ਸਰਕਾਰੀ ਸਕੂਲ ’ਚ ਇਕ ਵਿਦਿਆਰਥੀ ਨੇ ਦੂਜੇ ਵਿਦਿਆਰਥੀ ’ਤੇ ਸੁੱਟਿਆ ਤੇਜ਼ਾਬ, ਜਾਣੋ ਮਾਮਲਾ

News18 Punjabi | News18 Punjab
Updated: January 24, 2020, 11:48 AM IST
share image
ਸਰਕਾਰੀ ਸਕੂਲ ’ਚ ਇਕ ਵਿਦਿਆਰਥੀ ਨੇ ਦੂਜੇ ਵਿਦਿਆਰਥੀ ’ਤੇ ਸੁੱਟਿਆ ਤੇਜ਼ਾਬ, ਜਾਣੋ ਮਾਮਲਾ
ਸਰਕਾਰੀ ਸਕੂਲ ’ਚ ਇਕ ਵਿਦਿਆਰਥੀ ਨੇ ਦੂਜੇ ਵਿਦਿਆਰਥੀ ’ਤੇ ਸੁੱਟਿਆ ਤੇਜ਼ਾਬ, ਜਾਣੋ ਮਾਮਲਾ

ਸਰਕਾਰੀ ਸਕੂਲ ’ਚ ਇਕ ਵਿਦਿਆਰਥੀ ਨੇ ਦੂਜੇ ਵਿਦਿਆਰਥੀ ਤੇ ਤੇਜ਼ਾਬ ਸੁੱਟ ਦਿੱਤਾ ਜਿਸ ਕਾਰਨ ਵਿਦਿਆਰਥੀ ਬੁਰੀ ਤਰ੍ਹਾਂ ਨਾਲ ਝੁਲਸ ਗਿਆ। ਨਾਲ ਹੀ ਸਕੂਲ ਦੀ ਪ੍ਰਿੰਸੀਪਲ ਤੇ ਪੜਾਈ ਦੇ ਨਾਂ ਸਫਾਈ ਕਰਵਾਉਣ ਦੇ ਇਲਜ਼ਾਮ ਲੱਗੇ ਹਨ।

  • Share this:
  • Facebook share img
  • Twitter share img
  • Linkedin share img
ਸਾਈਬਰ ਸਿਟੀ ਗੁਰੂਗ੍ਰਾਮ ਦੇ ਧਨਕੋਟ ਪਿੰਡ ’ਚ ਸਰਕਾਰੀ ਸਕੂਲ ਚ ਵੱਡੀ ਲਾਪਰਵਾਹੀ ਦੇਖਣ ਨੂੰ ਮਿਲੀ ਹੈ ਜਿੱਥੇ ਇਕ ਅੱਠਵੀ ਜਮਾਤ ਦੇ ਸ਼ਿਵਮ ਨਾਂ ਦੇ ਵਿਦਿਆਰਥੀ ਤੇ ਉਸੀ ਦੇ ਜਮਾਤ ’ਚ ਪੜਨ ਵਾਲੇ ਆਕਾਸ਼ ਨਾਂ ਦੇ ਵਿਦਿਆਰਥੀ ਨੇ ਤੇਜ਼ਾਬ ਸੁੱਟਿਆ। ਜਿਸ ਕਾਰਨ ਸ਼ਿਵਮ ਦੇ ਮੁੰਹ ਤੇ ਗਰਦਨ ਸੜ੍ਹ ਗਿਆ। ਫਿਲਹਾਲ ਬੱਚੇ ਨੂੰ ਤੁਰੰਤ ਹੀ ਹਸਪਤਾਲ ਭਰਤੀ ਕਰਵਾ ਦਿੱਤਾ ਗਿਆ ਹੈ। ਦੂਜੇ ਪਾਸੇ ਇਸ ਸਕੂਲ  ਤੇ ਇਲਜਾਮ ਲੱਗੇ ਹਨ ਇੱਥੇ ਪੜਾਈ ਨਹੀਂ ਸਗੋਂ ਸਫਾਈ ਕਰਵਾਈ ਜਾਂਦੀ ਹੈ।

ਪੜਾਈ ਦੀ ਥਾਂ ਤੇ ਕਰਵਾਈ ਜਾਂਦੀ ਹੈ ਸਫਾਈ


ਕੁੱਟ ਤੋਂ ਬੱਚਣ ਦੇ ਲਈ ਬੱਚੇ ਟੀਚਰਾਂ ਦੀ ਗੱਲ ਮੰਨਦੇ ਹੋਏ ਸਕੂਲਾਂ ਦੀ ਸਫਾਈ ਕਰਦੇ ਹਨ। ਇਸੇ ਦੇ ਚੱਲਦੇ ਅੱਠਵੀ ਜਮਾਤ ਦੇ ਚਾਰ ਵਿਦਿਆਰਥੀਆਂ ਦੀ ਡਿਉਟੀ ਬਾਥਰੂਮ ਸਾਫ ਕਰਨ ਦੇ ਲਈ ਲਗਾਈ ਸੀ। ਬਾਥਰੂਮ ਚ ਤੇਜ਼ਾਬ ਰੱਖਿਆ ਹੋਇਆ ਸੀ। ਆਕਾਸ਼ ਨੇ ਤੇਜ਼ਾਬ ਸ਼ਿਵਮ ਤੇ ਸੁੱਟ ਦਿੱਤਾ ਜਿਸ ਕਾਰਨ ਉਹ ਝੁਲਸ ਗਿਆ.। ਹੱਦ ਤਾਂ ਉਸ ਸਮੇਂ ਹੋ ਗਿਆ ਜਦੋ ਜਖਮੀ ਬੱਚੇ ਨੂੰ ਪੈਸਿਆਂ ਦਾ ਲਾਲਚ ਦੇਕੇ ਇਹ ਸਾਰੀ ਘਟਨਾ ਨੂੰ ਘਰ ’ਚ ਨਾ ਦੱਸਣ ਲਈ ਕਿਹਾ ਗਿਆ ਹੈ।
ਦੂਜੇ ਪਾਸੇ ਇਸ ਘਟਨਾ ਤੋਂ ਬਾਅਦ ਧਨਕੋਟ ਦੇ ਸਰਪੰਚ ਦਿਨੇਸ਼ ਦਾ ਕਹਿਣਾ ਹੈ ਕਿ ਬੜੀ ਹੀ ਸ਼ਰਮ ਦੀ ਗੱਲ ਹੈ ਕਿ ਪ੍ਰਿੰਸੀਪਲ ਦੁਆਰਾ ਬੱਚਿਆ ਨੂੰ ਕਿਹਾ ਗਿਆ ਕਿ ਸਫਾਈ ਨੂੰ ਜਿਆਦਾ ਮਹੱਤਵ ਦੇਣਾ ਹੈ। ਜਿਸ ਕਾਰਨ ਪੜਾਈ ਦੀ ਥਾਂ ਤੇ ਸਿਰਫ ਸਫਾਈ ਹੀ ਕਰਵਾਈ ਜਾ ਰਹੀ ਹੈ। ਫਿਲਹਾਲ ਇਸ ਮਾਮਲੇ ਦੀ ਜਿਲ੍ਹਾ ਸਿੱਖਿਆ ਅਧਿਕਾਰੀ ਅਤੇ ਪੁਲਿਸ ਵਿਭਾਗ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ। ਇਸਦੇ ਇਲਾਵਾ ਇਸ ਮਾਮਲੇ ’ਚ ਪੰਚਾਇਤ ਵੱਲੋਂ ਵੀ ਵੱਡਾ ਕਦਮ ਚੁੱਕਿਆ ਜਾਂਦਾ ਹੈ।

ਵਿਦਿਆਰਥੀਆਂ ਨੇ ਲਗਾਇਆ ਪ੍ਰਿੰਸੀਪਲ ਤੇ ਇਲਜ਼ਾਮ


ਅੱਠਵੀ ਜਮਾਤ ’ਚ ਪੜਨ ਵਾਲੇ ਵਿਦਿਆਰਥੀ ਸੇਜਲ ਦਾ ਕਹਿਣਾ ਹੈ ਕਿ ਮੈਡਮ ਸਕੂਲ ਚ ਰੋਜ਼ ਉਨ੍ਹਾਂ ਨਾਲ ਕੁੱਟਮਾਰ ਕਰਦੀ ਹੈ। ਨਾਲ ਹੀ ਸਕੂਲ ਦੀ ਸਫਾਈ ਕਰਵਾਉਂਦੀ ਹੈ। ਜੇਕਰ ਉਹ ਅਜਿਹਾ ਨਹੀਂ ਕਰਦੇ ਹਨ ਤਾਂ ਉਨ੍ਹਾਂ ਨੂੰ ਬਹੁਤ ਮਾਰਿਆ ਜਾਂਦਾ ਹੈ।

ਮੇਰੇ ਬੱਚੇ ਨੂੰ ਡਰਾਇਆ ਧਮਕਾਇਆ ਗਿਆ ਹੈ


ਦੂਜੇ ਪਾਸੇ ਪੀੜਤ ਦੀ ਮਾਂ ਨੇ ਕਿਹਾ ਕਿ ਉਨ੍ਹਾਂ ਦਾ ਬੱਚਾ ਕੁਝ ਵੀ ਬੋਲ ਨਹੀਂ ਰਿਹਾ ਹੈ ਜਿਸ ਤੋਂ ਸਾਫ ਪਤਾ ਚਲ ਰਿਹਾ ਹੈ ਕਿ ਉਸਨੂੰ ਮੈਡਮ ਨੇ ਧਮਕਾਇਆ ਹੋਇਆ ਹੈ। ਕਿ ਘਰ ਜਾ ਕੇ ਕੁਝ ਨਹੀਂ ਬੋਲਣਾ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਸਕੂਲ ਚ ਬੱਚੇ ਪੜਨ ਲਈ ਜਾਂਦੇ ਹਨ ਪਰ ਅਧਿਆਪਕ ਖੁਦ ਧੁੱਪ ਚ ਬੈਠ ਕੇ ਵਿਦਿਆਰਥੀਆਂ ਤੋਂ ਸਾਫ ਸਫਾਈ ਕਰਵਾਉਂਦੀ ਹੈ। ਜਿਸ ਕਾਰਨ ਉਨ੍ਹਾਂ ਨੇ ਪੁਲਿਸ ਨੂੰ ਪ੍ਰਿੰਸੀਪਲ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਕਾਬਿਲੇਗੌਰ ਹੈ ਕਿ ਇਸ ਸਰਕਾਰੀ ਸਕੂਲ ਚ ਬੇਸ਼ਕ ਸਫਾਈ ਦਾ ਬਹੁਤ ਧਿਆਨ ਦਿੱਤਾ ਜਾ  ਰਿਹਾ ਹੈ ਪਰ ਬੱਚਿਆ ਦੇ ਭਵਿੱਖ ਨਾਲ ਵੀ ਖਿਲਵਾੜ ਕੀਤਾ ਜਾ ਰਿਹਾ ਹੈ। ਖੈਰ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।
First published: January 24, 2020
ਹੋਰ ਪੜ੍ਹੋ
ਅਗਲੀ ਖ਼ਬਰ