• Home
  • »
  • News
  • »
  • national
  • »
  • ONE NATION ONE RATION CARD BENEFICIARIES CAN NOW AVAIL RATIONS FROM ANY DEALER IN THE COUNTRY KS

'ਵਨ ਨੈਸ਼ਨ ਵਨ ਰਾਸ਼ਨ ਕਾਰਡ': ਲਾਭਪਾਤਰੀ ਹੁਣ ਦੇਸ਼ 'ਚ ਕਿਸੇ ਵੀ ਡੀਲਰ ਕੋਲੋਂ ਲੈ ਸਕਣਗੇ ਰਾਸ਼ਨ

ਹੁਣ ਲਾਭਪਾਤਰੀ ਆਪਣੀ ਮਰਜ਼ੀ ਨਾਲ ਆਪਣਾ ਡੀਲਰ ਬਦਲ ਸਕਦੇ ਹਨ, ਜਿਸ ਸਬੰਧੀ ਕੇਂਦਰ ਸਰਕਾਰ ਨੇ ਇਸ਼ਤਿਹਾਰ ਵੀ ਜਾਰੀ ਕੀਤਾ ਹੈ।

  • Share this:
    ਨਵੀਂ ਦਿੱਲੀ: Ration Card New News: ਗ਼ਰੀਬ ਅਤੇ ਲੋੜਵੰਦ ਲੋਕਾਂ ਲਈ ਰਾਸ਼ਨ ਕਾਰਡ ਵਿੱਚ ਇਸ ਮਹੀਨੇ ਤੋਂ ਇੱਕ ਨਵਾਂ ਨਿਯਮ ਲਾਗੂ ਹੋ ਗਿਆ ਹੈ। ਕੇਂਦਰ ਸਰਕਾਰ ਨੇ ਹੁਣ ਇਨ੍ਹਾਂ ਲਾਭਪਾਤਰੀਆਂ ਲਈ ਕਿਸੇ ਵੀ ਥਾਂ 'ਤੇ ਕਿਸੇ ਵੀ ਡੀਲਰ ਕੋਲੋਂ ਕਣਕ ਲੈ ਸਕਣ ਨੂੰ ਮਨਜੂਰੀ ਦਿੱਤੀ ਹੈ। 

    ਹੁਣ ਲਾਭਪਾਤਰੀ ਆਪਣੀ ਮਰਜ਼ੀ ਨਾਲ ਆਪਣਾ ਡੀਲਰ ਬਦਲ ਸਕਦੇ ਹਨ, ਜਿਸ ਸਬੰਧੀ ਕੇਂਦਰ ਸਰਕਾਰ ਨੇ ਇਸ਼ਤਿਹਾਰ ਵੀ ਜਾਰੀ ਕੀਤਾ ਹੈ। ਨਿਯਮ ਅਨੁਸਾਰ ਜੇਕਰ ਕਿਸੇ ਡੀਲਰ ਕੋਲੋਂ ਰਾਸ਼ਨ ਨਹੀਂ ਮਿਲਦਾ ਹੈ ਤਾਂ ਉਹ ਲਾਭ ਤੋਂ ਵਾਂਝਾ ਨਹੀਂ ਰਹੇਗਾ, ਸਗੋਂ ਕਿਸੇ ਹੋਰ ਡੀਲਰ ਕੋਲੋਂ ਲੈ ਸਕਦਾ ਹੈ।

    ਜ਼ਿਕਰਯੋਗ ਹੈ ਕਿ ਇਸ ਸਬੰਧੀ ਕਈ ਸ਼ਿਕਾਇਤਾਂ ਸਨ ਕਿ ਕਈ ਡੀਲਰ, ਰਾਸ਼ਨ ਲੈਣ ਵਾਲੇ ਲਾਭਪਾਤਰੀਆਂ ਦੇ ਨਾਂਅ 'ਤੇ ਚੂਨਾ ਲਗਾਉਂਦੇ ਹਨ ਅਤੇ ਮਨਮਾਨੀਆਂ ਕਰਦੇ ਹਨ, ਪਰ ਹੁਣ ਕੇਂਦਰ ਸਰਕਾਰ ਦੇ ਇਸ ਫ਼ੈਸਲੇ ਨਾਲ ਲਾਭਪਾਤਰੀਆਂ ਨੂੰ ਅਜਿਹੀ ਕੋਈ ਸਮੱਸਿਆ ਨਹੀਂ ਆਵੇਗੀ। ਲਾਭਪਾਤਰੀ ਖੁਦ ਆਪਣਾ ਡੀਲਰ ਦੀ ਚੋਣ ਕਰ ਸਕਣਗੇ।

    ਇਸ ਨਵੇਂ ਨਿਯਮ ਤਹਿਤ ਜੇਕਰ ਰਾਸ਼ਨ ਲੈਣ ਵਾਲੇ ਜ਼ਿਆਦਾ ਹੋ ਜਾਂਦੇ ਹਨ ਤਾਂ ਵਿਭਾਗ ਉਥੇ ਖੁਦ ਰਾਸ਼ਨ ਦੀ ਪੂਰਤੀ ਕਰੇਗਾ ਤਾਂ ਕਿ ਸਾਰੇ ਲਾਭਪਾਤਰੀਆਂ ਨੂੰ ਆਸਾਨੀ ਨਾਲ ਰਾਸ਼ਨ ਪ੍ਰਾਪਤ ਹੋ ਸਕੇ। ਇਸ ਫੈਸਲੇ ਤੋਂ ਬਾਅਦ ਹੁਣ ਜੇਕਰ ਕੋਈ ਵੀ ਡੀਲਰ ਰਾਸ਼ਨ ਦੇਣ ਤੋਂ ਟਾਲ ਮਟੋਲ ਕਰਦਾ ਹੈ ਤਾਂ ਉਸ ਵਿਰੁੱਧ ਕਾਰਵਾਈ ਹੋਵੇਗੀ।
    Published by:Krishan Sharma
    First published: