• Home
  • »
  • News
  • »
  • national
  • »
  • ONION PRICE RISE 32000 TONES OF ONION ROT IN GOVERNMENT WAREHOUSES NAFED HAD PURCHASED 1 LAKH TONES ONION PRICE TODAY

ਸਰਕਾਰੀ ਗੋਦਾਮਾਂ 'ਚ ਸੜ ਗਿਆ 32,000 ਟਨ ਪਿਆਜ਼! ਬਫਰ ਸਟਾਕ ਵਿਚ ਬਚਿਆ ਸਿਰਫ 25 ਹਜ਼ਾਰ ਟਨ

ਸਰਕਾਰੀ ਗੋਦਾਮਾਂ 'ਚ ਸੜ ਗਿਆ 32,000 ਟਨ ਪਿਆਜ਼! ਬਫਰ ਸਟਾਕ ਵਿਚ ਬਚਿਆ ਸਿਰਫ 25 ਹਜ਼ਾਰ ਟਨ (ਸੰਕੇਤਕ ਫੋਟੋ)

ਸਰਕਾਰੀ ਗੋਦਾਮਾਂ 'ਚ ਸੜ ਗਿਆ 32,000 ਟਨ ਪਿਆਜ਼! ਬਫਰ ਸਟਾਕ ਵਿਚ ਬਚਿਆ ਸਿਰਫ 25 ਹਜ਼ਾਰ ਟਨ (ਸੰਕੇਤਕ ਫੋਟੋ)

  • Share this:
    ਭਾਰਤੀ ਪ੍ਰਚੂਨ ਬਾਜ਼ਾਰਾਂ ਵਿਚ ਪਿਆਜ਼ ਦੀਆਂ ਕੀਮਤਾਂ (Onion Prices Rise) ਅਸਮਾਨ ਨੂੰ ਛੂਹ ਰਹੀਆਂ ਹਨ। ਦੇਸ਼ ਦੇ ਵੱਖ-ਵੱਖ ਰਾਜਾਂ ਵਿਚ ਪਿਆਜ਼ 70-120 ਰੁਪਏ ਕਿੱਲੋ ਤਕ ਵਿਕ ਰਹੇ ਹਨ। ਹੁਣ ਸਰਕਾਰ ਪਿਆਜ਼ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਲਈ ਕੁਝ ਜ਼ਰੂਰੀ ਕਦਮ ਚੁੱਕ ਰਹੀ ਹੈ।

    ਇਸ ਦੌਰਾਨ ਪਤਾ ਲੱਗਿਆ ਹੈ ਕਿ ਪਿਆਜ਼ ਦੇ ਇਕ ਲੱਖ ਟਨ ਬਫਰ ਸਟਾਕ (Buffer Stock) ਵਿਚੋਂ 32 ਹਜ਼ਾਰ ਟਨ ਪਿਆਜ਼ ਗਲ-ਸੜ ਗਿਆ ਹੈ। ਇਹ ਬਫਰ ਸਟਾਕ ਸਰਕਾਰੀ ਸੰਸਥਾ ਨਾਫੇਡ (NAFED) ਦੁਆਰਾ ਤਿਆਰ ਕੀਤਾ ਗਿਆ ਸੀ। ਦੱਸ ਦਈਏ ਕਿ ਗੋਦਾਮਾਂ ਵਿੱਚ ਸਰਕਾਰੀ ਪਿਆਜ਼ ਸੜਨ ਬਾਰੇ ਪਹਿਲਾਂ ਵੀ ਸਵਾਲ ਉੱਠੇ ਹਨ। ਪਿਆਜ਼ ਦੇ ਸੜਨ ਦਾ ਮੁੱਦਾ ਲੋਕ ਸਭਾ ਵਿੱਚ ਉਠਿਆ ਸੀ।

    ਨਾਫੇਡ ਦੇ ਮੈਨੇਜਿੰਗ ਡਾਇਰੈਕਟਰ ਸੰਜੀਵ ਕੁਮਾਰ ਚੱਢਾ ਨੇ ਦੱਸਿਆ ਕਿ ਸਰਕਾਰ ਵੱਲੋਂ ਇਸ ਸਾਲ ਬਫਰ ਸਟਾਕ ਲਈ 1 ਲੱਖ ਟਨ ਪਿਆਜ਼ ਖਰੀਦੇ ਗਏ ਸਨ। ਹੁਣ ਇਸ ਸਟਾਕ ਦੀ ਵਰਤੋਂ ਪਿਆਜ਼ ਦੀਆਂ ਕੀਮਤਾਂ 'ਤੇ ਲਗਾਮ ਲਗਾਉਣ ਲਈ ਕੀਤੀ ਜਾ ਰਹੀ ਹੈ। ਹੁਣ ਤੱਕ ਬਫਰ ਸਟਾਕ ਤੋਂ ਤਕਰੀਬਨ 43 ਹਜ਼ਾਰ ਟਨ ਪਿਆਜ਼ ਕੱਢੇ ਜਾ ਚੁੱਕੇ ਹਨ। ਕੁਝ ਪਿਆਜ਼ ਬਰਬਾਦ ਹੋਣ ਤੋਂ ਬਾਅਦ, ਸਿਰਫ 25 ਹਜ਼ਾਰ ਟਨ ਪਿਆਜ਼ ਬਚਿਆ ਹੈ, ਜੋ ਨਵੰਬਰ ਦੇ ਪਹਿਲੇ ਹਫਤੇ ਤੱਕ ਖਤਮ ਹੋ ਜਾਵੇਗਾ। ਅਜਿਹੀ ਸਥਿਤੀ ਵਿੱਚ, ਸਰਕਾਰ ਨੇ ਪਿਆਜ਼ਾਂ ਦੀ ਜਮ੍ਹਾਂਖੋਰੀ ਰੋਕਣ ਲਈ ਸਟਾਕ ਲਿਮਟ ਨਿਯਮ ਲਾਗੂ ਕਰਨ ਦਾ ਐਲਾਨ ਕੀਤਾ ਹੈ।

    ਜਨਵਰੀ 2020 ਵਿਚ ਕੇਂਦਰੀ ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਕਿਹਾ ਸੀ ਕਿ ਦਰਾਮਦ ਕੀਤਾ ਪਿਆਜ਼ ਕੇਂਦਰ ਸਰਕਾਰ ਦੇ ਭੰਡਾਰ ਵਿਚ ਸੜ ਰਿਹਾ ਹੈ ਅਤੇ ਰਾਜਾਂ ਨੇ ਪਿਆਜ਼ ਲੈਣ ਤੋਂ ਇਨਕਾਰ ਕਰ ਦਿੱਤਾ ਹੈ।

    ਪਿਛਲੇ ਕੁੱਝ ਦਿਨਾਂ ਤੋਂ ਦੇਸ਼ ਦੇ ਬਾਜ਼ਾਰਾਂ ਵਿੱਚ ਪਿਆਜ਼ ਦੀ ਘਰੇਲੂ ਆਮਦ ਵਿੱਚ ਵਾਧਾ ਹੋਣ ਕਾਰਨ ਕੀਮਤਾਂ ਵਿੱਚ ਗਿਰਾਵਟ ਆਈ ਹੈ, ਜਿਸ ਤੋਂ ਬਾਅਦ ਦਰਾਮਦ ਕੀਤੀ ਗਈ ਪਿਆਜ਼ ਦੀ ਮੰਗ ਕਮਜ਼ੋਰ ਹੋ ਗਈ ਹੈ। ਪਿਛਲੇ ਮੌਨਸੂਨ ਸੀਜ਼ਨ ਦੌਰਾਨ ਭਾਰੀ ਬਾਰਸ਼ ਕਾਰਨ ਪਿਆਜ਼ ਦੀ ਫਸਲ ਖਰਾਬ ਹੋ ਗਈ ਸੀ। ਇਸ ਤੋਂ ਬਾਅਦ ਕੇਂਦਰ ਨੇ ਇਕ ਲੱਖ ਟਨ ਪਿਆਜ਼ ਦਰਾਮਦ ਕਰਨ ਦਾ ਫੈਸਲਾ ਕੀਤਾ ਤਾਂ ਜੋ ਕੀਮਤਾਂ ਨੂੰ ਕੰਟਰੋਲ ਕੀਤਾ ਜਾ ਸਕੇ।
    Published by:Gurwinder Singh
    First published: