਹੀਂ ਹੈ।
ਉੱਥੇ ਹੀ ਇੱਕ ਹੋਰ ਵਿਅਕਤੀ ਮਰਾਰ ਵੇਨੂਗੋਪਾਲ ਦੀ ਮੌਤ ਵੋਟ ਪਾਉਣ ਤੋਂ ਬਾਅਦ ਘਰ ਵਾਪਸੀ ਦੌਰਾਨ ਹੋ ਗਈ। 65 ਸਾਲਾ ਵਿਜੈ ਦੀ ਕਿੰਨੂਰ ਜ਼ਿਲ੍ਹੇ ਦੇ ਚੌਕਸੀ ਰਾਮਵਿਲਾਸ ਪੋਲਿੰਗ ਬੂਥ ਦੇ ਬਾਹਰ, 66 ਸਾਲਾ ਚਾਕੋ ਮਥਈ ਦੀ ਪਤਨਮਥਿਟਾ ਜ਼ਿਲ੍ਹੇ ਦੇ ਪੇਜਮਪੁਰਾ ਦੇ ਵਿੱਚ ਤੇ ਸ਼੍ਰੇਅਸ ਕੁੱਟੀ ਦੀ ਏਰਨਾਕੁਲਮ ਵਿੱਚ ਮੌਤ ਹੋ ਗਈ।
ਇਹਨਾਂ ਤੋਂ ਇਲਾਵਾ ਮਰਨ ਵਾਲਿਆਂ 'ਚ ਕੋਲਮ ਕਿਲੀਕੋਲਲੂਰ ਸਕੂਲ ਪੋਲਿੰਗ ਬੂਥ ਤੇ ਵੋਟ ਪਾਉਣ ਆਏ ਮਣੀ, ਤਾਲੀਪ੍ਰੰਬਾ ਦੇ ਰਹਿਣ ਵਾਲੇ ਵੇਨੂ ਗੋਪਾਲ ਮਰਾਰ, ਵਾਇਨਾੜ ਆਦਿ-ਵਾਸੀ ਕਾਲੋਨੀ ਦੇ ਬਾਲਨ ਤੇ ਮਾਵੈਲਿੱਕਰਾ ਤੇ ਪ੍ਰਭਾਕਰਣ ਸ਼ਾਮਲ ਹਨ।
ਮਣੀ ਦੀ ਮੌਤ ਉਸ ਵੇਲੇ ਹੋ ਗਈ ਜਦ ਉਸ ਨੂੰ ਪਤਾ ਲੱਗਿਆ ਕਿ ਉਸ ਦਾ ਨਾਂਅ ਵੋਟਰ ਲਿਸਟ ਵਿੱਚ ਨਹੀਂ ਹੈ।
ਇਸ ਤੋਂ ਇਲਾਵਾ ਲੱਪਾਝਾ ਦੇ ਇੱਕ ਪੋਲਿੰਗ ਬੂਥ 'ਚ ਪੋਲਿੰਗ ਅਫ਼ਸਰ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਹਸਪਤਾਲ ਚ ਭਰਤੀ ਕਰਾਇਆ ਗਿਆ।
ਅੱਜ ਹੋ ਰਹੇ ਤੀਜੇ ਦੌਰ ਦੇ ਚੋਣਾਂ 'ਚ 117 ਸੀਟਾਂ ਲਈ ਵੋਟਾਂ ਪੈਣ ਜਾ ਰਹੀਆਂ ਹਨ। ਕੇਰਲ ਵਿੱਚ 20 ਸੀਟਾਂ ਲਈ ਚੋਣਾਂ ਹੋ ਰਹੀਆਂ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।