• Home
 • »
 • News
 • »
 • national
 • »
 • ONION PRICE LATEST NEWS MODI GOVERNMENT GOING TO GIVE 300 CRORE SUBSIDY ON ONION PRICE

ਪਿਆਜ਼ ਦੀਆਂ ਕੀਮਤਾਂ 120 ਤੋਂ ਪਾਰ! ਸਰਕਾਰ ਰਾਹਤ ਦੇਣ ਲਈ ਜਲਦ ਜਾਰੀ ਕਰੇਗੀ 300 ਕਰੋੜ

ਸਰਕਾਰ ਕੀਮਤਾਂ ਉਤੇ ਲਗਾਮ ਲਾਉਣ ਲਈ ਐਮ.ਐਮ.ਟੀ.ਸੀ. ਨੂੰ 300 ਕਰੋੜ ਰੁਪਏ ਦੇਣ ਜਾ ਰਹੀ ਹੈ। ਇਸ ਪੈਸੇ ਨਾਲ ਸਰਕਾਰੀ ਕੰਪਨੀ ਐਮਐਮਟੀਸੀ ਵਿਦੇਸ਼ਾਂ ਤੋਂ ਪਿਆਜ਼ ਦੀ ਖਰੀਦ ਕਰੇਗੀ।

ਪਿਆਜ਼ ਦੀਆਂ ਕੀਮਤਾਂ ਹੋਈਆਂ 200 ਤੋਂ ਪਾਰ

 • Share this:
  ਕੇਂਦਰ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਪਿਆਜ਼ ਦੀ ਕੀਮਤਾਂ ਆਸਮਾਨ ਨੂੰ ਛੂ ਰਹੀਆਂ ਹਨ। ਦੇਸ਼ ਦੇ ਕਈ ਹਿੱਸਿਆਂ ਵਿਚ ਪਿਆਜ਼ ਦੀ ਕੀਮਤ ਹੁਣ 120 ਰੁਪਏ ਪ੍ਰਤੀ ਕਿੱਲੋ ਨੂੰ ਪਾਰ ਕਰ ਗਈ ਹੈ। CNBC ਆਵਾਜ਼ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਰਕਾਰ ਕੀਮਤਾਂ ਉਤੇ ਲਗਾਮ ਲਾਉਣ ਲਈ ਐਮ.ਐਮ.ਟੀ.ਸੀ. ਨੂੰ 300 ਕਰੋੜ ਰੁਪਏ ਦੇਣ ਜਾ ਰਹੀ ਹੈ।

  ਇਸ ਪੈਸੇ ਨਾਲ ਸਰਕਾਰੀ ਕੰਪਨੀ ਐਮਐਮਟੀਸੀ ਵਿਦੇਸ਼ਾਂ ਤੋਂ ਪਿਆਜ਼ ਦੀ ਖਰੀਦ ਕਰੇਗੀ। ਦੱਸ ਦਈਏ ਕਿ ਪਿਆਜ਼ ਦੀ ਕਰੀਬ 50 ਫੀਸਦੀ ਫਸਲ ਤਬਾਹ ਹੋ ਗਈ ਹੈ। ਪਿਛਲੇ ਸਾਲ ਪਿਆਜ਼ ਦਾ ਉਤਪਾਦਨ ਲਗਭਗ 62 ਲੱਖ ਟਨ ਸੀ। ਜੋ ਇਸ ਸਾਲ ਘਟ ਕੇ 3.4 ਲੱਖ ਟਨ ਰਹਿ ਗਿਆ ਹੈ।

  ਜਲਦੀ ਹੀ ਉੱਚ ਪੱਧਰੀ ਬੈਠਕ ਹੋਣ ਵਾਲੀ- ਖਪਤਕਾਰਾਂ ਦੇ ਮਾਮਲਿਆਂ ਬਾਰੇ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਕਿਹਾ ਹੈ ਕਿ ਪਿਆਜ਼ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਬਹੁਤ ਜਲਦੀ ਇੱਕ ਮੀਟਿੰਗ ਹੋਵੇਗੀ।

  >> ਇਸ ਤੋਂ ਪਹਿਲਾਂ ਇੱਕ ਮੀਟਿੰਗ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰੀ ਦੀ ਪ੍ਰਧਾਨਗੀ ਹੇਠ ਪੰਜ ਮੰਤਰੀਆਂ ਦੀ ਇੱਕ ਕਮੇਟੀ ਬਣਾਈ ਗਈ ਸੀ, ਜਿਸਦੀ ਦੂਜੀ ਬੈਠਕ ਜਲਦੀ ਹੋਵੇਗੀ।

  >> ਤੁਹਾਨੂੰ ਦੱਸ ਦਈਏ ਕਿ ਸ਼ੁੱਕਰਵਾਰ ਨੂੰ ਕਈ ਮੀਡੀਆ ਰਿਪੋਰਟਾਂ ਵਿੱਚ ਇਹ ਕਿਹਾ ਗਿਆ ਹੈ ਕਿ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਪਿਆਜ਼, ਸੇਬ ਤੋਂ ਦੁੱਗਣੇ ਭਾਅ ਉਤੇ ਵਿਕ ਰਿਹਾ ਹੈ।

   

   
  First published: