• Home
  • »
  • News
  • »
  • national
  • »
  • ONLINE FRUAD ARRESTED FOR SELLING DRIED FRUITS AT RS 251 FOR SMARTPHONE COMMITTED BILLIONS RUPEES KS

251 ਰੁਪਏ 'ਚ ਸਮਾਰਟਫੋਨ ਦੇਣ ਵਾਲਾ ਸੁੱਕੇ ਮੇਵੇ ਵੇਚਦਾ ਗ੍ਰਿਫ਼ਤਾਰ, ਆਨਲਾਈਨ ਅਰਬਾਂ ਰੁਪਏ ਦੀ ਮਾਰ ਚੁੱਕਾ ਹੈ ਠੱਗੀ

251 ਰੁਪਏ 'ਚ ਸਮਾਰਟਫੋਨ ਦੇਣ ਵਾਲਾ ਸੁੱਕੇ ਮੇਵੇ ਵੇਚਦਾ ਗ੍ਰਿਫ਼ਤਾਰ, ਆਨਲਾਈਨ ਅਰਬਾਂ ਰੁਪਏ ਦੀ ਮਾਰ ਚੁੱਕਾ ਹੈ ਠੱਗੀ

251 ਰੁਪਏ 'ਚ ਸਮਾਰਟਫੋਨ ਦੇਣ ਵਾਲਾ ਸੁੱਕੇ ਮੇਵੇ ਵੇਚਦਾ ਗ੍ਰਿਫ਼ਤਾਰ, ਆਨਲਾਈਨ ਅਰਬਾਂ ਰੁਪਏ ਦੀ ਮਾਰ ਚੁੱਕਾ ਹੈ ਠੱਗੀ

  • Share this:
    ਗਾਜੀਆਬਾਦ (ਉਤਰ ਪ੍ਰਦੇਸ਼): 251 ਰੁਪਏ ਵਿੱਚ ਸਮਾਰਟਫੋਨ ਵੇਚਣ ਦੇ ਨਾਂਅ 'ਤੇ ਕਰੋੜਾਂ ਰੁਪਏ ਦੀ ਠੱਗੀ ਮਾਰਨ ਵਾਲੇ ਮੁਲਜ਼ਮ ਨੂੰ ਪੁਲਿਸ ਨੇ ਫੜ ਲਿਆ ਹੈ। ਪੁਲਿਸ ਨੇ ਕਥਿਤ ਦੋਸ਼ੀ ਨੂੰ ਇਸ ਵਾਰੀ ਆਨਲਾਈਨ ਸੁੱਕੇ ਮੇਵੇ ਦੇਣ ਦੇ ਨਾਂਅ 'ਤੇ ਠੱਗੀ ਕਰਦੇ ਹੋਏ ਗ੍ਰਿਫ਼ਤਾਰ ਕੀਤਾ ਹੈ।

    ਇਸ ਠੱਗ ਨੂੰ ਇੰਦਰਾਪੁਰਮ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ, ਜਿਸ ਉਪਰ ਪਹਿਲਾਂ ਹੀ ਤਿੰਨ ਦਰਜਨ ਤੋਂ ਵੱਧ ਮਾਮਲੇ ਵੱਖ ਵੱਖ ਠੱਗੀ ਦੇ ਮਾਮਲਿਆਂ ਵਿੱਚ ਚੱਲ ਰਹੇ ਹਨ। ਕਥਿਤ ਦੋਸ਼ੀ ਹਰ ਵਾਰੀ ਪੁਲਿਸ ਦੇ ਹੱਥੋਂ ਨਿਕਲ ਜਾਂਦਾ ਸੀ ਪਰ ਇਸ ਵਾਰੀ ਪੁਲਿਸ ਨੇ ਅੜਿੱਕੇ ਵਿੱਚ ਲੈ ਲਿਆ ਹੈ। ਪੁਲਿਸ ਕਾਫੀ ਸਮੇਂ ਤੋਂ ਮੋਹਿਤ ਗੋਇਲ ਨਾਂ ਦੇ ਇਸ ਠੱਗ ਨੂੰ ਭਾਲ ਰਹੀ ਸੀ।

    ਗ੍ਰਿਫ਼ਤਾਰ ਠੱਗ ਅਰਬਾਂ ਦੀ ਮਾਰ ਚੁੱਕਾ ਹੈ ਠੱਗੀ

    ਅਰਬਾਂ ਰੁਪਏ ਦੀ ਠੱਗੀ ਕਰਨ ਵਾਲਾ ਇਹ ਮੋਹਿਤ ਗੋਇਲ ਨਾਂਅ ਦਾ ਸਖ਼ਸ ਲੋਕਾਂ ਨੂੰ ਹੁਣ ਤੱਕ ਅਰਬਾਂ ਰੁਪਏ ਦਾ ਚੂਨਾ ਲਗਾ ਚੁੱਕਿਆ ਹੈ। ਇਸ ਨੇ ਇੱਕ ਅਜਿਹਾ ਗਿਰੋਹ ਤਿਆਰ ਕੀਤਾ ਸੀ, ਜਿਹੜਾ ਸਿਰਫ਼ 251 ਰੁਪਏ ਵਿੱਚ ਸਮਾਰਟਫੋਨ ਦੇਣ ਦਾ ਐਲਾਨ ਕੀਤਾ ਸੀ। ਕਥਿਤ ਦੋਸ਼ੀ ਲੋਕਾਂ ਤੋਂ ਆਨਲਾਈਨ ਪੈਸੇ ਲੈ ਕੇ ਫਰਾਰ ਹੋ ਗਿਆ ਸੀ।

    ਰਿਸ਼ਤੇਦਾਰ ਨਾਲ ਵੀ ਮਾਰੀ ਠੱਗੀ

    ਪੁਲਿਸ ਅਧਿਕਾਰੀ ਐਸਪੀ ਗਿਆਨੇਂਦਰ ਸਿੰਘ ਅਨੁਸਾਰ ਮੋਹਿਤ ਨੇ ਲੋਕਾਂ ਨਾਲ ਹੀ ਨਹੀਂ ਸਗੋਂ ਆਪਣੇ ਰਿਸ਼ਤੇਦਾਰ ਨਾਲ ਵੀ ਵੱਡੀ ਠੱਗੀ ਮਾਰੀ। ਉਸ ਉਪਰ ਦੋਸ਼ ਹੈ ਕਿ ਉਸ ਨੇ ਆਪਣੇ ਰਿਸ਼ਤੇਦਾਰ ਵਿਕਾਸ ਮਿੱਤਲ ਨੂੰ ਹਨੀਟ੍ਰੈਪ ਮਾਮਲੇ 'ਚ ਫਸਾ ਕੇ 41 ਲੱਖ ਵਸੂਲੇ ਹਨ, ਜੋ ਕਿ ਮਾਮਲਾ ਅਜੇ ਵੀ ਅਦਾਲਤ ਵਿੱਚ ਹੈ। ਉਹਿ ਰਿਸ਼ਤੇਦਾਰ ਤੋਂ ਇਸ ਮਾਮਲੇ ਵਿੱਚ ਇੱਕ ਕਰੋੜ 10 ਲੱਖ ਰੁਪਏ ਦੀ ਮੰਗ ਕਰ ਰਿਹਾ ਸੀ।

    ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੋਹਿਤ ਗੋਇਲ ਆਪਣੇ ਇੱਕ ਰਿਸ਼ਤੇਦਾਰ ਨੂੰ ਹਨੀਟ੍ਰੈਪ ਮਾਮਲੇ ਵਿੱਚ ਬਲੈਕਮੇਲ ਕਰਕੇ ਜੇਲ੍ਹ ਭਿਜਵਾ ਚੁਕਿਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਲੰਮੇ ਸਮੇਂ ਤੋਂ ਇਸ ਨੂੰ ਲੱਭ ਰਹੀ ਸੀ ਪਰੰਤੂ ਇਸ ਵਾਰੀ ਕਾਬੂ ਕਰ ਲਿਆ ਗਿਆ ਹੈ।
    Published by:Krishan Sharma
    First published: